• Home
  • ਮਾਨਸਾ ਕਤਲ ਦੀ ਫੇਸਬੁੱਕ ਤੇ ਜ਼ਿੰਮੇਵਾਰੀ ਲੈਣ ਵਾਲਾ ਗੈਂਗਸਟਰ ਸਾਥੀਆਂ ਸਮੇਤ ਰਾਜਸਥਾਨ ਪੁਲਸ ਵੱਲੋਂ ਕਾਬੂ

ਮਾਨਸਾ ਕਤਲ ਦੀ ਫੇਸਬੁੱਕ ਤੇ ਜ਼ਿੰਮੇਵਾਰੀ ਲੈਣ ਵਾਲਾ ਗੈਂਗਸਟਰ ਸਾਥੀਆਂ ਸਮੇਤ ਰਾਜਸਥਾਨ ਪੁਲਸ ਵੱਲੋਂ ਕਾਬੂ

ਚੰਡੀਗੜ੍ਹ 23ਮਈ (ਖ਼ਬਰ ਵਾਲੇ ਬਿਊਰੋ)
ਮਾਨਸਾ ਵਿਖੇ 3 ਦਿਨ ਪਹਿਲਾਂ ਕਾਂਗਰੱਸੀ ਕਾਰਕੁਨ ਸੁਖਵਿੰਦਰ ਸਿੰਘ ਬੱਗੀ ਦਾ ਕਤਲ ਕਰਨ ਤੋਂ ਬਾਅਦ ਫੇਸਬੁੱਕ ਉੱਪਰ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਦਵਿੰਦਰ ਬਬੀਹਾ ਗਰੁੱਪ ਦੇ ਗੈਂਗਸਟਰ ਨਿੱਕਾ ਜਟਾਣਾ ਨੂੰ ਰਾਜਸਥਾਨ ਪੁਲਸ ਵੱਲੋਂ ਕਾਬੂ ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ ।
ਸੂਚਨਾ ਮੁਤਾਬਕ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਚ ਮੁੱਖ ਦੋਸ਼ੀ ਨਿੱਕਾ ਜਟਾਣਾ ਸ਼ਾਮਿਲ ਹੈ । ਇਨ੍ਹਾਂ ਕੋਲੋਂ ਛੇ ਮਾਰੂ ਹਥਿਆਰ ਵੀ ਪੁਲਸ ਨੇ ਬਰਾਮਦ ਕੀਤੇ ਹਨ ਅਤੇ ਇੱਕ ਕਾਰ ਜਿਸ ਵਿੱਚ ਸਵਾਰ ਹੋ ਕੇ ਕਤਲ ਕੀਤਾ ਗਿਆ ਸੀ ਨੂੰ ਵੀ ਕਬਜ਼ੇ ਚ ਪੁਲਿਸ ਵੱਲੋਂ ਲੈ ਲਿਆ ਗਿਆ ਹੈ ।