• Home
  • ਮੁੱਖ ਮੰਤਰੀ ਵੱਲੋਂ ਮੰਡੀਆਂ ਅਤੇ ਗੋਦਾਮਾਂ ਵਿਚੋਂ ਅਨਾਜ ਦੇ ਸਟਾਕ ਨੂੰ ਤੇਜ਼ੀ ਨਾਲ ਚੁੱਕਣ ਵਾਸਤੇ ਐਫ ਸੀ ਆਈ ਨੂੰ ਆਖਣ ਲਈ ਖੁਰਾਕ ਵਿਭਾਗ ਨੂੰ ਨਿਰਦੇਸ਼

ਮੁੱਖ ਮੰਤਰੀ ਵੱਲੋਂ ਮੰਡੀਆਂ ਅਤੇ ਗੋਦਾਮਾਂ ਵਿਚੋਂ ਅਨਾਜ ਦੇ ਸਟਾਕ ਨੂੰ ਤੇਜ਼ੀ ਨਾਲ ਚੁੱਕਣ ਵਾਸਤੇ ਐਫ ਸੀ ਆਈ ਨੂੰ ਆਖਣ ਲਈ ਖੁਰਾਕ ਵਿਭਾਗ ਨੂੰ ਨਿਰਦੇਸ਼

fci punjab whet
ਚੰਡੀਗੜ•, ਜੂਨ 1:
ਅਨਾਜ ਦੇ ਭੰਡਾਰਣ ਲਈ ਚੌਖੀ ਜਗ•ਾਂ ਬਨਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਗੋਦਾਮਾਂ ਅਤੇ ਮੰਡੀਆਂ ਵਿਚੋਂ ਅਨਾਜ ਸਟਾਕ ਨੂੰ ਤੇਜ਼ੀ ਨਾਲ ਤਬਦੀਲ ਕਰਨ ਦਾ ਮੁੱਦਾ ਭਾਰਤੀ ਖੁਰਾਕ ਨਿਗਮ (ਐਫ ਸੀ ਆਈ) ਕੋਲ ਉਠਾਉਣ ਲਈ ਖੁਰਾਕ 'ਤੇ ਸਿਵਲ ਸਪਲਾਈ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਐਫ ਸੀ ਆਈ ਨੂੰ ਪੰਜਾਬ ਤੋਂ ਹਰ ਮਹੀਨੇ ਲਿਜਾਏ ਜਾ ਰਹੇ ਅਨਾਜ ਦੀ ਮਿਕਦਾਰ ਵਿੱਚ ਲਾਜ਼ਮੀ ਤੌਰ 'ਤੇ ਵਾਧਾ ਕਰਨਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਐਫ ਸੀ ਆਈ ਨੂੰ ਮੌਜੂਦਾ 13 ਲੱਖ ਮੀਟਰਿਕ ਟਨ ਖੁਰਾਕੀ ਅਨਾਜ ਦੀ ਥਾਂ 20 ਲੱਖ ਮੀਟਰਿਕ ਟਨ ਅਨਾਜ ਸੂਬੇ ਚੋਂ ਤਬਦੀਲ  ਕਰਨਾ ਚਾਹੀਦਾ ਹੈ ਤਾਂ ਜੋ ਕਣਕ ਅਤੇ ਝੋਨੇ ਦੇ ਲਈ ਸੂਬੇ ਦੀਆਂ ਮੰਡੀਆਂ ਅਤੇ ਗੋਦਾਮਾਂ ਵਿੱਚ ਚੌਖੀ ਥਾਂ ਬਣਾਈ ਜਾ ਸਕੇ। ਉਨ•ਾਂ ਨੇ ਬੰਦ ਸਟੋਰੇਜ਼ ਸੁਵਿਧਾਵਾਂ ਵਿੱਚ ਵਾਧਾ ਕਰਨ ਦੀਆਂ ਹੋਰ ਕੋਸ਼ਿਸ਼ਾਂ ਕਰਨ ਦਾ ਸੁਝਾਅ ਦਿੱਤਾ। ਉਨ•ਾਂ ਕਿਹਾ ਕਿ ਐਫ ਸੀ ਆਈ ਨੂੰ ਇਹ ਆਖਿਆ ਜਾਣਾ ਚਾਹੀਦਾ ਹੈ ਕਿ ਉਹ ਪੰਜਾਬ ਵਿੱਚ ਆਪਣੀ ਭੰਡਾਰਨ ਸੱਮਰਥਾ ਵਧਾਵੇ ਤਾਂ ਜੋ ਖੁਰਾਕੀ ਅਨਾਜ ਦੀ ਸੰਭਾਲ ਲਈ ਸੂਬੇ 'ਤੇ ਬੋਝ ਨੂੰ ਘਟਾਇਆ ਜਾ ਸਕੇ।
ਕੈਪਟਨ ਅਮਰਿੰਦਰ ਸਿੰਘ ਨੇ 31 ਥਾਵਾਂ 'ਤੇ 17 ਲੱਖ ਮੀਟਰਿਕ ਟਨ ਦੀ ਸਮਰੱਥਾ ਦੇ ਸਾਇਲੋ ਬਨਾਉਣ ਦੇ ਲਈ ਗਰੰਟੀ ਮੁਹਈਆ ਕਰਵਾਉਣ ਦਾ ਮੁੱਦਾ ਐਫ ਸੀ ਆਈ ਕੋਲ ਉਠਾਉਣ ਲਈ ਵੀ ਵਿਭਾਗ ਨੂੰ ਆਖਿਆ ਹੈ ਜਿਸ ਦੇ ਵਾਸਤੇ ਪਹਿਲਾਂ ਹੀ ਪਨਗ੍ਰੇਨ ਵਲੋਂ ਇਕ ਸਮਝੌਤੇ ਨੂੰ ਅੱਗੇ ਖੜਿਆ ਗਿਆ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿਚ ਇਸ ਦੀ ਪ੍ਰਕਿਰਿਆ ਨੂੰ ਬੰਦ ਕਰ ਦਿੱਤਾ ਜਾਵੇਗਾ ਅਤੇ ਐਫ ਸੀ ਆਈ ਦੀ ਨੀਤੀ ਅਨੁਸਾਰ ਨਵੇਂ ਟੈਂਡਰ ਜਾਰੀ ਕੀਤੇ ਜਾਣਗੇ।
ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਪੂਰੇ ਜ਼ੋਰ ਨਾਲ ਫਸਲੀ ਵਿਭਿੰਨਤਾ ਵੱਲ ਪ੍ਰੇਰਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਤਾਂ ਜੋ ਕਣਕ-ਝੋਨੇ ਦੇ ਚੱਕਰ ਨੂੰ ਤੋੜ ਕੇ ਖੇਤੀਬਾੜੀ ਨੂੰ ਲਾਹੇਬੰਦ ਧੰਦਾ ਬਣਾਇਆ ਜਾ ਸਕੇ।
ਇਸ ਤੋਂ ਪਹਿਲਾਂ ਮੀਟਿੰਗ ਦੌਰਾਨ ਪ੍ਰਮੁੱਖ ਸਕੱਤਰ ਖੁਰਾਕ ਤੇ ਸਿਵਲ ਸਪਲਾਈ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਹਾੜ•ੀ ਦੇ ਮੌਜੂਦਾ ਸੀਜ਼ਨ ਦੌਰਾਨ 125 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ ਜਿਸ ਵਿਚੋਂ 84 ਲੱਖ ਮੀਟਰਿਕ ਟਨ ਦੀ ਸਪਲਾਈ ਅਨਾਜ ਦੀ ਥੁੜ ਵਾਲੇ ਸੂਬਿਆਂ ਨੂੰ ਕੀਤੀ ਗਈ ਹੈ।  ਵਿਭਾਗ ਨੇ ਝੋਨੇ ਦੇ ਆਉਂਦੇ ਸੀਜ਼ਨ ਦੌਰਾਨ 117 ਲੱਖ ਮੀਟਰਿਕ ਟਨ ਤੋਂ ਵਧ ਦੀ ਖਰੀਦ ਦਾ ਟੀਚਾ ਮਿੱਥਿਆ ਹੈ।
ਉਨ•ਾਂ ਅੱਗੇ ਦੱਸਿਆ ਕਿ ਮਈ 2018 ਦੇ ਅੰਤ ਤੱਕ ਸੂਬੇ ਵਿੱਚ 232.67 ਲੱਖ ਮੀਟਰਿਕ ਟਨ ਅਨਾਜ ਦਾ ਸਟਾਕ ਸੀ ਜਿਸ ਵਿਚੋਂ 165.50 ਲੱਖ ਮੀਟਰਿਕ ਟਨ ਮਾਰਚ 2019 ਤੱਕ ਬਾਹਰ ਭੇਜੇ ਜਾਣ ਦੀ ਉਮੀਦ ਹੈ। ਉਸ ਸਮੇਂ ਤੱਕ ਝੋਨੇ ਦੀ ਫਸਲ ਆ ਜਾਣ ਕਾਰਨ ਅਨਾਜ ਦਾ ਇਹ ਸਟਾਕ 175.22 ਲੱਖ ਮੀਟਰਿਕ ਟਨ ਹੋ ਜਾਵੇਗਾ।
ਮੀਟਿੰਗ ਵਿੱਚ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਵਧੀਕ ਮੁੱਖ ਸਕੱਤਰ ਖੇਤੀਬਾੜੀ ਵਿਸ਼ਵਜੀਤ ਖੰਨਾ, ਵਧੀਕ ਮੁੱਖ ਸਕੱਤਰ ਸਹਿਕਾਰਤਾ ਡੀ ਪੀ ਰੈਡੀ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਹਾਜ਼ਰ ਸਨ।