• Home
  • ਮੌਸਮ ਵਿਭਾਗ ਵੱਲੋਂ ਸ਼ਿਮਲਾ ,ਕੁੱਲੂ -ਮਨਾਲੀ ਜਾਣ ਵਾਲੇ ਸੈਲਾਨੀਆਂ ਨੂੰ ਚਿਤਾਵਨੀ

ਮੌਸਮ ਵਿਭਾਗ ਵੱਲੋਂ ਸ਼ਿਮਲਾ ,ਕੁੱਲੂ -ਮਨਾਲੀ ਜਾਣ ਵਾਲੇ ਸੈਲਾਨੀਆਂ ਨੂੰ ਚਿਤਾਵਨੀ

 ਚੰਡੀਗੜ੍ਹ 10ਮਈ (ਖ਼ਬਰ ਵਾਲੇ ਨਿਊਜ਼ )
ਭਾਵੇਂ ਕਿ ਮੌਸਮ ਵਿਭਾਗ ਵੱਲੋਂ ਉੱਤਰੀ ਭਾਰਤ ਵਿੱਚ ਤੂਫ਼ਾਨ ਤੇ ਤੇਜ ਬਰਸਾਤ ਦੀ 12 ਮਈ ਤੱਕ ਦੇਸ਼ ਦੇ ਗ੍ਰਹਿ ਵਿਭਾਗ ਨੂੰ ਅਲਰਟ ਕੀਤਾ ਹੋਇਆ ਹੈ। ਪਰ ਮੌਸਮ ਵਿਭਾਗ ਵੱਲੋਂ ਅੱਜ ਤਾਜ਼ਾ ਜਾਣਕਾਰੀ ਅਨੁਸਾਰ ਹਿਮਾਚਲ ਚ ਭਾਰੀ ਬਰਸਾਤ ਤੇ ਗੜੇਮਾਰੀ ਹੋਣ ਬਾਰੇ ਦੱਸਿਆ ਗਿਆ ਹੈ ।
ਦੱਸਣਯੋਗ ਹੈ ਕਿ ਪਿਛਲੇ ਦੋ ਦਿਨ ਤੋਂ ਲਗਾਤਾਰ ਮੀਂਹ ਅਤੇ ਗੜੇਮਾਰੀ ਸ਼ਿਮਲਾ ਅਤੇ ਕੁੱਲੂ ਵਿੱਚ ਹੋ ਰਹੀ ਹੈ ਪਰ ਅਗਲੇ 24 ਘੰਟਿਆਂ ਚ ਮੌਸਮ ਵਿਭਾਗ ਵੱਲੋਂ ਇਸ ਤੋਂ ਵੀ ਜ਼ਿਆਦਾ ਗੜੇਮਾਰੀ  ਹੋਣਾ ਦੱਸਿਆ ਗਿਆ ਹੈ । ਜਿਸ ਕਾਰਨ ਸੈਲਾਨੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।