• Home
  • ਰੂਬੇਲਾ ਟੀਕਾਕਰਣ ਮੁਹਿੰਮ ਦੇ ਤਹਿਤ 9 ਦਿਨਾਂ ਵਿਚ ਲਗਭਗ 12 ਲੱਖ ਬੱਚਿਆਂ ਦਾ ਹੋਇਆ ਟੀਕਾਕਰਣ: ਬ੍ਰਹਮ ਮਹਿੰਦਰਾ

ਰੂਬੇਲਾ ਟੀਕਾਕਰਣ ਮੁਹਿੰਮ ਦੇ ਤਹਿਤ 9 ਦਿਨਾਂ ਵਿਚ ਲਗਭਗ 12 ਲੱਖ ਬੱਚਿਆਂ ਦਾ ਹੋਇਆ ਟੀਕਾਕਰਣ: ਬ੍ਰਹਮ ਮਹਿੰਦਰਾ

ਚੰਡੀਗੜ•, 9 ਮਈ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ 'ਕੌਮੀ ਮੀਜ਼ਲ ਅਤੇ ਰੂਬੇਲਾ ਟੀਕਾਕਰਣ ਮੁਹਿੰਮ' ਦੇ ਤਹਿਤ 9 ਦਿਨਾਂ ਵਿੱਚ ਲਗਭਗ 12 ਲੱਖ ਦੇ ਕਰੀਬ ਬੱਚਿਆਂ ਦਾ ਟੀਕਾਕਰਣ ਕੀਤਾ ਗਿਆ ਹੈ। ਇਸ ਟੀਕਾਕਰਣ ਮੁਹਿੰਮ ਦਾ ਮੰਤਵ ਦੇਸ਼ ਵਿੱਚ ਖਸਰਾ (ਮੀਜ਼ਲ) ਅਤੇ ਰੂਬੇਲਾ ਦੇ ਕਾਰਨ ਬੱਚਿਆਂ ਨੂੰ ਹੋਣ ਵਾਲੀਆਂ ਜਮਾਂਦਰੂ ਬਿਮਾਰੀਆਂ ਤੋਂ ਬਚਾਉਣਾ ਅਤੇ ਉਹਨਾਂ ਦੀ ਮੌਤ ਦਰ ਨੂੰ ਘਟਾਉਣਾ ਹੈ।
ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਐਮ.ਆਰ ਟੀਕਾਕਰਣ ਮੁਹਿੰਮ ਦਾ ਮੰਤਵ ਸੂਬੇ ਦੇ 9 ਮਹੀਨੇ ਤੋਂ 15 ਸਾਲ ਦੀ ਉਮਰ ਦੇ ਲਗਭਗ 73 ਲੱਖ ਬੱਚਿਆਂ ਦਾ ਟੀਕਾਕਰਣ ਕਰਨਾ ਹੈ ਅਤੇ ਐਮ.ਆਰ ਟੀਕਾਕਰਣ ਤਹਿਤ ਹੁਣ ਤੱਕ 12 ਲੱਖ ਦੇ ਕਰੀਬ ਬੱਚਿਆਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ। ਉਹਨਾਂ ਅੱਗੇ ਕਿਹਾ ਕਿ ਕੁਝ ਸਮਾਜ ਵਿਰੋਧੀ ਤੱਤਾਂ ਵੱਲੋਂ ਐਮ.ਆਰ ਟੀਕਾਕਰਣ ਵਿਰੁੱਧ ਸੋਸ਼ਲ ਮੀਡੀਆ ਤੇ ਝੂਠੀ ਤੇ ਗਲ਼ਤ ਸੂਚਨਾ ਫੈਲਾਈ ਜਾ ਰਹੀ ਹੈ ਜਿਸ ਦੇ ਕਾਫੀ ਗਲ਼ਤ ਪ੍ਰਭਾਵ ਪਏ ਅਤੇ ਜਿਸ ਨਾਲ ਐਮ.ਆਰ. ਟੀਕਾਕਰਣ ਅਤੇ ਇਸ ਦੀ ਗੁਣਵੱਤਾ ਬਾਰੇ ਮਾਪਿਆਂ ਦੇ ਮਨ ਵਿਚ ਸ਼ੰਕਾ ਵੀ ਪੈਦਾ ਹੋਈ ਹੈ। ਉਨਾਂ ਕਿਹਾ ਕਿ ਸਿਹਤ ਵਿਭਾਗ ਨੇ ਸੂਬੇ ਦੇ ਸਾਰੇ ਜ਼ਿਲਿ•ਆਂ ਵਿਚ ਇਹਨਾਂ ਗਲਤ ਸੂਚਨਾ ਦਾ ਖੰਡਨ ਕੀਤਾ ਹੈ ਤੇ ਲੋਕਾਂ ਦੇ ਨਾ ਪੱਖੀ ਰਵੱਈਏ ਵਿਚ ਬਦਲਾਵ ਲਿਆਉਣ ਲਈ ਮੁਹਿੰਮ ਵੀ ਚਲਾਈ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਹੈ ਕਿ ਇਥੇ ਇਹ ਵੀ ਦੱਸਣਾ ਅਤਿ ਜਰੂਰੀ ਹੈ ਕਿ ਖਸਰਾ ਤੇ ਰੂਬੇਲਾ ਵੈਕਸੀਨ ਨੂੰ ਵਿਸ਼ਵ ਸਿਹਤ ਸੰਗਠਨ ਪ੍ਰਮਾਣਿਤ ਕੀਤਾ ਗਿਆ ਹੈ ਅਤੇ ਇਹ ਮਿਆਰੀ ਅਤੇ ਗੁਣਵੱਤਾ ਵਾਲੀ ਵੈਕਸੀਨ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਸਾਰੇ ਸੂਬਿਆਂ ਨੂੰ ਕੌਮੀ ਮੁਹਿੰਮ ਤਹਿਤ ਮੁਹੱਈਆ ਕਰਵਾਈ ਜਾ ਰਹੀ ਹੈ।
ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸ਼ੋਸ਼ਲ ਮੀਡੀਆ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ ਹੈ ਤਾਂ ਜੋ ਬੱਚਿਆਂ ਦੇ ਮਾਂ-ਬਾਪ ਖਸਰਾ ਤੇ ਰੂਬੇਲਾ ਟੀਕਾਕਰਣ ਦੇ ਲਾਭ ਅਤੇ ਜਰੂਰਤ ਨੂੰ ਸਮਝਦੇ ਹੋਏ ਆਪ ਅੱਗੇ ਆ ਕੇ ਬੱਚਿਆਂ ਦਾ ਟੀਕਾਕਰਣ ਕਰਵਾਉਣ। ਉਹਨਾਂ ਇਹ ਵੀ ਦੱਸਿਆ ਕਿ ਇਸ ਜਾਗਰੁਕਤਾ ਮੁਹਿੰਮ ਨੂੰ ਸੂਬੇ ਦੇ ਸਾਰੇ ਜ਼ਿਲਿ•ਆਂ ਵਿੱਚ ਵੱਡੇ ਪੱਧਰ ਤੇ ਸਫਲਤਾ ਹਾਸਲ ਹੋਈ ਹੈ ਅਤੇ ਲੱਖਾਂ ਬੱਚਿਆਂ ਦਾ ਟੀਕਾਕਰਣ ਸੰਭਵ ਹੋ ਪਾਇਆ ਹੈ।
ਸ੍ਰੀ ਮਹਿੰਦਰਾ ਨੇ ਅੱਗੇ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀ, ਵਿਸ਼ਵ ਸਿਹਤ ਸੰਸਥਾ ਤੇ ਸਿਹਤ ਮੰਤਰਾਲੇ ਭਾਰਤ ਸਰਕਾਰ ਦੇ ਪ੍ਰਤੀਨਿਧਤਾਂ ਦੀ ਉੱਚ ਪੱਧਰੀ ਟੀਮਾਂ ਵਲੋਂ ਏ.ਈ.ਐਫ.ਆਈ (ਐਡਵਾਂਸ ਇਵੈਂਟ ਫੋਲੋਇੰਗ ਇਮੂਨੀਸ਼ੇਸ਼ਨ) ਦੇ ਕੇਸਾਂ ਦੀ ਜਾਂਚ ਕਰਨ ਲਈ ਬਠਿੰਡਾ ਅਤੇ ਸੂਬੇ ਦੇ ਹੋਰ ਜ਼ਿਲਿ•ਆਂ ਦਾ ਦੌਰਾ ਕੀ ਕੀਤਾ ਗਿਆ ਹੈ ਜਿਸ ਉਪਰੰਤ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਬਿਮਾਰ ਹੋਣ ਵਾਲੇ ਬੱਚਿਆਂ ਦੇ ਮਾਮਲੇ ਐਮ.ਆਰ. ਟੀਕਾਕਰਣ ਨਾਲ ਸਬੰਧਤ ਨਹੀਂ ਸਨ। ਉਨ•ਾਂ ਨੇ ਕਿਹਾ ਕਿ ਮਾਪਿਆਂ ਦੀ ਸੰਤੁਸ਼ਟੀ ਲਈ, ਬਠਿੰਡਾ ਜ਼ਿਲ•ੇ ਦੇ ਵੱਖ-ਵੱਖ ਖੇਤਰਾਂ ਵਿੱਚੋਂ ਵੈਕਸੀਨ ਦੀਆਂ ਵਰਤੀਆਂ ਗਈਆਂ ਅਤੇ ਬਿਨਾਂ ਵਰਤੋਂ ਕੀਤੀਆਂ ਸ਼ੀਸ਼ੀਆਂ ਅਤੇ ਸਰਿੰਜਾਂ ਦੇ ਨਮੂਨਿਆਂ ਨੂੰ ਅਗਲੇਰੀ ਜਾਂਚ ਲਈ ਸੀ.ਆਰ.ਆਈ. ਕਸੌਲੀ ਵਿਖੇ ਭੇਜਿਆ ਗਿਆ ਹੈ।  ਉਨ•ਾਂ ਕਿਹਾ ਕਿ ਭਾਵੇਂ ਬਠਿੰਡਾ ਦੇ ਕੁਝ ਇਲਾਕਿਆਂ ਵਿੱਚ ਉਲਟੀਆਂ ਅਤੇ ਦਸਤ ਦੇ ਮਾਮਲੇ ਸਾਹਮਣੇ ਆਏ ਹਨ ਜਿਸ ਲਈ ਇਹਨਾਂ ਇਲਾਕਿਆਂ ਵਿੱਚ ਸਪਲਾਈ ਹੋਣ ਵਾਲੇ ਪਾਣੀ ਦੀ ਗੁਣਵਤਾ ਦੀ ਜਾਂਚ ਕਰਨ ਲਈ ਸੈਂਪਲ ਵੀ ਇਕੱਠੇ ਕੀਤੇ ਗਏ ਤਾਂ ਜੋ ਬੱਿਚਆਂ ਦੇ ਬਿਮਾਰ ਹੋਣ ਦਾ ਅਸਲ ਕਾਰਨ ਪਤਾ ਲੱਗ ਸਕੇ।
ਉਨ•ਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਬੱਚਿਆਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਇਆ ਕਰਵਾਉਣ ਲਈ ਬਚਨਵੱਧ ਹੈ