• Home
  • ਮਾਂ ਤੇ ਭੈਣ ਨੂੰ ਨਸ਼ੀਲੀਆਂ ਗੋਲੀਆਂ ਦੇ ਕੇ ਨੌਜਵਾਨ ਨੇ ਕਹੀ ਨਾਲ ਮੌਤ ਦੇ ਘਾਟ ਉਤਾਰਿਆ

ਮਾਂ ਤੇ ਭੈਣ ਨੂੰ ਨਸ਼ੀਲੀਆਂ ਗੋਲੀਆਂ ਦੇ ਕੇ ਨੌਜਵਾਨ ਨੇ ਕਹੀ ਨਾਲ ਮੌਤ ਦੇ ਘਾਟ ਉਤਾਰਿਆ

ਫ਼ਿਰੋਜ਼ਪੁਰ(ਖ਼ਬਰ ਵਾਲੇ ਬਿਊਰੋ ) ਜ਼ਿਲ੍ਹੇ ਦੇ ਪਿੰਡ ਬੂਰਵਾਲਾ ਵਿਖੇ ਇੱਕ ਮਾਨਸਿਕ ਤੌਰ ਤੇ ਬਿਮਾਰ ਨੌਜਵਾਨ ਨੇ ਆਪਣੀ ਮਾਂ ਅਤੇ ਭੈਣ ਨੂੰ ਬੁਰੀ ਤਰ੍ਹਾਂ ਕਹੀ ਨਾਲ ਵੱਢ ਕੇ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ।

ਮਿਲੀ ਜਾਣਕਾਰੀ ਅਨੁਸਾਰ ਮਨੂੰ ਨਾਂ ਦਾ ਇਹ ਪੰਦਰਾਂ ਵਰ੍ਹਿਆਂ ਦਾ ਨੌਜਵਾਨ ਜੋ ਕਿ ਕੁਝ ਸਮੇਂ ਤੋਂ ਦਿਮਾਗੀ ਬਿਮਾਰ ਚੱਲਿਆ ਆ ਰਿਹਾ ਸੀ ਨੇ ਜਦੋਂ  ਮਾਂ ਤੇ ਭੈਣ ਤੋਂ ਪੈਸੇ ਨਾ ਦੇਣ ਕਰਕੇ ਆਪਣੀ ਮਾਂ ਤੇ ਭੈਣ ਨੂੰ ਨਸ਼ੀਲੀਆਂ ਗੋਲੀਆਂ ਦੇ ਕੇ ਗੁਆਂਢੀਆਂ ਦੇ ਘਰੋਂ ਕਹ ਲਿਆਕੇ ਆਪਣੀ ਮਾਂ ਛਿੰਦੋ ਬਾਈ ਉਮਰ52 ਸਾਲ ਤੇ ਭੈਣ ਸੀਮਾ ਰਾਣੀ( 17)ਦੀ   ਕਹੀ  ਨਾਲ ਕਈ ਵਾਰ ਕਰ ਕੇ ਹੱਤਿਆ ਕਰ ਦਿੱਤੀ ।

ਇਹ ਵੀ ਪਤਾ ਲੱਗਾ ਹੈ ਕਿ ਕਾਤਲ ਨੇ ਪੜ੍ਹਾਈ ਵਿੱਚੇ ਛੱਡ ਦਿੱਤੀ ਸੀ  ਅਤੇ ਘਟਨਾ ਤੋਂ ਪਹਿਲਾਂ ਉਸ ਨੇ ਨੀਂਦ ਵਾਲੀਆਂ ਗੋਲੀਆਂ ਜਿਹੜੀਆਂ ਕਿ ਖ਼ੁਦ ਖਾਂਦਾ ਸੀ ਲੋਕ ਆਪਣੀ ਮਾਂ ਤੇ ਭੈਣ ਨੂੰ  ਚਾਹ  ਚ ਘੋਲ ਕੇ ਪਿਲਾ ਦਿੱਤੀਆਂ ਸਨ ।ਜਦੋਂ ਉਹ ਨਸ਼ੇ ਚ ਪੈ ਗਈਆਂ ਤਾਂ ਗੁਆਂਢੀਆਂ ਦੇ ਘਰ ਤੋਂ  ਕਹ ਲਿਆ ਕੇ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਹੀ ਨੂੰ ਧੋ ਕੇ ਉਨ੍ਹਾਂ ਦੇ ਘਰੇ ਉਸ ਨੇ ਵਾਪਸ ਕਰ ਦਿੱਤਾ ਸੀ ।ਪੁਲਿਸ ਨੇ ਇਸ ਸਬੰਧ ਚ ਮੁਕੱਦਮਾ ਦਰਜ ਕਰਕੇ ਪੁਲਸ ਦੋਸ਼ੀ ਨੂੰ ਹਿਰਾਸਤ ਚ ਲੈ ਲਿਆ ਤੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤੀਆਂ ਹਨ ।