• Home
  • ਰਾਣਾ ਗੁਰਜੀਤ ਦੇ ਭਗੌੜੇ ਭਤੀਜੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਰਾਣਾ ਗੁਰਜੀਤ ਦੇ ਭਗੌੜੇ ਭਤੀਜੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ- ਪੰਜਾਬ ਦੇ ਸਾਬਕਾ ਮੰਤਰੀ ਰਾਣਾ ਗੁਰਜੀਤ ਦੇ ਦੂਜੇ ਭਤੀਜੇ ਰਾਣਾ ਪ੍ਰਭਦੀਪ ‘ਤੇ ਵੀ ਮੁਸੀਬਤ ਆ ਗਈ ਹੈ। ਰਾਣਾ ਪ੍ਰਭਦੀਪ ਨੂੰ ਖਰੜ ਦੀ ਅਦਾਲਤ ਨੇ 17 ਸਾਲ ਪੁਰਾਣੇ ਮਾਮਲੇ ‘ਚ ਭਗੌੜਾ ਕਰਾਰ ਦਿੱਤਾ ਹੋਇਆ ਸੀ। ਰਾਣਾ ਪ੍ਰਭਦੀਪ ‘ਤੇ ਦੋਸ਼ ਹੈ ਕਿ 2001 ‘ਚ ਉਸ ਨੇ ਫ਼ੈਕਟਰੀ ਦੇ ਕਾਮੇ ਨੂੰ ਬਗੈਰ ਕਾਰਨ ਦੱਸਿਆਂ ਹੀ ਨੌਕਰੀਓਂ ਕੱਢ ਦਿੱਤਾ ਸੀ ਅਤੇ ਉਸ ਨੇ ਰਾਣਾ ਪ੍ਰਭਦੀਪ ਵਿਰੁੱਧ ਅਦਾਲਤੀ ਕਾਰਵਾਈ ਕੀਤੀ ਸੀ। ਰਾਣਾ ਪ੍ਰਭਦੀਪ ਦੀ ਫ਼ੈਕਟਰੀ ਦੇ ਇੱਕ ਕਾਮੇ ਲਾਭ ਸਿੰਘ ਨੇ ਇਹ ਮਾਮਲਾ ਲੇਬਰ ਕੋਰਟ ‘ਚ ਚੁੱਕਿਆ। 17 ਸਾਲ ਇਹ ਕੇਸ ਚੱਲਣ ਮਗਰੋਂ ਰਾਣਾ ਗੁਰਜੀਤ ਦੇ ਭਤੀਜੇ ਰਾਣਾ ਪ੍ਰਭਦੀਪ ਨੂੰ ਅਦਾਲਤ ‘ਚ ਪੇਸ਼ ਨਾ ਹੋਣ ‘ਤੇ ਅਦਾਲਤ ਭਗੌੜਾ ਕਰਾਰ ਦਿੱਤਾ। ਰਾਣਾ ਪ੍ਰਭਦੀਪ ਦੇ ਸਕੇ ਭਰਾ ਰਾਣਾ ਹਰਦੀਪ ਨੂੰ ਵੀ ਪਿਛਲੇ ਮਹੀਨੇ ਦੌਰਾਨ ਇੱਕ ਧੋਖਾਧੜੀ ਦੇ ਮਾਮਲੇ ‘ਚ ਮੁਹਾਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।

ਇਸ ਤੋਂ ਪਹਿਲਾਂ ਐਸ.ਏ.ਐਸ ਨਗਰ ਦੀ ਮੁੱਲਾਂਪੁਰ ਦੀ ਪੁਲਿਸ ਨੇ ਇੱਕ ਮਨਦੀਪ ਸਿੰਘ ਦੀ ਸ਼ਿਕਾਇਤ ‘ਤੇ ਰਾਣਾ ਗੁਰਜੀਤ ਦੇ ਪਹਿਲੇ ਭਤੀਜੇ ਹਰਦੀਪ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ‘ਤੇ ਦੋਸ਼ ਲਾਇਆ ਸੀ ਕਿ ਉਸ ਨੂੰ ਰਾਣਾ ਹਰਦੀਪ ਸਿੰਘ ਨੇ 2016′ ਚ ਇੱਕ ਜ਼ਮੀਨ ਸੌਦੇ ‘ਚ 2.25 ਕਰੋੜ ਰੁਪਏ ਦਾ ਧੋਖਾ ਦਿੱਤਾ ਸੀ ਅਤੇ ਪੁਲਿਸ ਨੇ ਰਿਮਾਂਡ ਹਾਸਿਲ ਕਰਨ ਮਗਰੋਂ ਉਸ ਨੂੰ ਹਿਰਾਸਤ ਵਿਚ ਲੈ ਲਿਆ ਸੀ।