• Home
  • ਮੁੱਖ ਮੰਤਰੀ ਦਾ ਯੂ ਟਰਨ… ?..ਐਸ ਐਚ ਓ ਬਾਜਵਾ ਪ੍ਰਤੀ ਜਤਾਈ ਹਮਦਰਦੀ

ਮੁੱਖ ਮੰਤਰੀ ਦਾ ਯੂ ਟਰਨ… ?..ਐਸ ਐਚ ਓ ਬਾਜਵਾ ਪ੍ਰਤੀ ਜਤਾਈ ਹਮਦਰਦੀ

ਜਲੰਧਰ (ਖ਼ਬਰ ਵਾਲੇ ਬਿਊਰੋ )ਸ਼ਾਹਕੋਟ ਜਿਮਨੀ ਚੋਣਾਂ ਵਿੱਚ ਸਿਆਸਤ ਦਾ ਧੁਰਾ ਬਣੇ ਰਹੇ ਮੈਹਤਪੁਰ ਦੇ ਐੱਸ ਐੱਚ ਓ ਪਰਮਿੰਦਰ ਬਾਜਵਾ ਜੋ ਕਿ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ਵਿਰੁੱਧ ਮਾਇਨਗ ਦਾ ਮੁਕੱਦਮਾ ਦਰਜ ਕਰਨ ਤੋਂ ਬਾਅਦ ਅਖਬਾਰਾਂ ਦੀਆਂ ਸੁਰੱਖੀਆਂ ਚ ਰਿਹਾ ਅਤੇ ਉਸ ਵੱਲੋਂ ਕੀਤੇ ਗਏ "ਹਾਈ ਡਰਾਮੇ "ਕਾਰਨ ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿਤਾ ਸੀ ਤੇ ਅੱਜ ਕੱਲ੍ਹ ਉਹ ਨਸ਼ਾ ਛਡਾਊ ਕੇਂਦਰ ਵਿੱਚ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਅਧੀਨ ਹੈ , ਤੇ ਇਸ ਮਾਮਲੇ ਨੇ ਅੱਜ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐੱਸ ਐੱਚ ਓ ਬਾਜਵਾ ਪ੍ਰਤੀ ਹਮਦਰਦੀ ਵਾਲੇ ਸ਼ਬਦ ਕਹੇ ,ਅਤੇ ਕਿਹਾ ਗਿਆ ਕਿ ਪਰਮਿੰਦਰ ਬਾਜਵਾ 10 ਸਾਲ ਦਾ ਸੀ ਜਦੋਂ ਉਸ ਨੇ ਆਪਣੇ ਪਿਤਾ ਨੂੰ ਖੋਹ ਦਿੱਤਾ। ਪਰ ਉਸ ਦੇ ਪਿਤਾ ਦਾ ਪੰਜਾਬ ਪੁਲੀਸ ਵਿੱਚ ਮਾਣ ਸਨਮਾਨ ਸੀ, ਉੱਥੇ ਉਹ ਬਹਾਦਰ ਆਫੀਸਰ ਵੀ ਸੀ ,ਅਤੇ ਇਹ ਵੀ ਕਿਹਾ ਕਿ ਬਾਜਵਾ ਨੇ ਆਪਣੀ ਜ਼ਿੰਦਗੀ ਚ ਕਈ ਉਤਰਾਅ ਚੜਾਅ ਦੇਖੇ ਹਨ। ਇਸ ਸਮੇਂ ਉਹ ਦਿਮਾਗੀ ਤੌਰ ਤੇ ਕਾਫੀ ਪ੍ਰੇਸ਼ਾਨ ਹੈ ।
ਮੁੱਖ ਮੰਤਰੀ ਨੇ ਕਿਹਾ ਕਿ ਪਰਮਿੰਦਰ ਬਾਜਵਾ ਨੂੰ ਨੌਕਰੀ ਤੋਂ ਬਰਖ਼ਾਸਤ ਨਹੀਂ ਕੀਤਾ ਜਾਵੇਗਾ ',ਸਗੋਂ ਡੀਜੀਪੀ ਨੂੰ ਉਸ ਦੇ ਪ੍ਰਤੀ ਸੰਵੇਦਨਸ਼ੀਲ ਵਿਵਹਾਰ ਅਪਣਾਉਣ ਲਈ ਉਹ ਕਹਿਣਗੇ ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਐਸਐਚਓ ਬਾਜਵਾ ਪ੍ਰਤੀ ਹਮਦਰਦੀ ਵਾਲਾ ਮਾਰਿਆ ਗਿਆ " ਯੂ ਟਰਨ " ਕੋਈ ਰਾਜਨੀਤੀ ਤਾਂ ਨਹੀਂ ਜਾਂ ਫਿਰ ਮੁੱਖ ਮੰਤਰੀ ਸੱਚਮੁੱਚ ਹਮਦਰਦੀ ਤੇ ਉਤਰ ਆਏ ਹਨ ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ ਚੰਡੀਗੜ੍ਹ ਪ੍ਰੈੱਸ ਕਾਨਫਰੰਸ ਚ ਐੱਸ ਐੱਚ ਓ ਬਾਜਵਾ ਦੇ ਫੋਨ ਦੀ ਕਾਲ ਡਿਟੇਲ ਪੱਤਰਕਾਰਾਂ ਨਾਲ ਸਾਂਝੀ ਕੀਤੀ ਸੀ ਅਤੇ ਉਸ ਤੇ ਦੋਸ਼ ਲਾਏ ਸਨ ਕਿ ਐੱਸ ਐੱਚ ਓ ਬਾਜਵਾ ਵਿਰੋਧੀ ਧਿਰ ਦੇ ਕਹਿਣ ਤੇ ਕੰਮ ਕਰ ਰਿਹਾ ਹੈ ।
ਦੂਜੇ ਪਾਸੇ ਵਿਰੋਧੀ ਧਿਰਾਂ ਵੱਲੋਂ ਬਾਜਵਾ ਨੂੰ ਸਿਆਸਤ ਦਾ ਧੁਰਾ ਬਣਾਇਆ ਜਾ ਰਿਹਾ ਸੀ ।ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਵੱਲੋਂ ਤਾਂ ਅਕਾਲੀ ਸਰਕਾਰ ਆਉਣ ਤੇ ਐੱਸ ਐੱਚ ਓ ਬਾਜਵਾ ਨੂੰ ਸ਼ਾਹਕੋਟ ਦਾ ਡੀਐਸਪੀ ਲਾਉਣ ਦੇ ਚੋਣ ਜਲਸਿਆਂ ਚ ਐਲਾਨ ਕੀਤੇ ਸਨ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਵੱਲੋਂ ਜਿੱਥੇ ਐਸਐਚਓ ਬਾਜਵਾ ਦੀ ਲਗਾਤਾਰ ਪਿੱਠ ਥਾਪੜੀ ਜਾ ਰਹੀ ਸੀ, ਉੱਥੇ ਉਸ ਵੱਲੋਂ ਕਿਹਾ ਜਾ ਰਿਹਾ ਸੀ ਕਿ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਐੱਸ ਐੱਚ ਓ ਬਾਜਵਾ ਨੂੰ ਬਲੀ ਦਾ ਬੱਕਰਾ ਬਣਾਉਣਗੇ । ਇੱਥੇ ਇਹ ਵੀ ਦੱਸਣਯੋਗ ਹੈ ਕਿ ਪਰਮਿੰਦਰ ਬਾਜਵਾ ਅਦਾਲਤ ਵਿੱਚ ਹਥਿਆਰ ਲਿਜਾਣ ਦੇ ਦੋਸ਼ ਚ ਅਦਾਲਤ ਵੱਲੋਂ ਉਸ ਨੂੰ 8 ਜੂਨ ਤੱਕ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ ਹੈ