• Home
  • ਮੁੱਖ ਮੰਤਰੀ ਤੇ ਡੀਜੀਪੀ ਨੂੰ ਜੇਲ ਚੋਂ ਮੋਬਾਇਲ ਤੇ ਵੀਡੀਓ ਬਣਾ ਕੇ ਮਾਰਨ ਦੀ ਦਿੱਤੀ ਗਈ ਧਮਕੀ

ਮੁੱਖ ਮੰਤਰੀ ਤੇ ਡੀਜੀਪੀ ਨੂੰ ਜੇਲ ਚੋਂ ਮੋਬਾਇਲ ਤੇ ਵੀਡੀਓ ਬਣਾ ਕੇ ਮਾਰਨ ਦੀ ਦਿੱਤੀ ਗਈ ਧਮਕੀ

ਫਰੀਦਕੋਟ 28 ਮਈ (ਖ਼ਬਰ ਵਾਲੇ ਬਿਊਰੋ )
ਪਿਆਰ ਸਰਕਾਰ ਦੇ ਜੇਲ ਮੰਤਰੀ ਵੱਲੋਂ ਪਿਛਲੇ ਦਿਨੀਂ ਜੇਲ੍ਹਾ ਚ ਸੁਧਾਰ ਲਈ ਇੱਕ ਸਾਬਕਾ ਗੈਂਗਸਟਰ ਤੋਂ ਲਈ ਗਈ ਸਲਾਹ ਤੇ ਜਿੱਥੇ ਅਜੇ ਤੱਕ ਸਵਾਲ ਉੱਠ ਰਹੇ ਹਨ, ਉੱਥੇ ਪੰਜਾਬ ਦੀ ਜੇਲ੍ਹ ਵਿੱਚੋਂ ਹੀ ਇੱਕ ਕੈਦੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਮਾਰ ਦੇਣ ਦੀ ਧਮਕੀ ਨੇ ਜੇਲ ਮੰਤਰੀ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹਾ ਕਰ ਦਿੱਤਾ ।
ਪੰਜਾਬ ਦੀ ਮਾਡਰਨ ਜੇਲ੍ਹ ਫ਼ਰੀਦਕੋਟ ਚ ਗੋਬਿੰਦ ਸਿੰਘ ਨਾਮੀ ਕੈਦੀ ਜਿਹੜਾ ਕਿ ਕਤਲ ਦੇ ਮਾਮਲੇ ਵਿਚ ਸਜ਼ਾ ਭੁਗਤ ਰਿਹਾ ਹੈ ,ਨੇ ਆਪਣੇ ਇੱਕ ਹੋਰ ਸਾਥੀ ਕੁਲਦੀਪ ਸਿੰਘ ਨਾਲ ਮਿਲ ਕੇ ਮੁੱਖ ਮੰਤਰੀ ਨੂੰ ਮਾਰ ਦੇਣ ਦੀ ਧਮਕੀ ਦੀ ਮੋਬਾਈਲ ਤੇ ਵੀਡੀਓ ਬਣਾਈ ਅਤੇ ਉਹ ਵਾਇਰਲ ਕਰ ਦਿੱਤੀ ।
ਵੀਡੀਓ ਵਿੱਚ ਉਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਡੀਜੀਪੀ ਨੂੰ ਕਿਹਾ ਕਿ ਜਿਸ ਜੇਲ੍ਹ ਵਿੱਚ ਅਸੀਂ ਬੰਦ ਹਾਂ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਲਈ ਬੈੱਡ ਨਹੀਂ ਹੈ ਅਤੇ ਨਾ ਹੀ ਪਾਣੀ ਹੈ ।ਇਸ ਸਮੇਂ ਇਸ ਕੈਦੀ ਵੱਲੋਂ ਕਿਹਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਬਹੁਤ ਗੁੱਟਕਾ ਸਾਹਿਬ ਜਾ ਕੇ ਝੂਠੀਆਂ ਸੌਹਾਂ ਖ਼ਾਧੀਆ,ਉਸ ਦੀ ਤੋਂ ਮਾਫ਼ੀ ਮੰਗ ਲੈ । ਉਸ ਨੇ ਕਿਹਾ ਮੇਰੇ ਕੋਲ ਕੋਲ ਕੈਪਟਨ ਤੇ ਡੀਜੀਪੀ ਦਾ ਫੋਨ ਨੰਬਰ ਨਹੀਂ ਸੀ ਨਹੀਂ ਤਾਂ ਮੈਂ ਉਨ੍ਹਾਂ ਨੂੰ ਕਰਨਾ ਸੀ। ਇਸ ਲਈ ਇਸ ਵੀਡੀਓ ਰਾਹੀਂ ਮੈ ਇਹ ਸੁਨੇਹਾ ਭੇਜ ਰਿਹਾ ਹਾਂ ।
ਇਸ ਵੀਡੀਓ ਦੇ ਵਾਇਰਲ ਹੋਣ ਦੇ ਨਾਲ ਜੇਲ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ 'ਪਤਾ ਲੱਗਾ ਹੈ ਕਿ ਫਰੀਦਕੋਟ ਦੀ ਪੁਲਸ ਨੇ ਦੋਵਾਂ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਵੀ ਕੀਤਾ ਹੈ ਅਤੇ ਇਨ੍ਹਾਂ ਤੋਂ ਮੋਬਾਇਲ ਵੀ ਬਰਾਮਦ ਕਰ ਲਏ ਹਨ। ਧਮਕੀ ਦੇਣ ਵਾਲਾ ਗੋਬਿੰਦ ਸਿੰਘ ਪਿੰਡ ਮਾੜੀ ਭੈਣੀ ਫ਼ਰੀਦਕੋਟ ਦਾ ਦੱਸਿਆ ਜਾਂਦਾ ਹੈ ।