• Home
  • ਮਿਲਕਫੈੱਡ ਦੇ ਨਵੇਂ ਪ੍ਰਾਜੈਕਟ ਨਾਲ ਦੁੱਧ ਉਤਪਾਦਨ ਖੇਤਰ ਵਿੱਚ ਆਵੇਗੀ ਨਵੀਂ ਕ੍ਰਾਂਤੀ: ਸੁਖਜਿੰਦਰ ਸਿੰਘ ਰੰਧਾਵਾ

ਮਿਲਕਫੈੱਡ ਦੇ ਨਵੇਂ ਪ੍ਰਾਜੈਕਟ ਨਾਲ ਦੁੱਧ ਉਤਪਾਦਨ ਖੇਤਰ ਵਿੱਚ ਆਵੇਗੀ ਨਵੀਂ ਕ੍ਰਾਂਤੀ: ਸੁਖਜਿੰਦਰ ਸਿੰਘ ਰੰਧਾਵਾ

ਚੰਡੀਗੜ•, 3 ਜੂਨ (ਖ਼ਬਰ ਵਾਲੇ ਬਿਊਰੋ)
ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਿਲਕਫੈੱਡ ਹਮੇਸ਼ਾਂ ਤੋਂ ਹੀ ਡੇਅਰੀ ਦੇ ਧੰਦੇ ਨਾਲ ਜੁੜੇ ਕਿਸਾਨਾਂ ਨੂੰ ਵੱਧ ਤੋਂ ਵੱਧ ਸਮਰਥਨ ਮੁੱਲ ਦਿਵਾਉਣ ਅਤੇ ਗਾਹਕਾਂ ਨੂੰ ਵਧੀਆ ਕਿਸਮ ਦੇ ਦੁੱਧ ਉਤਪਾਦ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ। ਇਨ•ਾਂ ਸਭ ਉਪਰਾਲਿਆਂ ਦਾ ਮੂਲ ਆਧਾਰ ਸੂਬੇ ਵਿੱਚ ਡੇਅਰੀ ਉਦਯੋਗ ਨੂੰ ਪ੍ਰਫੁੱਲਿਤ ਕਰਨਾ ਹੈ ਕਿਉਂ ਜੋ ਇਹ ਉਦਯੋਗ ਪੰਜਾਬ ਦੇ ਅਰਥਚਾਰੇ ਦੀ ਨਕਸ਼-ਨੁਹਾਰ ਬਦਲਣ ਦੀ ਭਰਪੂਰ ਸਮਰੱਥਾ ਰੱਖਦਾ ਹੈ। ਉਨ•ਾਂ ਕਿਹਾ ਕਿ ਕੁੱਲ 324 ਕਰੋੜ ਦੀ ਲਾਗਤ ਵਾਲੇ ਚੱਲ ਰਹੇ ਵੱਖ-ਵੱਖ ਪ੍ਰਾਜੈਕਟਾਂ ਨੂੰ ਤੈਅ ਸਮੇਂ ਅੰਦਰ ਮੁਕੰਮਲ ਕੀਤਾ ਜਾਵੇਗਾ ਜਿਸ ਨਾਲ ਦੁੱਧ ਉਤਪਾਦਨ ਵਿੱਚ ਤਾਂ ਵੱਡੀ ਕ੍ਰਾਂਤੀ ਆਵੇਗੀ ਹੀ ਸਗੋਂ ਕਿਸਾਨਾਂ ਤੇ ਉਪਭੋਗਤਾ ਨੂੰ ਵੱਡਾ ਫਾਇਦਾ ਹੋਵੇਗਾ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸ. ਰੰਧਾਵਾ ਨੇ ਕਿਹਾ ਕਿ ਡੇਅਰੀ ਫਾਰਮਿੰਗ ਦੇ ਕਿੱਤੇ ਨੂੰ ਨਵੀਆਂ ਲੀਹਾਂ 'ਤੇ ਪਾਉਣ ਲਈ ਮਿਲਕਫੈੱਡ ਨੇ ਨਵੇਂ ਟੀਚੇ ਮਿੱਥੇ ਹਨ ਅਤੇ ਇਨ•ਾਂ ਨੂੰ ਨਿਰੰਤਰ ਰੂਪ ਵਿੱਚ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ ਤਾਂ ਜੋ ਸੂਬੇ ਵਿੱਚ ਡੇਅਰੀ ਫਾਰਮਿੰਗ ਨੂੰ ਵਧੇਰੇ ਹੁਲਾਰਾ ਮਿਲ ਸਕੇ। ਉਨਾਂ ਦੱਸਿਆ ਕਿ ਸੂਬੇ ਦੇ ਚਾਰ ਸ਼ਹਿਰਾਂ ਲੁਧਿਆਣਾ, ਮੁਹਾਲੀ, ਜਲੰਧਰ ਅਤੇ ਪਟਿਆਲਾ ਵਿੱਚ 20 ਕਰੋੜ ਦੀ ਲਾਗਤ ਵਾਲੇ 'ਬਫਲੋ ਕਾਫ਼ ਰੀਅਰਿੰਗ' ਪ੍ਰਾਜੈਕਟ 'ਤੇ ਕੰਮ ਚੱਲ ਰਿਹਾ ਹੈ ਅਤੇ ਮੱਝਾਂ ਦੇ ਦੁੱਧ ਉਤਪਾਦਨ ਦੇ ਸਮੇਂ ਨੂੰ ਘਟਾਉਣ ਵਾਲਾ ਇਹ ਨਿਵੇਕਲਾ ਪ੍ਰਾਜੈਕਟ ਕਿਸਾਨਾਂ ਲਈ ਕਾਫੀ ਲਾਹੇਵੰਦ ਸਾਬਿਤ ਹੋਵੇਗਾ।
ਸਹਿਕਾਰਤਾ ਮੰਤਰੀ ਨੇ ਮਿਲਕਫੈਡ ਦੇ ਹੋਰ ਪ੍ਰਾਜੈਕਟਾਂ ਦੇ ਵੇਰਵੇ ਦਿੰਦੇ ਦੱਸਿਆ ਕਿ ਬੱਸੀ ਪਠਾਣਾਂ ਵਿੱਚ ਨਾਬਾਰਡ ਦੀ ਸਹਾਇਤਾ ਨਾਲ 110 ਕਰੋੜ ਦੀ ਲਾਗਤ ਵਾਲਾ 'ਵੇਰਕਾ ਮੈਗਾ ਡੇਅਰੀ' ਪ੍ਰਾਜੈਕਟ ਵੀ ਪਹਿਲੇ ਪੜਾਅ ਵਿੱਚ ਚੱਲ ਰਿਹਾ ਹÎੈ। ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਨਾ ਸਿਰਫ ਸੂਬੇ ਦੀ ਰੋਜ਼ਾਨਾ ਦੁੱਧ ਉਤਪਾਦਨ ਸਮਰੱਥਾ 2 ਐਲ.ਐਲ.ਪੀ.ਡੀ. (ਲੱਖ ਲਿਟਰ ਪ੍ਰਤੀ ਦਿਨ) ਹੋ ਜਾਵੇਗੀ ਬਲਕਿ ਆਧੁਨਿਕ ਤਰੀਕਿਆਂ ਨਾਲ ਪੈਕਿੰਗ ਦੀ ਵਿਵਸਥਾ ਵੀ ਹੋਵੇਗੀ। ਇਸ ਤੋਂ ਇਲਾਵਾ 2.5 ਐਲ.ਐਲ.ਪੀ.ਡੀ. ਦੁੱਧ ਉਤਪਾਦਨ ਦੀ ਸਮਰੱਥਾ ਵਾਲਾ 110 ਕਰੋੜ ਦਾ ਇੱਕ ਹੋਰ ਪ੍ਰਾਜੈਕਟ ਬੜੇ ਸੁਚਾਰੂ ਢੰਗ ਨਾਲ ਵੇਰਕਾ ਮੁਹਾਲੀ ਡੇਅਰੀ ਵਿੱਚ ਵੀ ਚਲਾਇਆ ਜਾ ਰਿਹਾ ਹੈ। ਇਹ ਪ੍ਰਾਜੈਕਟ ਅਗਸਤ 2018 ਤੱਕ ਮੁਕੰਮਲ ਹੋ ਜਾਵੇਗੀ ਅਤੇ ਇਸ ਦੀ ਸਹਾਇਤਾ ਨਾਲ ਹਰ ਰੋਜ਼ 100 ਐਮ.ਟੀ (ਮਿਲਿਅਨ ਟਨ) ਦਹੀਂ ਦਾ ਉਤਪਾਦਨ ਸੰਭਵ ਹੋ ਸਕੇਗਾ।
ਸ. ਰੰਧਾਵਾ ਨੇ ਹੋਰ ਵਿਸ਼ੇਸ਼ ਪ੍ਰਾਜੈਕਟਾਂ ਬਾਰੇ ਦੱਸਦੇ ਹੋਏ ਕਿਹਾ ਕਿ 32 ਕਰੋੜ ਦੀ ਲਾਗਤ ਵਾਲਾ 30 ਐਮ.ਟੀ. ਪਾਊਡਰ ਪਲਾਂਟ ਵੇਰਕਾ ਜਲੰਧਰ ਡੇਅਰੀ ਵਿੱਚ ਬੜੀ ਸਫਲਤਾ ਨਾਲ ਚੱਲ ਰਿਹਾ ਹੈ। ਇਸੇ ਤਰ•ਾਂ ਹੀ ਦੁੱਧ ਸਮਰੱਥਾ ਨੂੰ ਵਧਾਉਣ ਹਿੱਤ ਵੇਰਕਾ ਅੰਮ੍ਰਿਤਸਰ ਡੇਅਰੀ ਵਿੱਚ 52 ਕਰੋੜ ਦਾ ਨਵੀਨੀਕਰਨ ਪ੍ਰਾਜੈਕਟ ਵੀ ਚਲਾਇਆ ਜਾ ਰਿਹਾ ਹੈ। ਮੁਹਾਲੀ, ਜਲੰਧਰ ਤੇ ਅੰਮ੍ਰਿਤਸਰ ਵਿਚਲੇ ਸਾਰੇ ਪ੍ਰਾਜੈਕਟਾਂ ਨਾਲ 6 ਐਲ.ਐਲ.ਪੀ.ਡੀ. ਵਾਧੂ ਦੁੱਧ ਦਾ ਉਤਪਾਦਨ ਹੋਵੇਗਾ ਜਿਸ ਨਾਲ ਸੰਪੂਰਨ ਰੂਪ ਵਿੱਚ ਮਿਲਕਫੈੱਡ ਦੀ ਦੁੱਧ ਉਤਪਾਦਨ ਸਮਰੱਥਾ 26 ਐਲ.ਐਲ.ਪੀ.ਡੀ. ਤੱਕ ਪਹੁੰਚ ਜਾਵੇਗੀ।
ਮਿਲਕਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਸਹਿਕਾਰਤਾ ਮੰਤਰੀ ਦੀ ਅਗਵਾਈ ਅਤੇ ਵਧੀਕ ਮੁੱਖ ਸਕੱਤਰ, ਸਹਿਕਾਰਤਾ ਦੇ ਨਿਰਦੇਸ਼ਾਂ ਅਨੁਸਾਰ ਚੱਲਦਿਆਂ ਮਿਲਕਫੈੱਡ ਵੱਲੋਂ ਨਵੀਆਂ ਪੁਲਾਂਘਾ ਪੁੱਟੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਪੰਜਾਬ ਵਿੱਚ ਚਾਰ ਡੇਅਰੀਆਂ ਵੇਰਕਾ ਮੋਹਾਲੀ ਡੇਅਰੀ, ਵੇਰਕਾ ਲੁਧਿਆਣਾ ਡੇਅਰੀ, ਵੇਰਕਾ ਜਲੰਧਰ ਡੇਅਰੀ, ਵੇਰਕਾ ਪਟਿਆਲਾ ਡੇਅਰੀ ਨੂੰ ਐਨ.ਡੀ.ਡੀ.ਬੀ. ਵੱਲੋਂ ਜੁਲਾਈ 2017 ਵਿੱਚ 'ਕੁਆਲਟੀ ਮਾਰਕ ਲੋਗੋ' ਨਾਲ ਸਨਮਾਨਿਆ ਜਾਣਾ ਮਾਣ ਦੀ ਗੱਲ ਹੈ। ਇਸ ਨਾਲ ਦੁੱਧ ਅਤੇ ਦੁੱਧ ਉਤਪਾਦਾਂ ਦੀ ਗੁਣਵੱਤਾ ਤੇ ਸੁਰੱਖਿਆ ਦੇ ਕਾਰਜ ਪੇਰ ਚੜ•ੇ ਹਨ।
ਸ੍ਰੀ ਬਰਾੜ ਨੇ ਇਹ ਪ੍ਰਾਜੈਕਟ ਡੇਅਰੀ ਨਾਲ ਜੁੜੇ ਕਿਸਾਨਾਂ ਲਈ ਕਾਫੀ ਲਾਹੇਵੰਦ ਹਨ ਕਿਉÎਂ ਜੋ ਦੁੱਧ ਦੀ ਸਾਂਭ-ਸੰਭਾਲ ਲÎਈ ਜਿਨੀਆਂ ਵੱਧ ਡੇਅਰੀਆਂ ਹੋਣਗੀਆਂ ਉਨਾਂ ਹੀ ਰੋਜ਼ਗਾਰ ਵੀ ਵੱਧ ਹੋਵੇਗਾ।