• Home
  • ਮੱਧ ਪ੍ਰਦੇਸ਼ ਵਿਖੇ ਹੋਣ ਵਾਲੇ ਫੁੱਟਬਾਲ ਚੈਂਪੀਅਨਸ਼ਿਪ ਵਿਚ ਭਾਗ ਲੈਣ ਲਈ ਖਿਡਾਰੀ ਹੋਏ ਰਵਾਨਾ

ਮੱਧ ਪ੍ਰਦੇਸ਼ ਵਿਖੇ ਹੋਣ ਵਾਲੇ ਫੁੱਟਬਾਲ ਚੈਂਪੀਅਨਸ਼ਿਪ ਵਿਚ ਭਾਗ ਲੈਣ ਲਈ ਖਿਡਾਰੀ ਹੋਏ ਰਵਾਨਾ

ਚੰਡੀਗੜ੍ਹ- ਮੱਧ ਪ੍ਰਦੇਸ਼ ਵਿਖੇ Amateur Nine A side Football Federation of India ਵੱਲੋਂ ਜੂਨੀਅਰ ਰਾਸ਼ਟਰੀ (ਅੰਡਰ 16 ਲੜਕੇ) ਚੈਂਪੀਅਨਸ਼ਿਪ ਦਾ ਆਯੋਜਨ ਮੱਧ ਪ੍ਰਦੇਸ਼ ਦੇ ਸ਼ਹਿਰ ਦੇਵਾਸ ਵਿਚ 11 ਤੋਂ 13 ਮਈ ਤਕ ਕਰਨ ਜਾ ਰਹੀ ਹੈ। ਇਸ ਫੁੱਟਬਾਲ ਚੈਂਪੀਅਨਸ਼ਿਪ ਵਿਚ ਭਾਗ ਲੈਣ ਲਈ ਹਿਮਾਚਲ ਪ੍ਰਦੇਸ਼ ਤੋਂ ਫੁੱਟਬਾਲ ਖਿਡਾਰੀ ਅੱਜ 9 ਮਈ ਜਲੰਧਰ ਕੈਂਟ ਸਟੇਸ਼ਨ ਤੋਂ ਰਵਾਨਾ ਹੋਏ। ਉੱਥੇ ਹੀ ਪੰਜਾਬ ਪੁਲਿਸ ਦੇ ਅੰਤਰ ਰਾਸ਼ਟਰੀ ਤਾਏਕਵੋਂਡੋ ਪਦਕ ਜੇਤੂ ਖਿਡਾਰੀ ਅਤੇ ਪੰਜਾਬ ਪੁਲਿਸ ਦੇ ਟਰੇਨਰ ਸ਼ਿਵ ਕੁਮਾਰ ਅਤੇ ਲਾ ਬਲੋਸਮ ਸਕੂਲ ਦੇ ਖੇਡ ਵਿਭਾਗ ਦੇ ਪ੍ਰਮੁੱਖ ਨਿਖਿਲ ਹੰਸ ਵਿਸ਼ੇਸ਼ ਤੋਰ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ਪਹੁੰਚੇ ਹੋਏ ਸਨ। Nine A side Football Association of Himachal Pradesh ਦੇ ਜਨਰਲ ਸਕੱਤਰ ਮਨੋਜ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਦੀ ਟੀਮ ਦੇ ਨਾਲ ਬਤੌਰ ਮੈਨੇਜਰ ਰਧਿਕਾ ਅਤੇ ਸ਼੍ਰੀਮਤੀ ਪਾਰੂਲ ਨੂੰ ਕੋਚ ਨਿਯੁਕਤ ਕੀਤਾ ਗਿਆ ਹੈ। ਇਸ ਦੌਰਾਨ ਖਿਡਾਰੀਆਂ ਦੀ ਵੀ ਚੋਣ ਕੀਤੀ ਗਈ ਜਿੰਨਾ ਦੇ ਨਾਮ ਯੁਵਰਾਜ ਸਿੰਘ (ਟੀਮ ਕਪਤਾਨ), ਜਸਪ੍ਰੀਤ, ਅਨੰਨਿਆ, ਤਨਵ, ਅਮਨ, ਪ੍ਰਾਂਸ਼ੂ, ਅਮਨ ਧੀਮਾਨ, ਮੋਹਿਤ ਭਰਵਾਲ, ਅਨੁਜ ਸ਼ਰਮਾ , ਮਨੀਸ਼, ਆਯੁਰ, ਸ਼ੁਸ਼ਾਂਤ, ਆਦਾਰਸ਼, ਅਭਿਸ਼ੇਕ ਅਤੇ ਅਨੁਜ ਵਰਮਾ ਸ਼ਾਮਿਲ ਹਨ। Nine A Side Football Association of Himachal Pardesh ਦੇ ਪ੍ਰਧਾਨ ਪ੍ਰਵੀਨ ਸ਼ਰਮਾ ਨੇ ਮੁਕਾਬਲੇ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਚੰਗੇ ਪ੍ਰਦਰਸ਼ਨ ਦੀ ਕਾਮਨਾ ਕੀਤੀ। ਇਸ ਦੌਰਾਨ ਸ਼ਿਵ ਕੁਮਾਰ ਅਤੇ ਨਿਖਿਲ ਹੰਸ ਨੇ ਮੁਕਾਬਲੇ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਪਲੇਇੰਗ ਕਿੱਟਾਂ ਵੰਡੀਆਂ ਗਈਆਂ।