• Home
  • ਮੁਨੀਸ਼ ਸਸੋਦੀਆ ਨੂੰ ਬੈਠਕ ਵਾਲੀ ਥਾਂ 30 ਮਿੰਟ ਵਿਚ ਖ਼ਾਲੀ ਕਰਨ ਦਾ ਦਿੱਤਾ ਆਦੇਸ਼

ਮੁਨੀਸ਼ ਸਸੋਦੀਆ ਨੂੰ ਬੈਠਕ ਵਾਲੀ ਥਾਂ 30 ਮਿੰਟ ਵਿਚ ਖ਼ਾਲੀ ਕਰਨ ਦਾ ਦਿੱਤਾ ਆਦੇਸ਼

ਚੰਡੀਗੜ੍ਹ- ਆਮ ਆਦਮੀ ਪਾਰਟੀ ਪੰਜਾਬ ਵੱਲੋਂ ਅੱਜ ਚੰਡੀਗੜ੍ਹ ਦੇ ਸੈਕਟਰ-37 ‘ਚ ਸਥਿਤ ਕਮਿਊਨਿਟੀ ਸੈਂਟਰ ‘ਚ ਮੁਨੀਸ਼ ਸਸੋਦੀਆ ਦੀ ਅਗਵਾਈ ਵਿਚ ਚੱਲ ਰਹੀ ਬੈਠਕ ਨੂੰ 30 ਮਿੰਟ ਦੇ ਅੰਦਰ-ਅੰਦਰ ਖ਼ਤਮ ਕਰ ਕੇ ਸੈਂਟਰ ਨੂੰ ਖ਼ਾਲੀ ਕਰਨ ਦੇ ਚੰਡੀਗੜ੍ਹ ਪ੍ਰਸ਼ਾਸਨ ਨੇ ਆਦੇਸ਼ ਜਾਰੀ ਕਰ ਦਿੱਤਾ। ਜਾਣਕਾਰੀ ਅਨੁਸਾਰ ਕਾਨੂੰਨ ਅਨੁਸਾਰ ਕਮਿਊਨਿਟੀ ਸੈਂਟਰ ‘ਚ ਕੋਈ ਵੀ ਸਿਆਸੀ ਮੀਟਿੰਗ ਨਾ ਕਰਨ ਦਾ ਨਿਯਮ ਹੈ। ਪਰ ਇਸ ਤੋਂ ਨਿਯਮ ਦੇ ਉਲਟ ਜਾ ਕੇ ਮੁਨੀਸ਼ ਸਿਸੋਦੀਆ ਦੀ ਪ੍ਰਧਾਨਗੀ ‘ਚ ਆਪ ਨੇ ਚੰਡੀਗੜ੍ਹ ਦੇ ਸੈਕਟਰ-37 ‘ਚ ਸਥਿਤ ਕਮਿਊਨਿਟੀ ਸੈਂਟਰ ‘ਚ ਸਿਆਸੀ ਮੀਟਿੰਗ ਕੀਤੀ। ਪ੍ਰਸ਼ਾਸਨ ਨੇ ਉਕਤ ਸੈਂਟਰ ਬੁੱਕ ਕਰਨ ਵਾਲੇ ਨਰਿੰਦਰ ਸ਼ੇਰਗਿੱਲ ਨਾਮਕ ਵਿਅਕਤੀ ਨੂੰ ਵੀ ਨੋਟਿਸ ਭੇਜਿਆ ਹੈ।