• Home
  • ਮੁੱਖ ਮੰਤਰੀ ਨੇ ਮਨਾਲੀ ਤੋਂ ਆਉਂਦਿਆਂ ਹੀ ਮੀਟਿੰਗ ਬੁਲਾਈ -ਸਰਕਾਰ ਦੇ ਗਲੇ ਦੀ ਹੱਡੀ ਬਣਿਆ ਜ਼ਹਿਰੀਲਾ ਪਾਣੀ

ਮੁੱਖ ਮੰਤਰੀ ਨੇ ਮਨਾਲੀ ਤੋਂ ਆਉਂਦਿਆਂ ਹੀ ਮੀਟਿੰਗ ਬੁਲਾਈ -ਸਰਕਾਰ ਦੇ ਗਲੇ ਦੀ ਹੱਡੀ ਬਣਿਆ ਜ਼ਹਿਰੀਲਾ ਪਾਣੀ

ਚੰਡੀਗੜ੍ਹ 24ਮਈ (ਖਬਰ ਵਾਲੇ ਬਿਊਰੋ )
ਬਿਆਸ ਦਰਿਆ ਵਿੱਚ ਚੱਢਾ ਸ਼ੂਗਰ ਮਿੱਲ ਦਾ ਸੀਰਾ ਪੈਣ ਤੇ ਵੱਡੀ ਗਿਣਤੀ ਵਿੱਚ ਮੱਛੀਆਂ ਮਰਨ ਤੋਂ ਬਾਅਦ ਫਰੀਦਕੋਟ ਤੇ ਰਾਜਸਥਾਨ ਤੱਕ ਪੁੱਜਿਆ ਜ਼ਹਿਰੀਲਾ ਪਾਣੀ ਪੰਜਾਬ ਸਰਕਾਰ ਲਈ ਗਲੇ ਦੀ ਹੱਡੀ ਬਣ ਗਿਆ ਹੈ । ਇਸ ਮੁੱਦੇ ਨੂੰ ਲੈ ਕੇ ਸ਼ਾਹਕੋਟ ਜਿਮਨੀ ਚੋਣ ਵਿੱਚ ਵਿਰੋਧੀ ਧਿਰਾਂ ਸਿਆਸੀ ਰੋਟੀ ਰੋਟੀਆਂ ਵੀ ਸੇਕ ਰਹੀਆਂ ਹਨ ਅਤੇ ਪ੍ਰਦੂਸ਼ਤ ਪਾਣੀ ਦਾ ਮੁੱਖ ਮੁੱਦਾ ਚੋਣਾਂ ਚ ਬਣਾਇਆ ਜਾ ਰਿਹਾ ਹੈ ਅਤੇ ਇਹ ਵੀ ਦੋਸ਼ ਲਾਏ ਜਾ ਰਹੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਦਿੱਲੀ ਦੇ ਸਰਨਾ ਭਰਾਵਾਂ ਦੀ ਧੀ ਦੀ ਇਹ ਸ਼ੁਗਰ ਮਿਲ ਹੈ 'ਜਿਸ ਕਾਰਨ ਮੁੱਖ ਮੰਤਰੀ ਜਾਣਬੁੱਝ ਕੇ ਕਾਰਵਾਈ ਨਹੀ ਕਰ ਰਹੇ ।
ਭਾਵੇ ਕਿ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਤੇ ਐਚਐਸ ਫੂਲਕਾ ਵਿਧਾਇਕਾਂ ਨੂੰ ਨਾਲ ਲੈ ਕੇ ਦਿੱਲੀ ਵਿਖੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਿਸ ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਕੇਂਦਰ ਤੇ ਪੰਜਾਬ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਰਿਪੋਰਟ ਮੰਗੀ ਹੈ ।
ਦੂਜੇ ਪਾਸੇ ਭਾਵੇਂ ਬੀਤੀ ਕੱਲ੍ਹ ਰਾਜਪਾਲ ਦੇ ਦਖਲ ਦੇਣ ਤੇ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਚ ਸਰਕਾਰ ਦੇ ਆਲਾ ਸੀਨੀਅਰ ਅਧਿਕਾਰੀਆਂ ਨੇ ਇਸ ਮੁੱਦੇ ਤੇ ਮੀਟਿੰਗ ਵੀ ਕੀਤੀ ਅੱਜ ਮੁੱਖ ਮੰਤਰੀ ਜਿਹੜੇ ਕਿ ਮਨਾਲੀ ਵਿਖੇ ਆਪਣੇ ਨਿੱਜੀ ਦੌਰੇ ਤੇ ਸਨ ।
ਅੱਜ ਬਾਅਦ ਦੁਪਹਿਰ ਮੁੱਖ ਮੰਤਰੀ ਨੇ ਮਨਾਲੀ ਤੋਂ ਆਉਂਦਿਆਂ ਹੀ ਆਪਣੇ ਗ੍ਰਹਿ ਵਿਖੇ ਪ੍ਰਦੂਸ਼ਤ ਪਾਣੀ ਦੇ ਸਬੰਧ ਚ ਜ਼ਰੂਰੀ ਮੀਟਿੰਗ ਬੁਲਾਈ ਹੋਈ ਹੈ ।ਜਿਸ ਵਿੱਚ ਵਾਤਾਵਰਨ ਮੰਤਰੀ ਓਪੀ ਸੋਨੀ ਤੋਂ ਇਲਾਵਾ ਸੀਨੀਅਰ ਅਧਿਕਾਰੀ ਵੀ ਮੌਜੂਦ ਹਨ