• Home
  • ਰਜੀਆ ਸੁਲਤਾਨਾ ਵਲੋਂ ਰੂਪਨਗਰ ਵਿਖੇ ‘ਮਿਸ਼ਨ ਤੰਦਰੁਸਤ ਪੰਜਾਬ’ ਦਾ ਉਦਘਾਟਨ

ਰਜੀਆ ਸੁਲਤਾਨਾ ਵਲੋਂ ਰੂਪਨਗਰ ਵਿਖੇ ‘ਮਿਸ਼ਨ ਤੰਦਰੁਸਤ ਪੰਜਾਬ’ ਦਾ ਉਦਘਾਟਨ

ਰੂਪਨਗਰ,  5 ਜੂਨ(:ਖ਼ਬਰ ਵਾਲੇ ਬਿਊਰੋ )ਪੰਜਾਬ ਦੇ ਪੌਣ-ਪਾਣੀ ਅਤੇ ਭੋਜਨ ਦੀ ਗੁਣਵੱਤਾ 'ਚ ਸੁਧਾਰ ਲਿਆ ਕੇ ਸੂਬਾ ਵਾਸੀਆਂ ਨੂੰ ਰਹਿਣ-ਸਹਿਣ ਲਈ ਵਧੀਆ ਮਾਹੌਲ ਸਿਰਜਣ ਲਈ ਸੂਬਾ ਸਰਕਾਰ ਵੱਲੋਂ 'ਤੰਦਰੁਸਤ ਪੰਜਾਬ' ਮਿਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੀ ਉਚੇਰੀ ਸਿੱਖਿਆ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਅੱਜ ਇੱਥੇ ਜ਼ਿਲ•ਾ ਰੂਪਨਗਰ ਵਿਖੇ ਬਤੌਰ ਮੁੱਖ ਮਹਿਮਾਨ 'ਮਿਸ਼ਨ ਤੰਦਰੁਸਤ ਪੰਜਾਬ' ਦਾ ਉਦਘਾਟਨ ਕਰਨ ਮੌਕੇ ਕੀਤਾ।ਉਨ•ਾਂ ਕਿਹਾ ਕਿ ਇਹ ਮਿਸ਼ਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੁਪਨਮਈ ਪ੍ਰਾਜੈਕਟ ਹੈ, ਜਿਸ ਨੂੰ ਅੱਜ 'ਵਿਸ਼ਵ ਵਾਤਾਵਰਣ ਦਿਵਸ' ਮੌਕੇ ਪੂਰੇ ਪੰਜਾਬ ਵਿੱਚ ਇੱਕੋਂ ਸਮੇਂ ਲਾਗੂ ਕੀਤਾ ਜਾ ਰਿਹਾ ਹੈ। ਇਸ ਮਿਸ਼ਨ ਤਹਿਤ ਸੂਬਾ ਵਾਸੀਆਂ ਨੂੰ ਹਵਾ, ਪਾਣੀ ਅਤੇ ਸੁਰੱਖਿਅਤ ਭੋਜਨ ਦੇ ਨਾਲ-ਨਾਲ ਸਿਹਤ ਸੰਭਾਲ ਲਈ ਜਾਗਰੂਕ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਇਹ ਮਿਸ਼ਨ ਪੰਜਾਬ ਸਰਕਾਰ ਦੇ ਕਈ ਵਿਭਾਗਾਂ ਵੱਲੋਂ ਮਿਲ ਕੇ ਚਲਾਇਆ ਜਾਵੇਗਾ ਜਿਸ ਵਿੱਚ ਸਿਹਤ, ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਸਥਾਨਕ ਸਰਕਾਰਾਂ, ਟਰਾਂਸਪੋਰਟ, ਵਾਤਾਵਰਣ, ਖੇਤੀਬਾੜੀ, ਸਹਿਕਾਰਤਾ, ਜੰਗਲਾਤ, ਖੇਡ ਵਿਭਾਗ, ਜਲ ਸ੍ਰੋਤ, ਜਨ ਸਿਹਤ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਸ਼ਾਮਲ ਹਨ।ਸ੍ਰੀਮਤੀ ਸੁਲਤਾਨਾ ਨੇ ਕੁਦਰਤ ਦੀਆਂ ਦਾਤਾਂ ਨੂੰ ਸਭ ਨੂੰ ਮਿਲ-ਜੁਲ ਕੇ ਸੰਭਾਲਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਸਾਡੀ ਪੰਜ ਦਰਿਆਵਾਂ ਦੀ ਹਵਾ, ਪਾਣੀ, ਧੁੱਪ ਅਤੇ ਧਰਤੀ ਨੂੰ ਰੱਬ ਦਾ ਆਸ਼ੀਰਵਾਦ ਦੱਸਿਆ ਹੈ। ਉਨ•ਾਂ ਕਿਹਾ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਕਹਿ ਕੇ ਨਿਵਾਜਿਆ ਹੈ। ਉਨ•ਾਂ ਕਿਹਾ ਅੱਜ ਹਰ ਵਸਨੀਕ ਨੂੰ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾ ਕੇ ਆਉਣ ਵਾਲੀ ਪੀੜ•ੀ ਲਈ ਧਰਤੀ ਨੂੰ ਰਹਿਣਯੋਗ ਸਥਾਨ ਬਣਾਉਣ 'ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਬੌਧਿਕ ਅਤੇ ਸਰੀਰਕ ਵਿਕਾਸ ਵਿਚ ਭੋਜਨ ਦੀ ਅਹਿਮ ਮਹੱਤਤਾ ਹੈ ਪਰ ਅੱਜ ਖਾਣਯੋਗ ਪਦਾਰਥਾਂ ਵਿਚ ਹੋ ਰਹੀ ਮਿਲਾਵਟ ਤੋਂ ਅਸੀਂ ਸਭ ਚਿੰਤਤ ਹਾਂ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਵਿਚ ਸਾਡੀ ਸਰਕਾਰ ਮਿਲਾਵਟਖੋਰੀ ਦਾ ਖਾਤਮਾ ਕਰਨ ਲਈ ਸਖਤ ਕਦਮ ਪੁੱਟ ਰਹੀ ਹੈ। ਉਨ•ਾਂ ਕਿਹਾ ਕਿ ਸਾਡੀ ਸਰਕਾਰ ਖਾਣ-ਪੀਣ ਦੀਆਂ ਵਸਤਾਂ ਵਿੱਚ ਕਿਸੇ ਤਰ•ਾਂ ਦੀ ਵੀ ਮਿਲਾਵਟਖੋਰੀ ਬਰਦਾਸ਼ਤ ਨਹੀਂ ਕਰੇਗੀ। ਉਨ•ਾਂ ਸ਼ਿਕਵਾ ਕੀਤਾ ਕਿ ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਪੂਰੇ ਦੇਸ਼ ਦਾ ਢਿੱਡ ਭਰਿਆ ਪਰ ਇਸ ਦਾ ਸਾਡੇ ਸੂਬੇ ਨੂੰ ਭਾਰੀ ਮੁੱਲ ਚੁਕਾਉਣਾ ਪਿਆ। ਉਨ•ਾਂ ਕਿਹਾ ਕਿ ਸੂਬੇ 'ਚ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ। ਉਨ•ਾਂ ਅੱਗੇ ਕਿਹਾ ਕਿ ਉਦਯੋਗਾਂ 'ਚੋਂ ਨਿਕਲਦੇ ਧੂੰਏ, ਵਾਹਨਾਂ ਦੇ ਪ੍ਰਦੂਸ਼ਣ ਅਤੇ ਪਰਾਲੀ ਨੂੰ ਸਾੜਨ ਨਾਲ ਸਾਡੇ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ•ਾਂ ਕਿਹਾ ਕਿ ਸੂਬਾ ਖੇਡਾਂ ਦੇ ਖੇਤਰ ਵਿੱਚ ਪਿੱਛੇ ਜਾ ਰਿਹਾ ਹੈ ਜਦਕਿ ਕਿਸੇ ਵੇਲੇ ਸਿਹਤਮੰਦ ਪੰਜਾਬੀ ਤੇ ਤੰਦਰੁਸਤੀ ਸਾਡਾ ਸੱਭਿਆਚਾਰ ਸੀ। ਉਨ•ਾਂ ਲੋਕਾਂ ਨੂੰ ਸੋਹਣੇ ਪੰਜਾਬ ਦੇ ਮੱਥੇ ਤੋਂ ਪਿੱਛੇ ਰਹਿਣ ਦੇ ਇਸ ਕਲੰਕ ਹਟਾਉਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਵੱਲੋਂ ਲਏ ਇਸ ਸੁਫਨੇ ਨੂੰ ਪੂਰਾ ਕਰਨ ਲਈ ਸਾਨੂੰ 'ਤੰਦਰੁਸਤ ਪੰਜਾਬ' ਮਿਸ਼ਨ ਨੂੰ ਸਫਲ ਬਣਾਉਣ ਲਈ ਪ੍ਰੇਰਿਆ। ਉਨ•ਾਂ ਦੱਸਿਆ ਕਿ ਪਾਣੀ ਗੰਧਲਾ ਕਰਨ ਵਾਲਿਆਂ ਖਿਲਾਫ ਪੰਜਾਬ ਸਰਕਾਰ ਵਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ ਅਤੇ ਸਨਅਤਾਂ ਅਤੇ ਹੋਰ ਉਦਯੋਗਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਸੂਬੇ ਦੀਆਂ ਨਹਿਰਾਂ, ਦਰਿਆਵਾਂ ਅਤੇ ਹੋਰ ਕੁਦਰਤੀ ਜਲ ਸਰੋਤਾਂ ਦੀ ਸ਼ੁੱਧਤਾ ਬਣਾਈ ਰੱਖਣ। ਉਨ•ਾਂ 'ਮਿਸ਼ਨ ਤੰਦਰੁਸਤ ਪੰਜਾਬ' ਦੀ ਸਫਲਤਾ ਲਈ ਸਭ ਨੂੰ ਮਿਲ ਕੇ ਚੱਲਣ ਦੀ ਅਪੀਲ ਕਰਦਿਆਂ ਸਿਹਤਮੰਦ ਵਾਤਾਵਰਣ ਅਤੇ ਸਿਹਤਮੰਦ ਸਮਾਜ ਦੀ ਕਾਮਨਾ ਵੀ ਕੀਤੀ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀਮਤੀ ਰਜ਼ੀਆ ਸੁਲਤਾਨਾ ਜੀ ਦਾ ਜ਼ਿਲ•ਾ ਪ੍ਰਸ਼ਾਸਨ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਜ਼ਿਲ•ਾ ਪ੍ਰਸ਼ਾਸਨ ਵਲੋਂ ਰੂਪਨਗਰ ਪਧਾਰਨ 'ਤੇ ਉਨ•ਾਂ ਦਾ 'ਗਾਡਰ ਆਫ਼ ਆਨਰ' ਨਾਲ ਸਨਮਾਨ ਕੀਤਾ ਗਿਆ।
ਮੁੱਖ ਮਹਿਮਾਨ ਨੇ ਜ਼ਿਲ•ਾ ਰੈੱਡ ਕਰਾਸ ਸੁਸਾਇਟੀ ਵਲੋਂ ਲਾਏ ਗਏ ਖ਼ੂਨਦਾਨ ਕੈਂਪ ਅਤੇ ਸਿਹਤ ਵਿਭਾਗ ਰੂਪਨਗਰ ਵਲੋਂ ਲਾਏ ਗਏ ਮੁਫ਼ਤ ਹੈਲਥ ਚੈੱਕਅਪ ਕੈਂਪ  ਦਾ ਉਦਘਾਟਨ ਕੀਤਾ। ਮੁੱਖ ਮਹਿਮਾਨ ਨੇ ਖ਼ੂਨਦਾਨੀਆਂ ਨੂੰ ਬੈਜ ਲਾ ਕੇ ਤੇ ਆਪਣਾ ਮੈਡੀਕਲ ਚੈੱਕਅਪ ਕੈਂਪ ਆਯੋਜਕਾਂ ਦਾ ਉਤਸ਼ਾਹ ਵਧਾਇਆ। ਉਨ•ਾਂ ਇਸ ਮੌਕੇ ਸਿਹਤ ਤੇ ਜੰਗਲਾਤ ਵਿਭਾਗ ਵਲੋਂ ਲਗਾਈ ਪ੍ਰਦਰਸ਼ਨੀ ਵੀ ਵੇਖੀ। ਉਨ•ਾਂ ਨੇ ਜ਼ਿਲ•ਾ ਪ੍ਰਸ਼ਾਸਨ ਰੂਪਨਗਰ ਵਲੋਂ ਤਿਆਰ ਕੀਤੀ 'ਮਿਸ਼ਨ ਤੰਦਰੁਸਤ ਪੰਜਾਬ' ਅਤੇ ਇਸ ਮਿਸ਼ਨ ਦੌਰਾਨ ਕੀਤੇ ਜਾਣ ਵਾਲੇ ਉਪਰਾਲਿਆਂ ਸਬੰਧੀ ਦੋ ਵੱਖ-ਵੱਖ ਬੁੱਕਲੈਟਾਂ ਵੀ ਜਾਰੀ ਕੀਤੀਆਂ। ਇਸ ਮੌਕੇ ਸ੍ਰੀਮਤੀ ਰਜ਼ੀਆ ਸੁਲਤਾਨਾ ਅਤੇ ਡਿਪਟੀ ਕਮਿਸ਼ਨਰ, ਰੂਪਨਗਰ ਸ੍ਰੀਮਤੀ ਗੁਰਨੀਤ ਤੇਜ ਨੇ ਬੂਟੇ ਵੀ ਲਾਏ। ਵਰਣਨਯੋਗ ਹੈ ਕਿ ਇਸ ਸਮਾਗਮ ਦੌਰਾਨ ਜੰਗਲਾਤ ਵਿਭਾਗ ਵਲੋਂ ਇੱਕ ਸਟਾਲ ਵੀ ਲਗਾਈ ਗਈ, ਜਿੱਥੇ ਲੋਕਾਂ ਨੂੰ ਵੱਖ-ਵੱਖ ਕਿਸਮਾਂ ਦੇ ਬੂਟੇ ਮੁਫ਼ਤ ਵੰਡੇ ਗਏ। ਇਸ ਮੌਕੇ 50 ਖ਼ੂਨਦਾਨੀਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਜਦਕਿ 40 ਦਾਨੀਆਂ ਖ਼ੂਨਦਾਨ ਕੀਤਾ ਗਿਆ।ਇਸ ਮੌਕੇ ਜ਼ਿਲ•ਾ ਪ੍ਰਸ਼ਾਸਨ ਵਲੋਂ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਕੀਤੇ ਜਾਣ ਵਾਲੇ ਕੰਮਾਂ ਦੀ ਤਿਆਰ ਕੀਤੀ ਇੱਕ ਪੇਸ਼ਕਾਰੀ ਵੀ ਕੀਤੀ ਗਈ। ਆਈ.ਆਈ.ਟੀ., ਰੂਪਨਗਰ ਦੇ ਰਿਸਰਚ ਸਕਾਲਰ ਡਾ. ਸਾਗਰ ਜੋ ਕਿ ਰੂਪਨਗਰ ਜ਼ਿਲ•ੇ 'ਚ ਪ੍ਰਦਸ਼ੂਣ ਸਬੰਧੀ ਖੋਜ ਕਰ ਰਹੇ ਹਨ, ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਜ਼ਿਲ•ਾ ਟੀਕਾਕਰਣ ਅਫ਼ਸਰ ਡਾ. ਪੀ.ਐਸ.ਭੱਟੀ ਨੇ 'ਨਿਊਟ੍ਰੀਸ਼ਨ 'ਤੇ ਹੈਲਥ ਵਿਸ਼ੇ 'ਤੇ ਆਪਣੇ ਵਿਚਾਰ ਵੀ ਪੇਸ਼ ਕੀਤੇ। ਉਨ•ਾਂ ਨੇ ਸਿਹਤ ਵਿਭਾਗ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਵੀ ਚਾਨਣਾ ਪਾਇਆ।
ਇਸ ਮੌਕੇ ਹਲਕਾ ਰੂਪਨਗਰ ਦੇ ਵਿਧਾਇਕ ਸ੍ਰੀ ਅਮਰਜੀਤ ਸਿੰਘ ਸੰਦੋਆ, ਡਿਪਟੀ ਕਮਿਸ਼ਨਰ, ਰੂਪਨਗਰ ਸ੍ਰੀਮਤੀ ਗੁਰਨੀਤ ਤੇਜ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ. ਲਖਮੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਅਮਰਦੀਪ ਸਿੰਘ ਗੁਜਰਾਲ, ਉਚੇਰੀ ਸਿੱਖਿਆ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਪੰਜਾਬ ਦੇ ਓ.ਐਸ.ਡੀ. ਸ੍ਰੀ ਦਲਜੀਤ ਸਿੰਘ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਹਰਬੰਸ ਸਿੰਘ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸ੍ਰੀ ਪਰਮਜੀਤ ਸਿੰਘ, ਐਸ.ਡੀ.ਐਮ. ਸ੍ਰੀਮਤੀ ਹਰਜੋਤ ਕੌਰ, ਡੀ.ਆਰ.ਓ. ਮੇਜਰ ਗੁਰਜਿੰਦਰ ਸਿੰਘ ਬੈਨੀਪਾਲ, ਜੰਗਲਾਤ ਵਿਭਾਗ ਤੋਂ ਸ੍ਰੀ ਨਲਿਨ ਯਾਦਵ, ਪੰਜਾਬ ਕਾਂਗਰਸ ਕਮੇਟੀ ਦੇ ਮੈਂਬਰ ਸ੍ਰੀ ਰਾਜੇਸ਼ਵਰ ਸਿੰਘ ਲਾਲੀ, ਸ੍ਰੀ ਰਮੇਸ਼ ਗੋਇਲ, ਸਿਵਲ ਸਰਜਨ ਡਾ. ਹਰਿੰਦਰ ਕੌਰ, ਪਿੰ੍ਰਸੀਪਲ ਡਾ. ਸਨੇਹ ਲਤਾ ਬਧਵਾਰ, ਜ਼ਿਲ•ਾ ਰੈੱਡ ਕਰਾਸ ਸਸਾਇਟੀ ਦੇ ਸਕੱਤਰ ਸ੍ਰੀ ਸੰਜੀਵ ਬੁੱਧੀਰਾਜਾ, ਪ੍ਰੋ. ਜਤਿੰਦਰ ਸਿੰਘ ਗਿੱਲ, ਸੁਪਰਡੈਂਟ ਡੀ.ਸੀ. ਦਫ਼ਤਰ ਸ੍ਰੀਮਤੀ ਸੰਤੋਸ਼ ਕੁਮਾਰੀ, ਯੂਥ ਕੋਆਰਡੀਨੇਟਰ ਸ੍ਰੀ ਸੁਰਿੰੰਦਰ ਸੈਣੀ, ਯੂਥ ਸਰਵਿਸਿਜ ਦੇ ਸਹਾਇਕ ਡਾਇਰੈਟਰ ਸ੍ਰੀ ਮਨਤੇਜ ਸਿੰਘ ਚੀਮਾ, ਡੀ.ਈ.ਓ. ਸੈਕੰਡਰੀ ਸ੍ਰੀ ਹਿੰਮਤ ਸਿੰਘ ਹੁੰਦਲ ਆਦਿ ਤੋਂ ਇਲਾਵਾ ਜ਼ਿਲ•ੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਤੇ ਪਤਵੰਤੇ ਸੱਜਣ ਹਾਜ਼ਰ ਸਨ।