• Home
  • ਰਾਹੁਲ ਗਾਂਧੀ ਨੇ ਤਿੰਨ ਕਮੇਟੀਆਂ ਦੇ ਮੈਂਬਰਾਂ ਦਾ ਕੀਤਾ ਐਲਾਨ, ਦੇਖੋ ਪੂਰੀ ਲਿਸਟ

ਰਾਹੁਲ ਗਾਂਧੀ ਨੇ ਤਿੰਨ ਕਮੇਟੀਆਂ ਦੇ ਮੈਂਬਰਾਂ ਦਾ ਕੀਤਾ ਐਲਾਨ, ਦੇਖੋ ਪੂਰੀ ਲਿਸਟ

ਚੰਡੀਗੜ-(ਪਰਮਿੰਦਰ ਸਿੰਘ ਜੱਟਪੁਰੀ)ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਲਈ ਅੱਜ ਤਾਲਮੇਲ ਕਮੇਟੀ ਦੇ ਨਾਲ-ਨਾਲ ਨਿਗਰਾਨ ਕਮੇਟੀ ਅਤੇ ਬੁਲਾਰਿਆਂ ਦੀ ਸੈਨਾ ਤਿਆਰ ਕਰ ਦਿੱਤੀ ਹੈ। ਰਾਹੁਲ ਗਾਂਧੀ ਨੇ ਅੱਜ ਤਿੰਨ ਕਮੇਟੀਆਂ ਦੇ ਮੈਂਬਰਾਂ ਦਾ ਐਲਾਨ ਕਰ ਦਿੱਤਾ। ਇਹਨਾਂ ਕਮੇਟੀਆਂ ਵਿਚ ਮਰਦਾਂ ਦੇ ਨਾਲ-ਨਾਲ ਔਰਤਾਂ ਨੂੰ ਵੀ ਬਰਾਬਰ ਦੀ ਤਰਜੀਹ ਦਿੱਤੀ ਗਈ ਹੈ। ਦੂਜੇ ਪਾਸੇ ਪੰਜਾਬ ਕਾਂਗਰਸ ਵਿਚ ਇਸ ਸਮੇਂ ਦਲਿਤ ਵਿਧਾਇਕਾਂ ਦੀ ਅਣਦੇਖਿਆ ਨੂੰ ਲੈ ਕੇ ਮੁੱਦਾ ਬੇਹੱਦ ਗਰਮ ਹੋ ਗਿਆ ਹੈ। ਵਿਧਾਇਕਾਂ ਵੱਲੋਂ ਆਪਣੀ ਸਰਕਾਰ ਦੇ ਵਿਰੁੱਧ ਜਾ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇੱਥੋਂ ਤੱਕ ਕੇ ਨਾਰਾਜ਼ ਦਲਿਤ ਵਿਧਾਇਕ ਜਿਨ੍ਹਾਂ ਵਿਚ ਚਰਨਜੀਤ ਚੰਨੀ, ਰਾਜ ਕੁਮਾਰ ਵੇਰਕਾ ਵਰਗੇ ਵੱਡੇ ਆਗੂ ਵੀ ਸ਼ਾਮਲ ਹਨ। ਇਹਨਾਂ ਵੱਲੋਂ ਤਾਂ ਦਿੱਲੀ ਕਮੇਟੀ ਨੂੰ ਇਹ ਵੀ ਸੁਝਾਅ ਦਿੱਤਾ ਹੈ ਕਿ ਪੰਜਾਬ ਵਿਚ ਉਪ ਮੁੱਖ ਮੰਤਰੀ ਦੀ ਸੀਟ ਖ਼ਾਲੀ ਹੈ, ਉਸ ਨੂੰ ਹੀ ਭਰ ਦਿੱਤਾ ਜਾਵੇ।