• Home
  • ਰਤਨ ਸ਼ਰਬ ਫੋਸਟਰ ਸਕੂਲ ‘ਚ ਮਨਾਇਆ ਮਦਰ ਡੇ

ਰਤਨ ਸ਼ਰਬ ਫੋਸਟਰ ਸਕੂਲ ‘ਚ ਮਨਾਇਆ ਮਦਰ ਡੇ

ਮੋਹਾਲੀ- ਰਤਨ ਸ਼ਰਬ ਫੋਸਟਰ ਸਕੂਲ , ਸੈਕਟਰ ੭੮, ਸੋਹਾਣਾ ਵਿਚ ਮਾਂ ਦੇ ਪਿਆਰ ਨੂੰ ਸਮਰਪਿਤ ਮਦਰ ਡੇ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ । ਸਕੂਲ ਦੇ ਜੂਨੀਅਰ ਵਿੰਗ ਦੇ ਵਿਦਿਆਰਥੀਆਂ ਵੱਲੋਂ ਕਈ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ ਜਿਨ੍ਹਾਂ ਨੂੰ ਉਨ੍ਹਾਂ ਦੇ ਮਾਪਿਆਂ ਨੇ ਖੂਬ ਆਨੰਦ ਮਾਣਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਛੋਟੇ-ਛੋਟੇ ਬੱਚਿਆਂ ਨੇ ਮਾਤਰ ਦਿਵਸ ਨਾਲ ਸਬੰਧਿਤ ਗੀਤ ਨਾ ਹੋਈ ਇਸ ਤੋਂ ਅਤੇ ਡਾਂਸ ਪੇਸ਼ ਕੀਤਾ, ਜਿਨ੍ਹਾਂ ਦਾ ਉਨ੍ਹਾਂ ਦੇ ਮਾਪਿਆਂ ਨੇ ਖੂਬ ਆਨੰਦ ਮਾਣਿਆ । ਇਸ ਦੌਰਾਨ ਕਈ ਮਾਪੇ ਆਪਣੇ ਬੱਚਿਆਂ ਨਾਲ ਸਟੇਜ ਤੇ ਥਿਰਕਦੇ ਨਜ਼ਰ ਆਏ। ਇਸ ਦੇ ਨਾਲ ਹੀ ਛੋਟੇ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਤਾਵਾਂ ਲਈ ਕਈ ਰੋਚਕ ਖੇਡਾਂ ਦਾ ਵੀ ਆਯੋਜਨ ਕੀਤਾ ਗਿਆ ਜਿਨ੍ਹਾਂ 'ਚ ਸਕਿਪਿੰਗ ਰੇਸ, ਫਿੱਲ-ਅੱਪ ਥੋਟਸ ,ਸਾੜੀ ਲਗਾਉਣਾ,ਮਿਊਜ਼ਿਕ ਚੇਅਰ ਆਦਿ ਖੇਡਾਂ ਨੇ ਮਾਹੌਲ ਨੂੰ ਹੋਰ ਖ਼ੁਸ਼ਨੁਮਾ ਬਣਾ ਦਿਤਾ । ਇਸ ਦੌਰਾਨ ਵਿਦਿਆਰਥੀਆਂ ਵੱਲੋਂ ਆਪਣੀਆਂ ਮਾਤਾਵਾਂ ਨੂੰ ਸਕੂਲ 'ਚ ਆਪਣੇ ਹੱਥਾਂ ਨਾਲ ਬਣਾਏ ਕਾਰਡ ਅਤੇ ਤੋਹਫ਼ੇ ਭੇਟ ਕੀਤੇ ਗਏ । ਇਸ ਦੇ ਇਲਾਵਾ ਮਾਂਵਾਂ ਦੇ ਸਲਾਦ ਬਣਾਉਣ ਅਤੇ ਵੱਖ ਵੱਖ ਡਿਸ਼ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ।
ਸਕੂਲ ਦੇ ਚੇਅਰਮੈਨ ਰਤਨਲਾਲ ਅਗਰਵਾਲ ਨੇ ਇਸ ਮੌਕੇ ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਮਾਂ ਧਰਤੀ ਦੇ ਰੱਬ ਦਾ ਦੂਜਾ ਰੂਪ ਹੈ ਅਤੇ ਇਹ ਮਾਂ ਹੀ ਹੁੰਦੀ ਹੈ ਆਪਣੇ ਬੱਚੇ ਦੇ ਪਾਲਨ ਪੋਸ਼ਣ 'ਚ ਸਾਰੀ ਉਮਰ ਲਗਾ ਦਿੰਦੀ ਹੈ। ਉਨ੍ਹਾਂ ਨੌਕਰੀ ਪੇਸ਼ਾ ਮਾਵਾਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਕਿ ਬੇਸ਼ੱਕ ਅੱਜ ਸਮਾਂ ਕਾਫੀ ਬਦਲ ਚੁੱਕਾ ਹੈ ਅਤੇ ਸਮੇਂ ਦੇ ਹਾਣੀ ਬਣ ਕੇ ਅੱਜ ਔਰਤਾਂ ਨੂੰ ਵੀ ਨੌਕਰੀਆਂ ਕਰਨ ਕਰਕੇ ਵਿਅਸਤ ਹੋ ਜਾਂਦੀਆਂ ਹਨ ਪਰ ਉਨ੍ਹਾਂ ਨੂੰ ਵੀ ਇਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਬਣਦਾ ਵਕਤ ਦੇਣ । ਸਕੂਲ ਦੇ ਪ੍ਰਿਸੀਪਲ ਅਮਰਜੋਤੀ ਸ਼ਰਮਾ ਨੇ ਸਾਰੇ ਮਾਪਿਆਂ ਨੂੰ ਕਿਹਾ ਕਿ ਬੱਚੇ ਮਾਪਿਆਂ ਦੇ ਨਾਲ ਨਾਲ ਦੇਸ਼ ਦਾ ਵੀ ਭਵਿਖ ਹੁੰਦੇ ਹਨ, ਉਨ੍ਹਾਂ ਦਾ ਖਿਆਲ ਰੱਖਣ ਲਈ ਵੀ ਮਾਪਿਆਂ ਨੂੰ ਪੂਰਾ ਧਿਆਨ ਅਤੇ ਸਮਾਂ ਦੇਣਾ ਚਾਹੀਦਾ ਹੈ । ਇਸ ਦੇ ਨਾਲ ਹੀ ਉਨ੍ਹਾਂ ਹਾਜਿਰ ਮਾਪਿਆਂ ਨਾਲ ਸਕੂਲ ਦੌਰਾਨ ਬੱਚਿਆਂ ਨਾਲ ਹੋਣ ਵਾਲੇ ਤਜਰਬੇ ਵੀ ਸਾਂਝੇ ਕੀਤੇ ।