• Home
  • ਮੁਸਲਮਾਨਾਂ ਦੀ ਰਾਜਧਾਨੀ ਮਲੇਰਕੋਟਲਾ ‘ਚ ਨਵਜੋਤ ਸਿੱਧੂ” ਈਦ “ਦੀ ਵਧਾਈ ਦੇਣ ਲਈ ਪੁੱਜੇ

ਮੁਸਲਮਾਨਾਂ ਦੀ ਰਾਜਧਾਨੀ ਮਲੇਰਕੋਟਲਾ ‘ਚ ਨਵਜੋਤ ਸਿੱਧੂ” ਈਦ “ਦੀ ਵਧਾਈ ਦੇਣ ਲਈ ਪੁੱਜੇ

ਮਲੇਰਕੋਟਲਾ( ਖ਼ਬਰ ਵਾਲੇ ਬਿਊਰੋ )ਪੰਜਾਬ ਵਿੱਚ ਮੁਸਲਮਾਨਾਂ ਦੀ ਰਾਜਧਾਨੀ ਸਮਝੇ ਜਾਂਦੇ ਮਲੇਰਕੋਟਲਾ ਵਿਖੇ ਈਦ ਉਲ ਫ਼ਿਤਰ ਦੇ ਦਿਹਾੜੇ ਤੇ ਰਾਜ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ ।ਇਸ ਮੌਕੇ ਪੰਜਾਬ ਸਰਕਾਰ ਦੀ ਤਰਫ਼ੋਂ ਵਿਸ਼ੇਸ਼ ਤੌਰ ਤੇ ਪੁੱਜੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁਸਲਿਮ ਵਰਗ ਕੋ ਈਦ ਦੀ ਵਧਾਈ ਦਿੱਤੀ ਅਤੇ ਨਾਲ ਹੀ ਮਲੇਰਕੋਟਲਾ ਚ ਬਾਬਾ ਹਜ਼ਰਤ ਸ਼ੇਖ਼ ਦਰਗਾਹ ਨੂੰ ਟੂਰਿਜ਼ਮ ਹੱਬ ਦੇ ਤੌਰ ਤੇ ਵਿਕਸਿਤ ਕਰਨ ਲਈ ਪੰਦਰਾਂ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ।ਇਸ ਸਮੇਂ ਉਨ੍ਹਾਂ ਦੇ ਨਾਲ ਮਲੇਰਕੋਟਲਾ ਤੋਂ ਵਿਧਾਇਕ ਅਤੇ ਸਰਕਾਰ ਵਿੱਚ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਵੀ ਨਾਲ ਸਨ ।