• Home
  • ਰਿਜ਼ਰਵ ਬੈਂਕ ਹੋ ਸਕਦੀ ਹੈ ਨੀਤੀਗਤ ਦਰ ‘ਚ 0.25 ਫ਼ੀਸਦੀ ਵਾਧਾ ਕਰਨ ਲਈ ਮਜਬੂਰ

ਰਿਜ਼ਰਵ ਬੈਂਕ ਹੋ ਸਕਦੀ ਹੈ ਨੀਤੀਗਤ ਦਰ ‘ਚ 0.25 ਫ਼ੀਸਦੀ ਵਾਧਾ ਕਰਨ ਲਈ ਮਜਬੂਰ

ਮੁੰਬਈ-  ਕੱਚੇ ਤੇਲ ਦੇ ਭਾਅ ਵਧਣ ਨਾਲ ਦੇਸ਼ ਦੀ ਮੁਦਰਾ ਸਫ਼ੀਤੀ 'ਤੇ ਅਸਰ ਪੈ ਸਕਦਾ ਹੈ ਤੇ ਇਸ ਨਾਲ ਰਿਜ਼ਰਵ ਬੈਂਕ ਅਗਸਤ 'ਚ ਹੋਣ ਵਾਲੀ ਮੌਦਰਿਕ ਨੀਤੀ ਸਮੀਖਿਆ 'ਚ ਨੀਤੀਗਤ ਦਰ 'ਚ 0.25 ਫ਼ੀਸਦੀ ਵਾਧਾ ਕਰਨ ਲਈ ਮਜਬੂਰ ਹੋ ਸਕਦਾ ਹੈ। ਇਕ ਵਿਦੇਸ਼ੀ ਬ੍ਰੋਕਰੇਜ਼ ਏਜੰਸੀ ਨੇ ਇਹ ਕਿਹਾ ਹੈ । ਏਜੰਸੀ ਨੇ ਆਖਿਆ ਕਿ ਹਾਲਾਂਕਿ ਮੁੱਖ ਬੈਂਕ ਜੂਨ 'ਚ ਹੋਣ ਵਾਲੀ ਆਗਾਮੀ ਸਮੀਖਿਆ 'ਚ ਦਰਾਂ ਜਿਉਂ ਦੀਆਂ ਤਿਉਂ ਬਣਾਈ ਰੱਖ ਸਕਦਾ ਹੈ । ਆਸਟ੍ਰੇਲੀਆ ਦੀ ਬ੍ਰੋਕੇਰਜ਼ ਏਜੰਸੀ ਮੈਕਵੇਅਰੀ ਨੇ ਕਿਹਾ ਕਿ ਅਸੀਂ ਹੁਣ ਰਿਜ਼ਰਵ ਬੈਂਕ ਵੱਲੋਂ ਅਨੁਮਾਨਿਤ ਸਮੇਂ ਤੋਂ ਪਹਿਲਾਂ ਹੀ ਦਰ 'ਚ ਵਾਧੇ ਦੀ ਉਮੀਦ ਕਰ ਰਹੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ 0.25 ਫ਼ੀਸਦੀ ਦਾ ਪਹਿਲਾ ਵਾਧਾ ਹੁਣ ਅਗਸਤ 'ਚ ਹੋਵੇਗਾ ਜਦੋਂਕਿ ਪਹਿਲਾਂ ਅਸੀਂ 2019 ਦੀ ਪਹਿਲੀ ਤਿਮਾਹੀ 'ਚ ਇਸ ਤਰ੍ਹਾਂ ਦੇ ਵਾਧੇ ਦਾ ਅਨੁਮਾਨ ਲਾਈ ਬੈਠੇ ਸੀ।ਬ੍ਰੋਕਰੇਜ਼ ਏਜੰਸੀ ਨੇ ਕਿਹਾ ਕਿ ਅਜਿਹੀਆਂ ਹਾਲਾਤਾਂ 'ਚ ਹੋਣ ਵਾਲੇ ਬਦਲਾਅ ਨੂੰ ਵੇਖਦਿਆਂ ਆਪਣੇ ਅੰਦਾਜੇ 'ਚ ਬਦਲਾਅ ਕੀਤਾ ਹੈ।