• Home
  • ਮੁੱਖ ਮੰਤਰੀ ਨੂੰ ਪ੍ਰਦੂਸ਼ਤ ਪਾਣੀ ਦੀਆਂ ਬੋਤਲਾਂ ਦੇਣ ਆਏ ਆਪ ਦੇ ਵਰਕਰ ਗ੍ਰਿਫਤਾਰ

ਮੁੱਖ ਮੰਤਰੀ ਨੂੰ ਪ੍ਰਦੂਸ਼ਤ ਪਾਣੀ ਦੀਆਂ ਬੋਤਲਾਂ ਦੇਣ ਆਏ ਆਪ ਦੇ ਵਰਕਰ ਗ੍ਰਿਫਤਾਰ

ਚੰਡੀਗੜ੍ਹ (ਖ਼ਬਰ ਵਾਲੇ ਬਿਊਰੋ  ): ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਤੋਂ ਅੱਜ ਦਾ ਪ੍ਰਦੂਸ਼ਤ ਪਾਣੀਆਂ ਦੇ ਮਾਮਲੇ ਤੇ ਟਾਇਮ ਨਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਯੂਥ ਵਰਕਰਾ ਨੇ ਰੋਹ ਚ ਆਕੇ ਮੁੱਖ ਮੰਤਰੀ ਦੀ ਕੋਠੀ ਵੱਲ ਨੂੰ ਕੂਚ ਕਰਨ ਦਾ ਜਦੋਂ ਯਤਨ ਕੀਤਾ , ਉਸੇ ਸਮੇਂ ਚੰਡੀਗੜ੍ਹ ਪੁਲਿਸ ਨੇ ਇਕੱਤਰ ਹੋਏ ਐਮਐਲਏ ਹੋਸਟਲ ਦੇ ਅੰਦਰ ਹੀ ਆਮ ਆਦਮੀ ਦੇ ਕਾਰਕੁਨਾਂ ਨੂੰ ਬੰਦੀ ਬਣਾ ਲਿਆ । ਵਿੱਚ ਹਾਕੀ  ਚੰਡੀਗੜ੍ਹ ਵਿੱਚ ਦਾਖ਼ਲ ਹੋਏ  ਆਮ ਆਦਮੀ ਪਾਰਟੀ ਦੇ ਯੂਥ ਵਿੰਗ ਨਾਲ ਸਬੰਧਤ ਵਰਕਰਾਂ ਅਤੇ ਆਗੂਆਂ ਨੂੰ ਚੰਡੀਗੜ੍ਹ ਪੁਲਸ ਨੇ ਐਮਐਲਏ ਹੋਸਟਲ ਤੋਂ ਗ੍ਰਿਫਤਾਰ ਕਰ ਲਿਆ । ਚੰਡੀਗੜ੍ਹ ਪੁਲਸ ਨੇ ਜ਼ਬਰਦਸਤੀ ਦੋ ਬੱਸਾਂ ਵਿੱਚ ਬਿਠਾ ਕੇ ਥਾਣੇ ਵਿੱਚ ਬੰਦ ਕਰ ਦਿੱਤਾ। ਜਿਨ੍ਹਾਂ ਨੂੰ ਸੈਕਟਰ ਤਿੰਨ ਦੇ ਥਾਣੇ ਵਿੱਚ ਲਿਜਾਇਆ ਗਿਆ ਹੈ ।
 ਆਮ ਆਦਮੀ ਪਾਰਟੀ ਦੇ ਯੂਥ ਵਿੰਗ ਨਾਲ ਸਬੰਧਿਤ ਮਾਲਵਾ ਜ਼ੋਨ ਇੰਚਾਰਜ ਅਮਨਦੀਪ ਸਿੰਘ ਮੋਹੀ ਨੇ ਦੋਸ਼ ਲਗਾਇਆ ਕਿ ਚੰਡੀਗੜ੍ਹ ਪੁਲਸ ਲੋਕਤੰਤਰ ਵਿਰੋਧੀ ਹੈ ।ਉਹ ਅਮਨ ਅਮਾਨ ਢੰਗ ਨਾਲ ਪੰਜਾਬ ਦੇ ਪ੍ਰਦੂਸ਼ਿਤ ਪਾਣੀਆਂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦੇਣਾ ਚਾਹੁੰਦੇ ਸਨ । ਨਾਲ ਹੀ ਲੁਧਿਆਣਾ ਦੇ ਬੁੱਢਾ ਨਾਲਾ ਅਤੇ ਹੋਰਨਾਂ ਦਰਿਆਵਾਂ ਤੋਂ ਪਾਣੀ ਦੀਆਂ ਭਰੀਆਂ ਬੋਤਲਾਂ ਦਾ ਟੈਂਪੂ ਵੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ । ਪ੍ਰਦੂਸ਼ਤ ਪਾਣੀ ਦੀਆਂ ਬੋਤਲਾਂ ਆਮ ਆਦਮੀ ਪਾਰਟੀ ਦੇ ਆਗੂ ਮੁੱਖ ਮੰਤਰੀ ਕੈਪਟਨ ਵਰਿੰਦਰ ਸਿੰਘ ਨੂੰ ਸੌਂਪਣਾ ਚਾਹੁੰਦੇ ਸਨ । ਪਰ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਚੰਡੀਗੜ੍ਹ ਪੁਲਸ ਨੇ ਤਾਰਪੀਡੋ ਕਰ ਦਿੱਤਾ । ਅੱਧੇ ਘੰਟੇ ਦੀ ਕਸ਼ਮਕਸ਼ ਤੋਂ ਬਾਅਦ ਆਖਿਰ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਉਸ ਤੋਂ ਬਾਅਦ ਚੰਡੀਗੜ੍ਹ ਪੁਲੀਸ ਨੂੰ ਸੁੱਖ ਦਾ ਸਾਹ ਆਇਆ ।