• Home
  • ਮੈਜਿਸਟਰੇਟ ਜਾਂਚ ਲੰਬਿਤ ਹੋਣ ਤੱਕ ਕੋਈ ਵੀ ਬਿਲਡਿੰਗ ਪਲਾਨ ਪਾਸ ਨਹੀਂ ਹੋਵੇਗਾ: ਨਵਜੋਤ ਸਿੰਘ ਸਿੱਧੂ

ਮੈਜਿਸਟਰੇਟ ਜਾਂਚ ਲੰਬਿਤ ਹੋਣ ਤੱਕ ਕੋਈ ਵੀ ਬਿਲਡਿੰਗ ਪਲਾਨ ਪਾਸ ਨਹੀਂ ਹੋਵੇਗਾ: ਨਵਜੋਤ ਸਿੰਘ ਸਿੱਧੂ

ਲੋਕਾਂ ਦੇ ਨਿਵਾਸ ਵਾਲੀਆਂ ਇਮਾਰਤਾਂ ਬਾਰੇ ਫੈਸਲਾ ਬਾਅਦ ਵਿੱਚ
ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਉਨ•ਾਂ ਦੇ ਹਿੱਤਾਂ ਦਾ ਨਹੀਂ ਹੋਵੇਗਾ ਨੁਕਸਾਨ
ਵਧੇ ਦਾਇਰੇ ਵਾਲੀ ਜਾਂਚ ਟੀਮ 27 ਅਪਰੈਲ ਤੱਕ ਦੇਵੇਗੀ ਰਿਪੋਰਟ
ਚੰਡੀਗੜ•, 20 ਅਪਰੈਲ
ਜ਼ੀਰਕਪੁਰ ਦੇ ਪੀਰ ਮੁਛੱਲਾ ਇਲਾਕੇ ਵਿੱਚ ਇੰਪੀਰੀਅਲ ਗਾਰਡਨਜ਼/ਪੁਸ਼ਪ ਇੰਪਾਇਰ ਦੀ ਹਾਲ ਹੀ ਵਿੱਚ ਡਿੱਗੀ ਇਮਾਰਤ ਦੇ ਮਾਮਲੇ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਹੁਕਮ ਦਿੰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਮੈਜਿਸਟਰੇਟ ਜਾਂਚ ਲੰਬਿਤ ਰਹਿਣ ਤੱਕ ਅਤੇ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਊਂਸਿਪਲ ਕੌਂਸਲ ਜ਼ੀਰਕਪੁਰ ਦੀ ਹਦੂਦ ਅੰਦਰ ਕਿਸੇ ਵੀ ਤਰ•ਾਂ ਦਾ ਬਿਲਡਿੰਗ ਪਲਾਨ ਪਾਸ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੇਸਮੈਂਟਾਂ ਦੀ ਖੁਦਾਈ ਉਤੇ ਮੁਕੰਮਲ ਰੋਕ ਲਗਾਈ ਗਈ ਹੈ ਅਤੇ ਪੁਸ਼ਪ ਇੰਪਾਇਰ ਦੀਆਂ ਖ਼ਾਲੀ ਇਮਾਰਤਾਂ ਨੂੰ ਸੀਲ ਕਰਨ ਦੇ ਵੀ ਆਦੇਸ਼ ਦਿੱਤੇ ਗਏ ਹਨ। ਜਿਨ•ਾਂ ਇਮਾਰਤਾਂ ਵਿੱਚ ਲੋਕਾਂ ਦਾ ਨਿਵਾਸ ਹੈ, ਉਨ•ਾਂ ਬਾਰੇ ਜਲਦੀ ਵੱਖਰੇ ਤੌਰ ਉਤੇ ਫੈਸਲਾ ਲਿਆ ਜਾਵੇਗਾ। ਸ. ਸਿੱਧੂ ਨੇ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਲੋਕਾਂ ਦੇ ਹਿੱਤਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।
ਅੱਜ ਇਕ ਬਿਆਨ ਵਿੱਚ ਇਹ ਖ਼ੁਲਾਸਾ ਕਰਦੇ ਹੋਏ ਸ. ਸਿੱਧੂ ਨੇ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਲਈ ਕਾਇਮ ਟੀਮ ਦਾ ਘੇਰਾ ਵਧਾਇਆ ਗਿਆ ਹੈ ਅਤੇ ਇਸ ਵਿੱਚ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀ ਕਰਨੇਸ਼ ਸ਼ਰਮਾ, ਮੁੱਖ ਇੰਜੀਨੀਅਰ (ਬੀਐਂਡਆਰ), ਮੁੱਖ ਆਰਕੀਟੈਕਟ ਪੰਜਾਬ, ਐਨਡੀਆਰਐਫ ਦਾ ਨੁਮਾਇੰਦਾ, ਮੁੱਖ ਚੌਕਸੀ ਅਫ਼ਸਰ ਸਥਾਨਕ ਸਰਕਾਰਾਂ ਵਿਭਾਗ ਅਤੇ ਪੰਜਾਬ ਇੰਜੀਨੀਅਰਿੰਗ ਕਾਲਜ ਯੂਨੀਵਰਸਿਟੀ ਦੇ ਨੁਮਾਇੰਦੇ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਟੀਮ 27 ਅਪਰੈਲ 2018 ਤੱਕ ਆਪਣੀ ਰਿਪੋਰਟ ਦੇਵੇਗੀ।