• Home
  • ਮਹਿਲਾ ਅਧਿਆਪਕਾਵਾਂ ਚੰਡੀਗੜ੍ਹੋਂ ਜੁੱਡੋ- ਕਰਾਟੇ ਸਿੱਖ ਕੇ ਵਾਪਸ ਪੰਜਾਬ ਨੂੰ ਪਰਤੀਆ

ਮਹਿਲਾ ਅਧਿਆਪਕਾਵਾਂ ਚੰਡੀਗੜ੍ਹੋਂ ਜੁੱਡੋ- ਕਰਾਟੇ ਸਿੱਖ ਕੇ ਵਾਪਸ ਪੰਜਾਬ ਨੂੰ ਪਰਤੀਆ

ਐੱਸ.ਏ.ਐੱਸ. ਨਗਰ 26  ਮਈ ( ( ਖ਼ਬਰ ਵਾਲੇ ਬਿਊਰੋ )ਮਾਨਯੋਗ ਸਿੱਖਿਆ ਮੰਤਰੀ ਸ੍ਰੀ ਓ ਪੀ ਸੋਨੀ ਜੀ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਜੀ ਦੇ ਦਿਸ਼ਾ ਨਿਰਦੇਸ਼ਾਂਅਨੁਸਾਰ ਸਰੀਰਕ ਸਿੱਖਿਆ ਦੀਆਂ 104 ਮਹਿਲਾਂ ਲੈਕਚਰਾਰਾਂ, ਡੀਪੀਈ ਅਤੇ ਪੀਟੀਆਈ ਦਾ ਸਵੈ-ਸੁਰੱਖਿਆ ਦੇ ਗੁਰ ਦੇਣ ਤੇ ਆਤਮ ਵਿਸਵਾਸ਼ ਵਧਾਉਣ ਲਈ ਚੰਡੀਗੜ੍ਹ ਦੇ ਸੈਕਟਰ 32 'ਚ ਖੇਤਰੀਸਹਿਕਾਰੀ ਪ੍ਰਬੰਧਨ ਸੰਸਥਾਨ ਵਿਖੇ ਸਿਖਲਾਈ ਵਰਕਸ਼ਾਪ ਦਾ ਪੰਜਵਾਂ ਗੇੜ ਸਮਾਪਤ ਹੋ ਗਿਆ|
ਇਸ ਮੌਕੇ ਵਿਭਾਗ ਵੱਲੋਂ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਸੁਸ਼ਮਾ ਸ਼ਰਮਾ ਨੇ ਅਧਿਆਪਕਾਵਾਂ ਨੂੰ ਉਤਸ਼ਾਹਿਤ ਕਰਦੇ ਕਿਹਾ ਕਿ ਸਕੂਲਾਂ ਦੀਆਂ ਬੱਚੀਆਂ ਨੂੰ ਸਵੈ ਸੁਰੱਖਿਆ ਦੇ ਗੁਰ ਅਤੇ ਕਰਾਟੇ ਸਬੰਧੀਜਾਣਕਾਰੀ ਵਧੀਆ ਤਕਨੀਕਾਂ ਨਾਲ ਸਾਂਝੀਆਂ ਕਰਨ ਲਈ ਸਰੀਰਕ ਸਿੱਖਿਆ ਦੀਆਂ ਅਧਿਆਪਕਾਵਾਂ ਦਾ ਅਹਿਮ ਰੋਲ ਹੋਵੇਗਾ| ਉਹਨਾਂ ਕਿਹਾ ਕਿ ਮਹਿਲਾ ਅਧਿਆਪਕਾਵਾਂ ਬੱਚੀਆਂ ਦੀਆਂ ਸਮੱਸਿਆਵਾਂ ਨੂੰਸਮਝ ਸਕਦੀਆਂ ਹਨ ਅਤੇ ਉਹਨਾਂ ਦਾ ਆਤਮ ਵਿਸ਼ਵਾਸ਼ ਵਧਾ ਸਕਦੀਆਂ ਹਨ|
ਆਖਰੀ ਦਿਨ ਮਹਿਲਾ ਅਧਿਆਪਕਾਵਾਂ ਨੇ ਪ੍ਰਾਪਤ ਕੀਤੀ ਸਿਖਲਾਈ ਦੇ ਕੌਸ਼ਲਾਂ ਦਾ ਬਾਖੂਬੀ ਪ੍ਰਦਰਸ਼ਨ ਕਰਕੇ ਆਤਮ ਵਿਸ਼ਵਾਸ਼ ਦੇ ਵਿੱਚ ਹੋਏ ਵਾਧੇ ਅਤੇ ਸਵੈ ਸੁਰੱਖਿਆ ਦੀਆਂ ਤਕਨੀਕਾਂ ਦੀ ਕਾਬਿਲ-ਏ-ਤਾਰੀਫ ਪੇਸ਼ਕਾਰੀ ਵੀ ਕਰਕੇ ਦਿਖਾਈ| ਇਸ ਮੌਕੇ ਰੁਪਿੰਦਰ ਸਿੰਘ ਰਵੀ ਸਟੇਟ ਖੇਡ ਆਰਗੇਨਈਜ਼ਰ, ਸੁਭਾਸ਼ ਮਹਾਜਨ, ਸੁਰੇਖਾ ਠਾਕੁਰ, ਸੰਜੀਵ ਭੂਸ਼ਣ, ਗਗਨਦੀਪ ਸਿੰਘ, ਕਰਾਟੇ ਕੋਚ ਰਾਜੇਸ਼ ਕੁਮਾਰਲੈਕਚਰਾਰ ਅਤੇ ਰਾਜੇਸ਼ ਕੁਮਾਰ ਹੈੱਡ ਟੀਚਰ ਵੀ ਹਾਜ਼ਰ ਸਨ|