• Home
  • ਮੁੱਖ ਮੰਤਰੀ ਦੇ ਦਫਤਰ ਚੋਂ ਜੰਗਲਾਤ ਵਿਭਾਗ ਦਾ ਵੱਡਾ ਅਧਿਕਾਰੀ ਫਾਈਲ ਗਾਇਬ ਕਰਦਾ ਸੀ ਸੀ ਟੀ ਵੀ ਕੈਮਰਿਆਂ ਨੇ ਫੜਿਆ

ਮੁੱਖ ਮੰਤਰੀ ਦੇ ਦਫਤਰ ਚੋਂ ਜੰਗਲਾਤ ਵਿਭਾਗ ਦਾ ਵੱਡਾ ਅਧਿਕਾਰੀ ਫਾਈਲ ਗਾਇਬ ਕਰਦਾ ਸੀ ਸੀ ਟੀ ਵੀ ਕੈਮਰਿਆਂ ਨੇ ਫੜਿਆ

ਚੰਡੀਗੜ੍ਹ (ਖਬਰ ਵਾਲੇ ਬਿਊਰੋ) ਪੰਜਾਬ ਦੀ ਰਾਜਧਾਨੀ ਵਿੱਚ ਬਣਿਆ ਮੁੱਖ ਮੰਤਰੀ ਦਾ ਦਫ਼ਤਰ ਜਿੱਥੇ ਕਿ ਇੰਨੀ ਸਖਤ ਸੁਰੱਖਿਆ ਹੈ ਕਿ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ,ਪਰ ਮੁੱਖ ਮੰਤਰੀ ਦੇ ਦਫਤਰ ਵਿੱਚੋਂ ਇੱਕ ਜੰਗਲਾਤ ਵਿਭਾਗ ਦੇ ਵੱਡੇ ਅਧਿਕਾਰੀ ਨੇ ਜਿਹੜਾ ਕਿ ਚਾਰਜ ਸ਼ੀਟ ਹੋ ਚੁੱਕਿਆ ਸੀ ,ਨੇ ਆਪਣੀ ਚਾਰਜਸ਼ੀਟ ਵਾਲੀ ਫਾਈਲ ਗਾਇਬ ਕਰ ਦਿੱਤੀ ।
ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਮੁੱਖ ਮੰਤਰੀ ਦੇ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਅੰਮ੍ਰਿਤ ਕੌਰ ਗਿੱਲ ਨੇ ਸੁਣਵਾਈ ਲਈ ਜੰਗਲਾਤ ਵਿਭਾਗ ਦੇ ਅਧਿਕਾਰੀ ਹਰਸ਼ ਕੁਮਾਰ ਨੂੰ ਸਵੇਰੇ ਦਸ ਵਜੇ ਦਫ਼ਤਰ ਬੁਲਾਇਆ ਸੀ । ਜੰਗਲਾਤ ਵਿਭਾਗ ਦਾ ਆਈ ਐੱਫ ਐੱਸ ਅਧਿਕਾਰੀ ਹਰਸ਼ ਕੁਮਾਰ ਜਿਹੜਾ ਕਿ ਪ੍ਰਿੰਸੀਪਲ ਸਕੱਤਰ ਦੇ ਹੁਕਮਾਂ ਤੇ ਆਪਣੀ ਪੇਸ਼ੀ ਲਈ ਇਕ ਘੰਟਾ ਪਹਿਲਾਂ ਨੌਂ ਵਜੇ ਪਹੁੰਚ ਗਿਆ ਅਤੇ ਉਹ ਆਪਣੇ ਕੇਸ ਦੀ ਦਫ਼ਤਰ ਚ ਪਈ ਫਾਈਲ ਉਠਾ ਕੇ ਲੈ ਗਿਆ । ਤੇ ਬਾਅਦ ਵਿੱਚ ਜਦੋਂ ਉਹ ਦਿੱਤੇ ਸਮੇਂ ਤੇ ਦਸ ਵਜੇ ਦਫਤਰ ਵਿੱਚ

ਪੇਸ਼ ਹੋਇਆ ਤਾਂ ਮੈਡਮ ਗਿੱਲ ਦੇ ਟੇਬਲ ਤੋਂ ਸਬੰਧਿਤ ਕੇਸ ਵਾਲੀ ਫ਼ਾਈਲ ਗਾਇਬ ਸੀ। ਫਾਇਲ ਗਾਇਬ ਦੇ ਹੋਣ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ ਵਿੱਚ ਹੜਕੰਪ ਮੱਚ ਗਿਆ ਤਾਂ ਇਸ ਮਾਮਲੇ ਤੇ ਮੁੱਖ ਮੰਤਰੀ ਵੱਲੋਂ ਤੁਰੰਤ ਮੁੱਖ ਮੰਤਰੀ ਦਫ਼ਤਰ ਵਿੱਚ ਤਾਇਨਾਤ ਪੰਜਾਬ ਪੁਲਸ ਦੇ ਐੱਸਪੀ ਬਲਵੰਤ ਕੌਰ ਨੂੰ ਪੜਤਾਲ ਦੇ ਹੁਕਮ ਦਿੱਤੇ ਤਾਂ ਉਨ੍ਹਾਂ ਸੀਸੀਟੀਵੀ ਕੈਮਰਿਆਂ ਦੀਆਂ ਫੋਟੋਜ਼ ਦੀ ਪੜਤਾਲ ਕਰਨ ਤੋਂ ਬਾਅਦ ਆਪਣੀ ਰਿਪੋਰਟ ਮੁੱਖ ਮੰਤਰੀ ਦੇ ਦਫਤਰ ਦਿੱਤੀ । ਜਿਸ ਵਿੱਚ ਜੰਗਲਾਤ ਵਿਭਾਗ ਦਾ ਅਧਿਕਾਰੀ ਆਪਣੀ ਪੇਸ਼ੀ ਤੋਂ ਪਹਿਲਾਂ ਫਾਈਲ ਚੁੱਕਦਾ ਹੋਇਆ ਨਜ਼ਰ ਆਉਂਦਾ ਹੈ । ਮੁੱਖ ਮੰਤਰੀ ਦੇ ਦਫਤਰ ਦੇ ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਹਰਸ਼ ਕੁਮਾਰ ਵਿਰੁੱਧ ਵਿਭਾਗੀ ਕਾਰਵਾਈ ਦੇ ਨਾਲ ਨਾਲ ਅਪਰਾਧਿਕ ਮਾਮਲਾ ਵੀ ਦਰਜ ਕਰਵਾਇਆ ਜਾ ਰਿਹਾ ਹੈ।ਦੱਸਣਯੋਗ ਹੈ ਕਿ ਹਰਸ਼ ਕੁਮਾਰ ਵਿਰੁੱਧ ਕਰਮਚਾਰੀਆਂ ਨੂੰ ਰੈਗੂਲਰ ਗਲਤ ਢੰਗ ਨਾਲ ਕਰਨ ਦੇ ਮਾਮਲੇ ਚ ਚਾਰਜਸ਼ੀਟ ਕੀਤਾ ਗਿਆ ਸੀ ਜਿਸ ਦੀ ਪੜਤਾਲ ਚੱਲ ਰਹੀ ਸੀ ।ਜਦਕਿ ਪਹਿਲਾਂ ਵੀ ਹਰਸ਼ ਕੁਮਾਰ ਇੱਕ ਵਾਰ ਚਾਰਜ ਸ਼ੀਟ ਹੋ ਚੁੱਕਾ ਹੈ ।