• Home
  • ਮੁਹਾਲੀ ਪੁਲੀਸ ਨੇ ਗੈਂਗਸਟਰ ਸੰਪਤ ਨਹਿਰਾ ਗਰੋਹ ਦੇ ਪੰਜ ਮੈਂਬਰਾਂ ਨੂੰ ਅਸਲੇ ਸਮੇਤ ਕੀਤਾ ਗ੍ਰਿਫਤਾਰ

ਮੁਹਾਲੀ ਪੁਲੀਸ ਨੇ ਗੈਂਗਸਟਰ ਸੰਪਤ ਨਹਿਰਾ ਗਰੋਹ ਦੇ ਪੰਜ ਮੈਂਬਰਾਂ ਨੂੰ ਅਸਲੇ ਸਮੇਤ ਕੀਤਾ ਗ੍ਰਿਫਤਾਰ

ਚੰਡੀਗੜ੍ਹ (ਖਬਰ ਵਾਲੇ ਬਿਊਰੋ )ਦਿੱਲੀ ,ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਅੰਡਰ ਵਰਲਡ ਦੀ ਤਰਜ਼ ਤੇ ਕੰਮ ਕਰ ਰਹੇ ਗੈਂਗਸਟਰ ਸੰਪਤ ਨਹਿਰਾ ਗੈਂਗ ਦੇ ਪੰਜ ਮੈਂਬਰਾਂ ਨੂੰ ਮੋਹਾਲੀ ਪੁਲਸ ਨੇ ਗ੍ਰਿਫਤਾਰ ਕਰਨ ਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ।ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਨ੍ਹਾਂ ਗੈਂਗਸਟਰਾਂ ਨੇ ਸੈਕਟਰ- 77 ਤੋਂ ਵਰਿੰਦਰ ਸਿੰਘ ਵਾਸੀ ਪਰਖਾਨ ਜ਼ਿਲਾ ਮੁਕਤਸਰ ਨੂੰ ਅਗਵਾ ਕਰ ਲਿਆ ਸੀ ਜਿਸ ਤੋਂ ਬਾਅਦ ਮੁਹਾਲੀ ਜ਼ਿਲ੍ਹੇ ਦੇ ਮਟੌਰ ਥਾਣੇ ਚ ਮੁਕੱਦਮਾ ਦਰਜ ਕਰਕੇ ਅਗਵਾਕਾਰਾਂ ਦੀ ਭਾਲ ਲਈ ਪੁਲਸ ਟੁਕੜੀਆਂ ਬਣਾ ਕੇ ਭੇਜੀਆਂ ਗਈਆਂ ।ਗ੍ਰਿਫਤਾਰ ਕੀਤੇ ਗਏ ਅਗਵਾਕਾਰਾਂ ਚ ਇੱਕ ਫੌਜੀ ਹੈ ।ਉਨ੍ਹਾਂ ਦੱਸਿਆ ਕਿ ਅਗਵਾਕਾਰਾਂ ਪਾਸੋਂ ਤਿੰਨ ਪਿਸਤੌਲ ਇੱਕ ਵਰਨਾ ਕਾਰ ਬਰਾਮਦ ਕਰ ਲਈ ਜੋ ਕਿ ਪਿਛਲੇ ਦਿਨੀਂ ਪੰਚਕੂਲਾ ਤੋਂ ਖੋਹੀ ਸੀ ।ਉਨ੍ਹਾਂ ਦੱਸਿਆ ਕਿ ਇਨ੍ਹਾਂ ਗੈਂਗਸਟਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੰਚਕੂਲਾ ਦੇ ਸੈਕਟਰ- 7 ਚੋਂ ਕਿਸੇ ਵਿਅਕਤੀ ਨੂੰ ਅਗਵਾ ਕਰਨਾ ਸੀ ।