• Home
  • ਮੰਡੀਆਂ ‘ਚੋ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਖ਼ਰੀਦੀ ਗਈ ਕਣਕ ਸਿੱਧੇ ਖਪਤ ਵਾਲੇ ਸੂਬਿਆਂ ਨੂੰ ਭੇਜਣ ਦੀ ਕੀਤੀ ਵਿਵਸਥਾ– ਮੰਤਰੀ ਭਾਰਤ ਭੂਸ਼ਨ ਆਸ਼ੂ

ਮੰਡੀਆਂ ‘ਚੋ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਖ਼ਰੀਦੀ ਗਈ ਕਣਕ ਸਿੱਧੇ ਖਪਤ ਵਾਲੇ ਸੂਬਿਆਂ ਨੂੰ ਭੇਜਣ ਦੀ ਕੀਤੀ ਵਿਵਸਥਾ– ਮੰਤਰੀ ਭਾਰਤ ਭੂਸ਼ਨ ਆਸ਼ੂ

ਤਲਵੰਡੀ ਸਾਬੋ (ਬਠਿੰਡਾ), 25 ਅਪ੍ਰੈਲ--- ਖੁਰਾਕ ਤੇ ਸਿਵਲ ਸਪਲਾਈ ਮੰਤਰੀ, ਪੰਜਾਬ ਸਰਕਾਰ, ਸ਼੍ਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਤਲਵੰਡੀ ਸਾਬੋ ਅਤੇ ਰਾਮਾ ਮੰਡੀ ਦੀਆਂ ਦਾਣਾ ਮੰਡੀਆਂ ਦਾ ਦੌਰਾ ਕਰਕੇ ਕਣਕ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ•ਾਂ ਆਪਣੇ ਇਸ ਪਲੇਠੇ ਦੌਰੇ ਦੌਰਾਨ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਕਿਸਾਨਾਂ ਦੀ ਪੁੱਤਾਂ ਵਾਂਗ ਸਾਂਭੀ ਕਣਕ ਰੁਲਣ ਨਹੀਂ ਦੇਵੇਗੀ ਅਤੇ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਪ੍ਰਕਾਰ ਦੀ ਸਮੱੱਸਿਆ ਨਹੀਂ ਆਉਣ ਦੇਵੇਗੀ।
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਦੱਸਿਆ ਕਿ ਇਸ ਸੀਜ਼ਨ ਲਈ ਭਾਰਤੀ ਖੁਰਾਕ ਨਿਗਮ ਵਲਂੋ ਪੰਜਾਬ ਤੋਂ ਦੂਜੇ ਸੂਬਿਆਂ 'ਚ ਕਣਕ ਦੀ  ਢੋਆ-ਢੁਆਈ ਲਈ 400 ਰੇਲ ਗੱਡੀਆਂ ਅਪ੍ਰੈਲ   ਮਈ 2018 'ਚ ਚਲਾਈਆਂ ਜਾ ਰਹੀਆਂ ਹਨ । ਪੰਜਾਬ ਸਰਕਾਰ ਦੁਆਰਾ ਭਾਰਤੀ ਖੁਰਾਕ ਨਿਗਮ ਨੂੰ ਲਿਖਿਆ ਗਿਆ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰਖਦੇ ਹੋਏ ਹੋਰ ਵਧੇਰੇ ਰੇਲ ਗੱਡੀਆਂ ਚਲਾਈਆਂ ਜਾਣ ਤਾਂ ਜੋ ਖਰੀਦਿਆ ਗਿਆ ਅਨਾਜ ਨਾਲਂੋ ਨਾਲ ਹੀ ਮੰਡੀਆ ਚਂੋ ਚੁੱਕ ਕੇ ਸਿੱਧਾ ਖਪਤ ਵਾਲੇ ਸੂਬਿਆਂ ਵਿਖ ਭੇਜ ਦਿੱਤਾ ਜਾਵੇ।
ਸ਼੍ਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਤੱਕ ਸੂਬੇ ਭਰ ਵਿਚ 91 ਲੱਖ ਮੀਟ੍ਰਕ ਟਨ ਕਣਕ ਮੰਡੀਆਂ 'ਚ ਪੁੱਜੀ ਹੈ ਜਿਸ  ਵਿਚੋਂ 89.36 ਲੱਖ ਮੀਟ੍ਰਕ ਟਨ ਕਣਕ ਦੀ ਖ਼ਰੀਦ ਕਰ ਲਈ ਗਈ ਹੈ। ਉਨ•ਾਂ ਦੱਸਿਆ ਕਿ ਖਰੀਦੀ ਹੋਈ ਕਣਕ ਬਹੁਤ ਹੀ ਤੇਜ਼ੀ ਨਾਲ ਮੰਡੀਆਂ ਤੋਂ ਸੂਬੇ ਦੀਆਂ ਏਜੰਸੀਆਂ ਅਤੇ ਭਾਰਤੀ ਖੁਰਾਕ ਨਿਗਮ ਦੇ ਗੋਦਾਮਾਂ 'ਚ ਭੰਡਾਰਨ ਲਈ ਭੇਜੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਖਰੀਦਿਆ ਗਿਆ ਅਨਾਜ ਸਿੱਧਾ ਮੰਡੀਆਂ 'ਚੋਂ ਦੂਜੇ ਸੂਬਿਆਂ ਨੂੰ ਭੇਜਣ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਮੰਡੀਆਂ 'ਚ ਕਣਕ ਦੇ ਅੰਬਾਰ ਨਾ ਲਗਣ।
ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਦੱਸਿਆ ਕਿ 24 ਅਪ੍ਰੈਲ 2018 ਤੱਕ 10856 ਕਰੋੜ ਰੁਪਏ ਆੜ•ਤੀਆਂ ਦੇ ਖਾਤਿਆਂ 'ਚ ਤਬਦੀਲ ਕਰ ਦਿੱਤੇ ਗਏ ਹਨ ਤਾਂ ਜੋ ਅਦਾਇਗੀ ਸਬੰਧੀ ਵੀ ਕੋਈ ਸਮੱਸਿਆ ਦਰਪੇਸ਼ ਨਾ ਆਵੇ।
ਇਸ ਤੋਂ ਪਹਿਲਾਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਦੇ ਯਾਤਰੀ ਨਿਵਾਸ ਤਲਵੰਡੀ ਸਾਬੋ ਵਿਖੇ ਆਗਮਨ 'ਤੇ ਉਨ•ਾਂ ਨੂੰ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ।  ਇਸ ਉਪਰੰਤ ਉਨ•ਾਂ ਨੇ ਤਲਵੰਡੀ ਸਾਬੋ ਅਤੇ ਰਾਮਾ ਮੰਡੀ ਇਲਾਕੇ ਦੀਆਂ ਮੰਡੀਆਂ ਦਾ ਦੌਰਾ ਕੀਤਾ । ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ•ਾਂ ਦੱਸਿਆ ਕਿ ਸੂਬੋ ਭਰ ਵਿਚ ਖਰੀਦ, ਢੋਆ ਢੁਆਈ ਅਤੇ ਅਦਾਇਗੀਆਂ ਦਾ ਕੰਮ ਸਮੇਂ ਸਿਰ ਨੇਪਰੇ ਚਾੜਿਆ ਜਾ ਰਿਹਾ ਹੈ।
ਇਸ ਮੌਕੇ ਉਨ•ਾਂ ਨਾਲ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ, ਜ਼ਿਲ•ਾ ਪੁਲਿਸ ਮੁੱਖੀ ਸ਼੍ਰੀ ਨਵੀਨ ਸਿੰਗਲਾ, ਉਪ ਮੰਡਲ ਮੈਜਿਸਟਰੇਟ ਤਲਵੰਡੀ ਸਾਬੋ ਸ਼੍ਰੀ ਵਰਿੰਦਰ ਸਿੰਘ, ਸੀਨੀਅਰ ਕਾਂਗਰਸ ਆਗੂ ਸ਼੍ਰੀ ਖੁਸ਼ਬਾਜ ਜਟਾਣਾ, ਤਲਵੰਡੀ ਸਾਬੋ ਨਗਰ ਕੌਂਸਲ ਪ੍ਰਧਾਨ ਸ਼੍ਰੀ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।