• Home
  • ਰਾਣਾ ਗੁਰਜੀਤ ਦੇ ਮੁੰਡੇ ਨੇ ਖਹਿਰੇ ਨੂੰ ਲਲਕਾਰਿਆ -ਕਿਹਾ ਉਸ ਕੋਲ ਖੰਡ ਮਿੱਲ ਦੀ ਜਾਂਚ ਕਰਨ ਦਾ ਕੀ ਅਧਿਕਾਰ ਹੈ

ਰਾਣਾ ਗੁਰਜੀਤ ਦੇ ਮੁੰਡੇ ਨੇ ਖਹਿਰੇ ਨੂੰ ਲਲਕਾਰਿਆ -ਕਿਹਾ ਉਸ ਕੋਲ ਖੰਡ ਮਿੱਲ ਦੀ ਜਾਂਚ ਕਰਨ ਦਾ ਕੀ ਅਧਿਕਾਰ ਹੈ

ਚੰਡੀਗੜ੍ਹ, 29 ਮਈ: (ਖ਼ਬਰ ਵਾਲੇ ਬਿਊਰੋ )

: ਰਾਣਾ ਸ਼ੂਗਰਜ਼ ਪ੍ਰਾਈਵੇਟ ਲਿਮਟਿਡ ਦੇ ਪ੍ਰਬੰਧਕ ਨਿਰਦੇਸ਼ਕ ਰਾਣਾ ਇੰਦਰ ਪ੍ਰਤਾਪ ਨੇ ਅੱਜ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਕਿਹਾ ਕਿ ਉਨ੍ਹਾਂ ਨੇ  ਕਿਸੇ ਖੰਡ ਮਿੱਲ ਦੀ ਜਾਂਚ ਕਰਨ ਦਾ ਕੀ ਅਧਿਕਾਰ ਹੈ।

ਖੰਡ ਮਿੱਲ ਦੇ ਆਲੇ ਦੁਆਲੇ ਦੇ ਵੱਖ-ਵੱਖ ਪਿੰਡਾਂ ਦੇ ਕਈ ਕਿਸਾਨਾਂ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇੰਦਰ ਪ੍ਰਤਾਪ ਨੇ ਕਿਹਾ ਕਿ ਖਹਿਰਾ ਸਿਰਫ ਫੋਕੀ ਪ੍ਰਸਿੱਧੀ ਲਈ ਅਜਿਹੇ ਨਾਟਕ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ "ਖਹਿਰਾ ਦੀ ਇਸ ਹਰਕਤ ਦਾ ਫਿਰ ਕੀ ਮਤਲਬ ਨਿਕਲਦਾ ਹੈ ਕਿ ਪਹਿਲਾਂ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲ ਗਿਆ ਅਤੇ ਫਿਰ ਤੱਥਾਂ ਦੀ ਜਾਂਚ ਕਰਨ ਲਈ ਮਿੱਲ ਵਿਚ ਆਇਆ।"

ਉਨ੍ਹਾਂ ਕਿਹਾ ਕਿ ਜਦੋਂ ਉਸ ਨੇ ਬੇਬੁਨਿਆਦ ਦੋਸ਼ਾਂ ਲਗਾਉਂਦਿਆਂ ਐਨਜੀਟੀ ਕੋਲ ਪਹਿਲਾਂ ਹੀ ਸ਼ਿਕਾਇਤ ਕੀਤੀ ਸੀ ਤਾਂ ਇਸ ਤੋਂ ਬਾਅਦ ਉਸ ਦਾ ਮਿੱਲ ਆਉਣ ਦਾ ਕੀਮਕਸਦ ਸੀ? ਉਨ੍ਹਾਂ ਕਿਹਾ ਕਿ ਕੋਈ ਵੀਪਹਿਲਾਂ ਤੱਥ ਇਕੱਠੇ ਕਰੇਗਾ ਅਤੇ ਫਿਰ ਹੀ ਸ਼ਿਕਾਇਤ ਕਰੇਗਾ ਇਸ ਤੋਂ ਉਲਟ ਨਹੀਂ ਪਰ ਖਹਿਰਾ ਨੇ ਤਾਂ ਗੱਡੇ ਨੂੰ ਬਲਦ ਅੱਗੇ ਜੋਤਨ ਵਾਲੀ ਗੱਲ ਕੀਤੀ।

ਖਹਿਰਾ ਦੀ ਮਿੱਲ ਦੇ ਵਿਰੁੱਧ ਦੋਸ਼ ਲਾਉਣ ਪਿਛਲੇ ਮੰਤਵ 'ਤੇ ਸਵਾਲ ਉਠਾਉਂਦਿਆਂ ਉਨ੍ਹਾਂ ਕਿਹਾ, "ਕੀ ਇਹ ਅਜੀਬ ਨਹੀਂ ਹੈ ਕਿ ਉਹ ਕਿਰੀ ਅਫਗਾਨਾ ਨਹੀਂ ਗਿਆ ਜਿੱਥੋ ਪ੍ਰਦੂਸ਼ਣ ਫੈਲਿਆ ਬਲਕਿ ਸਾਡੀ ਚੀਨੀ ਮਿੱਲ ਵਿਚ ਆਉਣਾ ਚਾਹੁੰਦਾ ਸੀ ਜਿਸ ਵਿਚੋਂ ਜ਼ੀਰੋ ਡਿਸਚਾਰਜ ਹੁੰਦਾ ਹੈ?" ਉਨ੍ਹਾ ਕਿਹਾ ਕਿ  ਖਹਿਰਾ ਨੇ ਕਿਰੀ ਅਫਗਾਨਾ ਮਿੱਲ ਮਾਲਕਾਂ ਨਾਲ ਸਮਝੌਤਾ ਕਰ ਲਿਆ ਸੀ ਅਤੇ ਇਸ ਤਹਿਤ ਉਹ ਮੁੱਦੇ ਨੂੰ ਭਟਕਾਉਣ ਲਈ ਕਿਤੇ ਹੋਰ ਕਿਤੇ ਡਰਾਮਾ ਕਰਨ ਲੱਗ ਪਿਆ।

ਇੰਦਰ ਪ੍ਰਤਾਪ ਨੇ ਸੁਖਪਾਲ ਖਹਿਰਾ ਤੇ ਰਾਜਨੀਤਿਕ ਲਾਭ ਲਈ ਸ਼ੂਗਰ ਮਿੱਲਾਂ ਦੀ ਵਰਤੋਂ ਕਰਨ ਦਾ ਦੋਸ਼ ਵੀ ਲਗਾਇਆ। ਇਸ ਪ੍ਰੈਸ ਕਾਨਫਰੰਸ ਦੇ ਦੌਰਾਨ, ਰਾਣਾ ਇੰਦਰ ਪ੍ਰਤਾਪ ਨੇ ਰਾਣਾ ਸ਼ੂਗਰ ਮਿੱਲ ਦੀਆਂ ਕਈ ਵੀਡੀਓਜ਼ ਅਤੇ ਫੋਟੋਆਂ ਦਿਖਾਈਆਂ ਅਤੇ ਦੱਸਿਆ ਕਿ ਰਾਣਾ ਸ਼ੂਗਰ ਮਿੱਲ ਦੇ ਅੰਦਰ ਪ੍ਰਦੂਸ਼ਣ ਰੋਕਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ ਅਤੇ ਪਾਣੀ ਨੂੰ ਮੁੜ ਮਿੱਲ ਵਿਚ ਇਸਤੇਮਾਲ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਖੰਡ ਮਿਲਾਂ ਦਾ ਸ਼ੀਰਾ ਬਾਜ਼ਾਰ ਵਿਚ ਵੇਚਿਆ ਜਾਂਦਾ ਹੈ ਅਤੇ ਰਾਣਾ ਸ਼ੂਗਰ ਮਿੱਲ ਤੋਂ ਕਿਸੇ ਵੀ ਨਦੀ-ਨਿਕਾਸ ਜਾਂ ਨਹਿਰ ਵਿਚ ਕੋਈ ਰਸਾਇਣਕ ਜਾਂ ਪ੍ਰਦੂਸ਼ਿਤ ਪਾਣੀ ਨਹੀਂ ਛੱਡਿਆ ਜਾਂਦਾ। ਪ੍ਰੈਸ ਕਾਨਫਰੰਸ ਦੌਰਾਨ ਰਾਣਾ ਇੰਦਰ ਪ੍ਰਤਾਪ ਨਾਲ ਬੁੱਟਰ ਪਿੰਡ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਸਰਪੰਚ ਅਤੇ ਕਿਸਾਨ ਵੀ ਮੌਜੂਦ ਸਨ।

ਇਨ੍ਹਾਂ ਲੋਕਾਂ ਨੇ ਕਿਹਾ ਕਿ ਭਾਵੇਂ ਉਹ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧ ਰੱਖਦੇ ਹਨ ਪਰ ਸਾਰੇ ਲੋਕ ਬੁੱਟਰ ਖੇਤਰ ਦੀ ਇਸ ਖੰਡ ਮਿੱਲ ਦੇ ਸਮਰਥਨ ਵਿੱਚ ਖੜੇ ਹਨ ਅਤੇ ਇਸ ਖੰਡ ਮਿਲ ਕਾਰਨ ਉਨ੍ਹਾਂ ਦੇ ਰੋਜ਼ੀ ਰੋਟੀ ਕਮਾਉਂਦੇ ਹਨ ਅਤੇ ਆਪਣੇ ਪਰਿਵਾਰਾਂ ਨੂੰ ਪਾਲਦੇ ਹਨ।

ਸ਼ੂਗਰ ਮਿੱਲ ਦੇ ਨੇੜੇ ਰਹਿ ਰਹੇ ਪਿੰਡ ਦੇ ਲੋਕਾਂ ਨੇ ਮੀਡੀਆ ਨੂੰ ਦੱਸਿਆ ਕਿ ਸ਼ੂਗਰ ਮਿਲ ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਬਹੁਤ ਸੁਧਰੀ ਹੈ ਅਤੇ ਜੋ ਵੀ ਚੁਕੰਦਰ ਅਤੇ ਗੰਨਾ ਫਸਲ ਉਹ ਪੈਦਾ ਕਰਦੇ ਹਨਸਿੱਧਾ ਇਸੇ ਖੰਡ ਮਿੱਲ ਨੂੰ ਵੇਚਦੇ ਹਨ ਅਤੇ ਉਨ੍ਹਾਂ ਨੂੰ ਇਸ ਦੀ ਅਦਾਇਗੀ ਵੀ ਸਮੇਂ ਸਿਰ ਹੋ ਜਾਂਦੀ ਹੈ। ਪਿੰਡਾਂ ਦੇ ਸਰਪੰਚਾਂ, ਕੁਲੈਕਟਰਾਂ ਅਤੇ ਕਿਸਾਨ ਆਗੂਆਂ ਨੇ ਕਿਹਾ ਕਿ ਸ਼ੂਗਰ ਮਿੱਲ ਵਿੱਚ ਕੁਝ ਵੀ ਗਲਤ ਨਹੀਂ ਹੈ ਜਿਸ ਨਾਲ ਪੰਜਾਬ ਜਾਂ ਦੇਸ਼ ਨੂੰ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਪਵੇ ਅਤੇ ਸੁਖਪਾਲ ਸਿੰਘ ਖਹਿਰਾ ਸਿਰਫ ਸਿਆਸੀ ਰੋਟੀਆਂ ਸੇਕਣ ਲਈ ਸੱਭ ਕੁਝ ਕਰ ਰਿਹਾ ਹੈ।

ਕਿਸਾਨਾਂ ਨੇ ਕਿਹਾ ਕਿ ਕਰੀਬ 20 ਹਜ਼ਾਰ ਕਿਸਾਨ ਖੰਡ ਮਿਲ 'ਤੇ ਨਿਰਭਰ ਹਨ ਅਤੇ ਇਸ ਤੋਂ ਇਲਾਵਾ ਇਸ ਮਿਲ ਨੇ 2 ਹਜ਼ਾਰ ਲੋਕਾਂ ਨੂੰ ਸਿੱਧਾ ਰੁਜ਼ਗਾਰ ਦਿੱਤਾ ਹੈ।

ਇਸੇ ਦੌਰਾਨ, ਰਾਣਾ ਇੰਦਰ ਪ੍ਰਤਾਪ ਨੇ ਮੀਡੀਆ ਅਤੇ ਸੁਖਪਾਲ ਖਹਿਰਾ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਕਿ ਉਹ ਆ ਕੇ ਕਿਸੇ ਵੀ ਸਮੇਂ ਖੰਡ ਮਿਲਾਂ ਦੀ ਜਾਂਚ ਕਰ ਸਕਦੇ ਹਨ ਅਤੇ ਇਹ ਵੇਖ ਸਕਦੇ ਹਨ ਕਿ ਰਾਣਾ ਸ਼ੂਗਰ ਮਿਲ ਵਿਚ ਪ੍ਰਦੂਸ਼ਣ ਰੋਕਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਰਾਣਾ ਪ੍ਰਤਾਪ ਸਿੰਘ ਨੇ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਦਿਖਾਇਆ ਜੋ ਕਿ ਖੰਡ ਮਿੱਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਹਰ ਸਾਲ ਪ੍ਰਾਪਤ ਕਰਦੀ ਹੈ।

ਰਾਣਾ ਸ਼ੂਗਰਜ਼ ਪ੍ਰਾਈਵੇਟ ਲਿਮਟਿਡ ਦੇ ਪ੍ਰਬੰਧਕ ਨਿਰਦੇਸ਼ਕ ਰਾਣਾ ਇੰਦਰ ਪ੍ਰਤਾਪ ਨੇ ਅੱਜ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਕਿਹਾ ਕਿ ਉਨ੍ਹਾਂ ਨੇ  ਕਿਸੇ ਖੰਡ ਮਿੱਲ ਦੀ ਜਾਂਚ ਕਰਨ ਦਾ ਕੀ ਅਧਿਕਾਰ ਹੈ।