• Home
  • ਯੇਦੀਯੁਰੱਪਾ ਨੇ ਮੁੱਖ ਮੰਤਰੀ ਵਜੋਂ ਲਿਆ ਹਲਫ਼, ਰਾਹੁਲ ਨੇ ਕੀਤਾ ਟਵੀਟ ਭਾਜਪਾ ਨੇ ਉਡਾਇਆ ਸੰਵਿਧਾਨ ਦਾ ਮਜ਼ਾਕ

ਯੇਦੀਯੁਰੱਪਾ ਨੇ ਮੁੱਖ ਮੰਤਰੀ ਵਜੋਂ ਲਿਆ ਹਲਫ਼, ਰਾਹੁਲ ਨੇ ਕੀਤਾ ਟਵੀਟ ਭਾਜਪਾ ਨੇ ਉਡਾਇਆ ਸੰਵਿਧਾਨ ਦਾ ਮਜ਼ਾਕ

ਬੈਂਗਲੁਰੂ- (ਖਬਰ ਵਾਲੇ ਬਿਊਰੋ) ਰਾਜ ਭਵਨ 'ਚ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਬੀ.ਐਸ. ਯੇਦੀਯੁਰੱਪਾ ਨੇ ਹਲਫ਼ ਲੈ ਲਿਆ ਹੈ। ਉਹ ਕਰਨਾਟਕ ਦੇ ਤੀਸਰੀ ਵਾਰ ਮੁੱਖ ਮੰਤਰੀ ਬਣੇ ਹਨ। ਇਸ ਮੌਕੇ ਉਨ੍ਹਾਂ ਦੇ ਸਮਰਥਕਾਂ ਦਾ ਭਾਰੀ ਇਕੱਠ ਮੌਜੂਦ ਸੀ। ਦੂਜੇ ਪਾਸੇ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਹੈ ਕਿ ਕਰਨਾਟਕ 'ਚ ਭਾਜਪਾ ਵੱਲੋਂ ਸਰਕਾਰ ਬਣਾਉਣਾ ਸੰਵਿਧਾਨ ਦਾ ਮਜ਼ਾਕ ਉਡਾਉਣ ਵਰਗਾ ਹੈ। ਉਨ੍ਹਾਂ ਨੇ ਕਿਹਾ ਕਿ ਪੂਰੀ ਗਿਣਤੀ ਵਿਚ ਮੈਂਬਰ ਨਾ ਹੁੰਦੇ ਹੋਏ ਵੀ ਭਾਜਪਾ ਵੱਲੋਂ ਕਰਨਾਟਕ 'ਚ ਸਰਕਾਰ ਬਣਾਉਣਾ ਭਾਜਪਾ ਦੀ ਤਰਕਹੀਣ ਜ਼ਿੱਦ ਹੈ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਭਾਜਪਾ ਆਪਣੀ ਜਿੱਤ ਦਾ ਜਸ਼ਨ ਮਨਾ ਰਹੀ ਹੈ, ਤਾਂ ਦੂਸਰੇ ਪਾਸੇ ਭਾਰਤ ਦਾ ਲੋਕਤੰਤਰ ਆਪਣੀ ਅਸਫਲਤਾ ਦਾ ਸੋਗ ਮਨਾਏਗਾ।