• Home
  • ਰੂੰ ਨਾਲ ਭਰੇ ਟਰੱਕ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਰੂੰ ਨਾਲ ਭਰੇ ਟਰੱਕ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਲੁਧਿਆਣਾ- ਸਥਾਨਕ ਸ਼ਹਿਰ ਦੇ ਟਿੱਬਾ ਰੋਡ ‘ਤੇ ਖੜ੍ਹੇ ਇੱਕ ਰੂੰ ਨਾਲ ਭਰੇ ਟਰੱਕ ਨੂੰ ਬਿਜਲੀ ਦੀ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗ ਗਈ। ਜਿਸ ਦੇ ਕਾਰਨ ਟਰੱਕ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ। ਇਸ ਹਾਦਸੇ ‘ਚ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਟਰੱਕ ਦੇ ਮਾਲਕ ਗੋਰੇ ਦਾ ਕਹਿਣਾ ਹੈ ਕਿ ਉਹ ਸ਼ਾਮ ਨੂੰ ਟਰੱਕ ਇੱਕ ਸਾਈਡ ‘ਤੇ ਲਾ ਕੇ ਘਰ ਨੂੰ ਚੱਲਿਆ ਗਿਆ ਸੀ। ਉਸ ਤੋਂ ਥੋੜ੍ਹੀ ਦੇਰ ਬਾਅਦ ਉਸ ਨੂੰ ਖ਼ਬਰ ਮਿਲੀ ਕਿ ਉਸ ਦੇ ਟਰੱਕ ਨੂੰ ਅੱਗ ਲੱਗ ਗਈ ਹੈ। ਜਾਣਕਾਰੀ ਅਨੁਸਾਰ ਟਰੱਕ ‘ਚ ਕਰੀਬ ਡੇਢ ਲੱਖ ਦੀ ਕੀਮਤ ਦੀ ਰੂੰ ਭਰੀ ਹੋਈ ਸੀ। ਇਸ ਹਾਦਸੇ ‘ਚ ਟਰੱਕ ਸਮੇਤ ਸਾਰੀ ਰੂੰ ਵੀ ਸੜ ਕੇ ਸਵਾਹ ਹੋ ਗਈ ਹੈ। ਫਾਇਰ ਬ੍ਰਿਗੇਡ ਦੀ ਗੱਡੀ ਨੇ ਆ ਕੇ ਅੱਗ ‘ਤੇ ਕਾਬੂ ਪਾ ਲਿਆ ਹੈ ਅਤੇ ਕਿਸੇ ਵੀ ਤਰਾਂ ਦੀ ਕੋਈ ਜਾਨੀ ਨੁਕਸਾਨ ਨਹੀਂ ਹੋਣ ਦੀ ਖ਼ਬਰ ਹੈ।