• Home
  • ਮਾਸਟਰਨੀਆਂ ਨੂੰ ਜੂਡੋ-ਕਰਾਟੇ ਸਿਖਾਉਣ ਦੀ ਸਰਕਾਰੀ ਮੁਹਿੰਮ ਸ਼ੁਰੂ

ਮਾਸਟਰਨੀਆਂ ਨੂੰ ਜੂਡੋ-ਕਰਾਟੇ ਸਿਖਾਉਣ ਦੀ ਸਰਕਾਰੀ ਮੁਹਿੰਮ ਸ਼ੁਰੂ

ਐੱਸ.ਏ.ਐੱਸ. ਨਗਰ 25ਮਈ ( ਖ਼ਬਰ ਵਾਲੇ ਬਿਊਰੋ ) ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸ੍ਰੀ ਓ.ਪੀ. ਸੋਨੀ ਜੀ ਦੀ ਰਹਿਨੁਮਾਈ ਹੇਠ ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਜੀ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਾ ਰਹੀਆਂ ਸਰੀਰਕ ਸਿੱਖਿਆ ਦੀਆਂ ਮਹਿਲਾ ਲੈਕਚਰਾਰਾਂ, ਡੀਪੀਈ ਅਤੇ ਪੀਟੀਆਈਜ਼ ਨੂੰ ਕਰਾਟੇ ਸਿਖਲਾਈ ਦੇ ਨਾਲ਼-ਨਾਲ਼ ਸਵੈ-ਸੁਰੱਖਿਆਅਤੇ ਆਤਮ-ਵਿਸ਼ਵਾਸ਼ ਨੂੰ ਵਧਾਉਣ ਲਈ ਸਿਖਲਾਈ ਵਰਕਸ਼ਾਪ ਦੇ ਪੰਜਵਾਂ ਗੇੜ 'ਚ 104 ਮਹਿਲਾ ਅਧਿਆਪਕਾਵਾਂ ਭਾਗ ਲੈ ਰਹੀਆਂ ਹਨ|
ਇਸ ਸਬੰਧੀ ਏ.ਐੱਸ.ਪੀ.ਡੀ. ਸੁਰੇਖਾ ਠਾਕੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਚਾਰ ਸਫਲਤਾਪੂਰਕ ਆਯੋਜਿਤ ਕੀਤੇ ਸਿਖਲਾਈ ਵਰਕਸ਼ਾਪ ਦੇ ਗੇੜਾਂ ਉਪਰੰਤ ਪੰਜਵੇਂ ਗੇੜ 'ਚ ਵੀ ਸਰੀਰਕਸਿੱਖਿਆ ਦੀਆਂ ਅਧਿਆਪਕਾਵਾਂ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲੈ ਰਹੀਆਂ ਹਨ| ਇਸ ਸਿਖਲਾਈ ਵਰਕਸ਼ਾਪ ਵਿੱਚ ਲੁਧਿਆਣਾ

ਜਿਲ੍ਹੇ ਤੋਂ 73 ਤੇ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਤੋਂ 31 ਸਰੀਰਕ ਸਿੱਖਿਆ ਦੀਆਂ ਅਧਿਆਪਕਾਵਾਂ ਸ਼ਾਮਿਲ ਹਨ|

ਅਧਿਆਪਕਾਵਾਂ ਨੇ ਕਿਹਾ ਕਿ ਉਹਨਾਂ ਨੇ ਅਜਿਹੀ ਨਿਵੇਕਲੀ ਸਿਖਲਾਈ ਵਰਕਸ਼ਾਪ ਵਿੱਚ ਪਹਿਲੀ ਵਾਰ ਭਾਗ ਲਿਆ ਹੈ ਅਤੇ ਇਸਨਾਲ ਉਹਨਾਂ ਦੇ ਆਤਮ ਵਿਸ਼ਵਾਸ਼ 'ਚ ਬਹੁਤ ਜਿਆਦਾ ਵਾਧਾ ਹੋਇਆਹੈ| ਉਹਨਾਂ ਨੇ ਕਰਾਟੇ ਅਤੇ ਹੋਰ ਮਾਰਸ਼ਲ ਆਰਟ ਦੀਆਂ ਤਕਨੀਕਾਂ ਦੀ ਬਾਖੂਬੀ ਜਾਣਕਾਰੀ ਲਈ ਹੈ|
ਇਸ ਮੌਕੇ ਸਿੱਖਿਆ ਵਿਭਾਗ ਦੇ ਸਪੋਰਟਸ ਆਰਗੇਨਾਈਜ਼ਰ ਰੁਪਿੰਦਰ ਰਵੀ, ਕਰਾਟੇ ਕੋਚ ਰਾਜੇਸ਼ ਕੁਮਾਰ, ਗਗਨਦੀਪ ਸਿੰਘ, ਸੰਜੀਵ ਭੁਸ਼ਣ ਹਾਜ਼ਰ ਸਨ|