• Home
  • ਮੁਤਵਾਜ਼ੀ ਜਥੇਦਾਰਾਂ ਵੱਲੋਂ ਬਰਗਾੜੀ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ

ਮੁਤਵਾਜ਼ੀ ਜਥੇਦਾਰਾਂ ਵੱਲੋਂ ਬਰਗਾੜੀ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ

ਬਰਗਾੜੀ - (ਖ਼ਬਰ ਵਾਲੇ ਬਿਊਰੋ)ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਬਣਾਏ ਜੱਥੇਦਾਰਾਂ ਦੇ ਬਰਾਬਰ ਚੱਲ ਰਿਹਾ ਮੁਤਵਾਜੀ ਜਥੇਦਾਰਾ ਦੀ ਅਗਵਾਈ ਹੇਠ ਪਹਿਲੀ ਜੂਨ ਨੂੰ ਪੰਥਕ ਇੱਕਠ ਕੀਤਾ ਗਿਆ। ਜਿਸ ਵਿੱਚ ਵੱਡੀ ਸਿੱਖ ਸੰਗਤਾਂ ਤੋਂ ਇਲਾਵਾ ਸਭ ਧਰਮਾਂ ਦੇ ਲੋਕਾਂ ਅਤੇ ਵੱਖ-ਵੱਖ ਸੰਤ ਮਹਾਂਪੁਰਸ ਸ਼ਾਮਿਲ ਹੋਏ। ਸਟੇਜ ਤੋਂ ਸੰਬੋਧਨ ਕਰਦਿਆ ਸਾਰੇ ਬੁਲਾਰਿਆਂ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੋਈ ਬੇਅਦਬੀ, ਬੰਦੀ ਸਿੰਘਾਂ ਦੀ ਰਿਹਾਈ ਅਤੇ ਬਹਿਬਲ ਗੋਲੀ ਕਾਂਡ 'ਚ ਸ਼ਹੀਦ ਹੋਏ ਦੋ ਨੌਜਵਾਨਾਂ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਕੋਈ ਠੋਸ ਪ੍ਰੋਗਰਾਮ ਦਿੱਤਾ ਜਾਵੇ। ਬੁਲਾਰਿਆ ਦੀ ਇਸ ਅਪੀਲ ਤੇ ਅਮਲ ਕਰਦਿਆ ਪ੍ਰੋਗਰਾਮ ਦੇ ਅਖਿਰ ਮੁਤਵਾਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਉਹ ਅਣਮਿਥੇ ਸਮੇਂ ਲਈ ਇਥੇ ਹੀ ਧਰਨੇ ਤੇ ਬੈਠਣਗੇ ਅਤੇ ਜਿਨ੍ਹਾਂ ਨੂੰ ਵੀ ਗੁਰੂ ਪ੍ਰਤੀ ਦਰਦ ਹੈ ਉਹ ਬਰਗਾੜੀ ਪਹੁੰਚ ਕੇ ਵੱਡੀ ਗਿਣਤੀ ਧਰਨੇ ਵਿੱਚ ਸ਼ਾਮਿਲ ਹੋਣ। ਉਹ ਕਲ੍ਹ ਤੋਂ ਹੀ ਧਰਨੇ ਤੇ ਬੈਠ ਗਏ ਸਨ ਅਤੇ ਅੱਜ ਦੂਜੇ ਦਿਨ ਵੀ ਇਹ ਧਰਨਾ ਜਾਰੀ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਭਾਈ ਜਸਵਿੰਦਰ ਸਿੰਘ ਸਾਹੋਕੇ ਅਤੇ ਰਣਜੀਤ ਸਿੰਘ ਵਾਂਦਰ ਨੇ ਦੱਸਿਆ ਕਿ ਪ੍ਰਸ਼ਾਸਨਕ ਨੇ ਜਥੇਦਾਰਾਂ ਨਾਲ ਰਾਬਤਾ ਕਾਇਮ ਕਰਕੇ ਇਹ ਭਰੋਸਾ ਦਿਵਾਇਆ ਸੀ ਕਿ ਉਹ ਆਉਣ ਵਾਲੀ 7 ਤਰੀਕ ਨੂੰ ਚੰਡੀਗੜ੍ਹ ਵਿਖੇ  ਉਨ੍ਹਾਂ ਦੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਵਾ ਦੇਣਗੇ ਜਿਸ ਨੂੰ ਪੰਥਕ ਆਗੂਆਂ ਨੇ ਪ੍ਰਸ਼ਾਸਨ ਦੇ ਇਸ ਪ੍ਰਸਤਾਵ ਨੂੰ ਨਾ ਮਨਜੂਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਗੱਲਬਾਤ ਲਈ ਹੋਰ ਕਿਸੇ ਥਾਂ ਤੇ ਨਹੀਂ ਜਾਣਗੇ ਇਸ ਮਸਲੇ ਦੇ ਹਲ ਲਈ ਜਿਹੜੀ ਵੀ ਗੱਲਬਾਤ ਹੋਵੇਗੀ ਉਹ ਸਿਰਫ ਤੇ ਸਿਰਫ ਬਰਗਾੜੀ ਵਿਖੇ ਹੀ ਕੀਤੀ ਜਾਵੇਗੀ। ਇਸ ਸਮੇਂ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੇ ਪ੍ਰਸ਼ਾਸਨ ਤੇ ਇਹ ਦੋਸ਼ ਲਾਇਆ ਕਿ ਉਹ ਸ਼ਾਤਮਈ ਰੋਸ ਧਰਨੇ 'ਚ ਸ਼ਾਮਿਲ ਹੋਣ ਵਾਲੀਆ ਸੰਗਤਾਂ ਦੇ ਰਸਤੇ ਵਿੱਚ ਰੁਕਾਵਟਾਂ ਪੈਦਾ ਕਰ ਰਿਹਾ ਹੈ।

ਸਿਮਰਨਜੀਤ ਸਿੰਘ ਮਾਨ, ਲੱਖਾ ਸਿਧਾਣਾ, ਪਰਮਜੀਤ ਸਿੰਘ ਸਹੋਲੀ, ਬਾਬਾ ਪਰਮਜੀਤ ਸਿੰਘ ਮਹਿਰਾਜ, ਬਾਬਾ ਫੌਜਾ ਸਿੰਘ ਸੋਹਬਾਨੇ ਵਾਲੇ, ਜੰਗ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬੂਟਾ ਸਿੰਘ ਰਣਸ਼ੀਹਕੇ, ਭਾਈ ਗੁਰਦੀਪ ਸਿੰਘ ਬਠਿੰਡਾ, ਚਮਕੌਰ ਸਿੰਘ ਭਾÂਰੂਪਾ, ਸਤਨਾਮ ਸਿੰਘ ਰਾਜੇਆਣਾ, ਬਾਬਾ ਲਾਲ ਸਿੰਘ ਲੰਗੇਆਣਾ, ਗੁਰਭਿੰਦਰ ਸਿੰਘ, ਪ੍ਰਿਤਪਾਲ ਸਿੰਘ, ਗੁਰਮੁਖ ਸਿੰਘ, ਅਮਰ ਸਿੰਘ ਢਿੱਲੋਂ, ਜਤਿੰਦਰ ਸਿੰਘ ਖਾਲਸਾ ਆਦਿ ਆਗੂਆ ਨੇ ਧਰਨੇ ਵਿੱਚ ਸਮੂਲੀਅਤ ਕੀਤੀ