• Home
  • ਮਾਫ਼ੀਆ ਅਤੇ ਲੁੱਟ ਦੇ ਖਾਤਮੇ ਲਈ ‘ਆਪ’ ਨੂੰ ਦਿਓ ਵੋਟ- ਬਿਲਾਸਪੁਰ

ਮਾਫ਼ੀਆ ਅਤੇ ਲੁੱਟ ਦੇ ਖਾਤਮੇ ਲਈ ‘ਆਪ’ ਨੂੰ ਦਿਓ ਵੋਟ- ਬਿਲਾਸਪੁਰ

ਮਹਿਤਪੁਰ, ਸ਼ਾਹਕੋਟ, -(ਖਬਰ ਵਾਲੇ ਬਿਊਰੋ) - ਸ਼ਾਹਕੋਟ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਰਤਨ ਸਿੰਘ ਕਾਕੜਕਲਾਂ ਦੀ ਚੋਣ ਮੁਹਿੰਮ ਨੂੰ ਹੋਰ ਤੇਜ ਕਰਦੇ ਅੱਜ ਪਾਰਟੀ ਵਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਮਹਿਤਪੁਰ ਦੇ ਕਰੀਬ ਇਕ ਦਰਜਨ ਪਿੰਡਾਂ ਵਿਚ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕਰ ਕੇ ਕੀਤੀ। ਸ. ਬਿਲਾਸਪੁਰ ਨਗਰ ਨਿਵਾਸੀਆਂ ਦੀ ਇਕ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਕਿਹਾ ਕਿ ਸੂਬੇ ਅੰਦਰ ਕਾਂਗਰਸ ਦੀ ਵਾਅਦਿਆਂ ਤੋਂ ਮੁੱਕਰਨ ਵਾਲੀ ਕਾਂਗਰਸ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣ ਦਾ ਸ਼ਾਹਕੋਟ ਦੇ ਵੋਟਰ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਉਣ । ਉਨ੍ਹਾਂ ਕਿਹਾ ਕਿ ਸਾਰੇ ਹਲਕੇ ਅੰਦਰ ਕਾਂਗਰਸ ਸਰਕਾਰ ਨੇ ਵਿਕਾਸ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਅੱਜ ਵੀ ਸਾਰੀਆਂ ਸੜਕਾਂ ਟੁੱਟੀਆਂ ਨੇ ਅਤੇ ਕਨੂੰਨ ਨਾਮ ਦੀ ਕੋਈ ਚੀਜ ਮੌਜੂਦ ਨਹੀਂ ਹੈ, ਪ੍ਰੰਤੂ ਸਰਕਾਰ ਦਾ ਧਿਆਨ ਸਿਰਫ਼ ਜਨਤਾ ਦੀ ਲੁੱਟ ਕਰਨ ਵੱਲ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਬੀਜੇਪੀ ਨੇ 10 ਸਾਲਾਂ ਦੇ ਰਾਜ ਜੋ ਸੂਬੇ ਦੀ ਲੁੱਟ ਅਤੇ ਬਰਬਾਦੀ ਕੀਤੀ ਹੈ ਉਸ ਨੂੰ ਵੋਟਰ ਕਦੇ ਵੀ ਭੁੱਲ ਨਹੀਂ ਸਕਦੇ ਅਤੇ ਕਾਂਗਰਸ ਸਰਕਾਰ ਉਸ ਤੋਂ ਵੀ ਅੱਗੇ ਨਿਕਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਇੱਕ ਚੰਗੇ ਅਕਸ ਵਾਲਾ ਸਮਾਜ ਸੇਵੀ ਹੈ। ਜਦ ਕਿ ਕਾਂਗਰਸ ਦੇ ਉਮੀਦਵਾਰ ਉੱਤੇ ਪਹਿਲਾਂ ਹੀ ਰੇਤ ਮਾਫ਼ੀਆ ਅਤੇ ਗੁੰਡਾਗਰਦੀ ਦੇ ਦੋਸ਼ ਲੱਗੇ ਹਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਭ੍ਰਿਸ਼ਟ ਅਤੇ ਮਾਫ਼ੀਆ ਰਾਜ ਦੇ ਖ਼ਿਲਾਫ਼ ਵੋਟ ਦੇ ਕੇ ਲੋਕ ਵਿਰੋਧੀ ਪਾਰਟੀਆਂ ਨੂੰ ਕਰਾਰਾ ਜਵਾਬ ਦੇਣ। ਉਨ੍ਹਾਂ ਕਿਹਾ ਕਿ ਆਪ ਦੇ ਉਮੀਦਵਾਰ ਰਤਨ ਸਿੰਘ ਕਾਕੜਕਲਾਂ ਵਧੀਆ ਅਕਸ਼ ਵਾਲੇ ਇਨਸਾਨ ਹਨ ਅਤੇ ਉਨ੍ਹਾਂ ਨੇ ਹਮੇਸ਼ਾ ਹੀ ਸਮਾਜ ਸੇਵੀ ਕੰਮਾਂ ਵਿਚ ਅੱਗੇ ਵੱਧ ਕੇ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਸੂਝਵਾਨ ਵੋਟਰ ਸਹੀ ਉਮੀਦਵਾਰ ਦੀ ਚੋਣ ਕਰਨ ਲਈ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਵੋਟ ਪਾਉਣ। ਇਸ ਸਮੇਂ ਹਲਕਾ ਸਿਮਰਜੀਤ ਸਿੰਘ ਲਾਲੀ , 'ਆਪ' ਪੰਜਾਬ ਦੇ ਬੁਲਾਰੇ ਦਰਸ਼ਨ ਸਿੰਘ ਸ਼ੰਕਰ, ਕਰਤਾਰ ਸਿੰਘ ਲੰਬਰਦਾਰ, ਕਿ੍ਸ਼ਨ ਬਿੱਟੂ, ਲਖਵਿੰਦਰ ਸਿੰਘ ਹਰਜੀਤ ਸਿੰਘ , ਕੋਮਲ ਗੁਰਨੂਰ ਸਿੰਘ ਅਤੇ ਪਵਨਦੀਪ ਸਿੰਘ ਵੀ ਮੌਜੂਦ ਸਨ।