• Home
  • ਮੀਂਹ ਚ ਅਸਮਾਨੀ ਬਿਜਲੀ ਡਿੱਗਣ ਨਾਲ 30 ਲੋਕਾਂ ਦੀ ਮੌਤ-12 ਰਾਜਾਂ ਚ ਮੌਸਮ ਵਿਭਾਗ ਦਾ ਅਲਰਟ

ਮੀਂਹ ਚ ਅਸਮਾਨੀ ਬਿਜਲੀ ਡਿੱਗਣ ਨਾਲ 30 ਲੋਕਾਂ ਦੀ ਮੌਤ-12 ਰਾਜਾਂ ਚ ਮੌਸਮ ਵਿਭਾਗ ਦਾ ਅਲਰਟ

ਦਿੱਲੀ (ਖ਼ਬਰ ਵਾਲੇ ਬਿਊਰੋ) ਮਹਾਰਾਸ਼ਟਰ ਤੋਂ ਚੱਲੀ ਮਾਨਸੂਨ ਨੇ ਜਿੱਥੇ ਆਮ ਲੋਕਾਂ ਨੂੰ ਰਾਹਤ ਦਿੱਤੀ ਹੈ ਉੱਥੇ ਨਾਲ ਹੀ ਤਬਾਹੀ ਹੀ ਮਚਾਈ ਹੈ ।ਬਿਹਾਰ ਤੇ ਝਾਰਖੰਡ ਤੇ ਉੱਤਰ ਪ੍ਰਦੇਸ਼ ਚ 30 ਲੋਕਾਂ ਦੀ ਅਸਮਾਨੀ ਬਿਜਲੀ ਡਿੱਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਿਨ੍ਹਾਂ ਵਿੱਚ 9 ਲੋਕ ਝਾਰਖੰਡ ਚ ਉੱਤਰ ਪ੍ਰਦੇਸ਼ ਵਿੱਚ 10 ਤੇ ਬਿਹਾਰ ਵਿੱਚ 11 ਲੋਕਾਂ ਦੀ ਅਸਮਾਨੀ ਬਿਜਲੀ ਨਾਲ ਮਾਰੇ ਜਾਣ ਦੀ ਗਿਣਤੀ ਦਰਜ ਹੋਈ ਹੈ
ਉੱਥੇ ਨਾਲ ਹੀ ਮੌਸਮ ਵਿਭਾਗ ਨੇ ਬਾਰਾਂ ਸੂਬਿਆਂ ਵਿੱਚ ਅਗਲੇ ਚੌਵੀ ਘੰਟਿਆਂ ਚ ਭਾਰੀ ਹੋਣ ਦੇ ਸੰਕੇਤ ਦਿੱਤੇ ਹਨ ਤੇ ਅਲਰਟ ਵੀ ਕੀਤਾ ਹੈ ।
ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਅਗਲੇ 24ਘੰਟਿਆਂ ਚ ਮਹਾਰਾਸ਼ਟਰ ,ਗੋਆ ,ਕਰਨਾਟਕ, ਕੇਰਲਾ ,ਬਿਹਾਰ ਨਵੀਂ ਦਿੱਲੀ ਮੱਧ ਪ੍ਰਦੇਸ਼ ,ਰਾਜਸਥਾਨ, ਤ੍ਰਿਪੁਰਾ, ਮਿਜ਼ੋਰਮ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ ,ਤੇਲੰਗਾਨਾ ਆਦਿ ਸੂਬਿਆਂ ਚ ਭਾਰੀ ਵਰਖਾ ਤੇ ਤੇਜ਼ ਹਵਾਵਾਂ ਤੇ ਗਰਜ ਚਮਕ ਦਾ ਅਲਰਟ ਦਿੱਤਾ ਹੈ ।
ਦੱਸਣਯੋਗ ਹੈ ਕਿ ਪਿਛਲੇ ਦਿਨਾਂ ਤੋਂ ਚੱਲ ਰਹੇ ਮੀਂਹ ,ਤੇਜ਼ ਹਵਾਵਾਂ ਦੇ ਤੂਫਾਨ ਕਾਰਨ ਹੁਣ ਤੱਕ ਦੇਸ਼ ਵਿੱਚ 366 ਮੌਤਾ ਦੀ ਗਿਣਤੀ ਦਰਜ ਕੀਤੀ ਗਈ ਹੈ ।