• Home
  • ਮੋਦੀ ਲੰਗਰ ਉਤੇ ਲੱਗਿਆ ਜੀਐਸਟੀ ਹਟਾਉਣ, ਕਿਉਂਕਿ ਮੋਦੀ ਵੀ ਗੁਰੂ ਘਰ ਵਿਚ ਛਕ ਚੁੱਕੇ ਹਨ ਲੰਗਰ-ਰਾਮੂਵਾਲੀਆ

ਮੋਦੀ ਲੰਗਰ ਉਤੇ ਲੱਗਿਆ ਜੀਐਸਟੀ ਹਟਾਉਣ, ਕਿਉਂਕਿ ਮੋਦੀ ਵੀ ਗੁਰੂ ਘਰ ਵਿਚ ਛਕ ਚੁੱਕੇ ਹਨ ਲੰਗਰ-ਰਾਮੂਵਾਲੀਆ

ਕੇਂਦਰ ਸਰਕਾਰ ਨੂੰ ਲੰਗਰ ਤੋਂ ਜੀ.ਐੱਸ.ਟੀ ਹਟਾਉਣ ਲਈ ਕਈ ਵਾਰ ਲਿਖਤ ਅਪੀਲ ਦਿੱਤੀ ਗਈ ਅਤੇ ਕਈ ਥਾਈਂ ਵਿਰੋਧ ਪ੍ਰਦਰਸ਼ਨ ਵੀ ਹੋਏ ਪਰ ਸਰਕਾਰ ਨੇ ਇੱਕ ਨਾ ਸੁਣੀ । ਹੁਣ ਲੰਗਰ ‘ਤੇ ਜੀ.ਐੱਸ.ਟੀ ਮੁੱਦੇ ‘ਤੇ ਨਰਿੰਦਰ ਮੋਦੀ ਫਿਰ ਚਰਚਾ ‘ਚ ਆ ਗਏ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਮਾਜਵਾਦੀ ਪਾਰਟੀ ਦੇ ਨੇਤਾ ਬਲਵੰਤ ਸਿੰਘ ਰਾਮੂਵਾਲੀਆ ਨੇ ਮੰਗ ਕੀਤੀ ਹੈ ਕਿ ਉਹ ਜਲਦ ਲੰਗਰ ਤੋਂ ਜੀਐਸਟੀ ਹਟਾ ਦੇਣ, ਕਿਉਂਕਿ ਕਿਸੇ ਸਮੇਂ ਐਮਰਜੈਂਸੀ ਦੌਰਾਨ ਮੋਦੀ ਵੀ ਸਿੱਖ ਬਣ ਕੇ ਗੁਰੂ ਘਰਾਂ ਵਿੱਚ ਰਹੇ ਸਨ ਅਤੇ ਉਸ ਸਮੇਂ ਦੌਰਾਨ ਗੁਰੂ ਦਾ ਲੰਗਰ ਖਾਦਾ ਸੀ। ਉਨ੍ਹਾਂ ਨੇ ਕਿਹਾ ਕ ਦੇਸ਼ ਦੇ ਪਿਛਲੇ 11 ਪ੍ਰਧਾਨ ਮੰਤਰੀਆਂ ਨੇ ਕਦੇ ਵੀ ਲੰਗਰ ‘ਤੇ ਜੀਐਸਟੀ ਨਹੀਂ ਲਾਇਆ ਪਰ ਮੋਦੀ ਨੇ ਲੰਗਰ ਉੱਤੇ ਜੀਐਸਟੀ ਲਗਾ ਦਿੱਤਾ।

ਰਾਮੂਵਾਲੀਆ ਨੇ ਦਾਅਵਾ ਕੀਤਾ ਕਿ ਸਰਕਾਰ ਏਅਰ ਇੰਡੀਆ ‘ਤੇ ਬੀਫ ਖੁਆਉਣ ਦਾ ਖਰਚਾ ਮਾਫ਼ ਕਰ ਰਹੀ ਹੈ ਤੇ ਸਰਕਾਰ ਨੂੰ ਏਅਰ ਇੰਡੀਆ ‘ਤੋਂ ਕਰੋੜਾਂ ਦਾ ਘਾਟਾ ਹੋ ਰਿਹਾ ਹੈ ਪਰ ਗ਼ਰੀਬਾਂ ਨੂੰ ਲੰਗਰ ਖਵਾਉਣ ਵਾਲੀ ਸੰਸਥਾ ‘ਤੇ ਸਰਕਾਰ ਨੇ ਜੀਐਸਟੀ ਲਾ ਕੇ ਸਿੱਖਾਂ ਨਾਲ ਧੋਖਾ ਕੀਤਾ ਹੈ। ਰਾਮੂਵਾਲੀਆ ਨੇ ਕਿਹਾ ਕਿ ਨਰਿੰਦਰ ਮੋਦੀ ਲੰਗਰ ਦੀ ਲੱਗੀ ਜੀਐਸਟੀ ਨੂੰ ਜਲਦ ਖ਼ਤਮ ਕਰਨ।