• Home
  • “ਮਹਾਰਾਜਾ ਸਾਬ”.!ਪਹਾੜਾਂ ਦੀ ਸੈਰ ਤੇ-ਬਾਦਲਕਿਆਂ ਨੇ ਸ਼ਾਹਕੋਟ ਲਾਏ ਡੇਰੇ

“ਮਹਾਰਾਜਾ ਸਾਬ”.!ਪਹਾੜਾਂ ਦੀ ਸੈਰ ਤੇ-ਬਾਦਲਕਿਆਂ ਨੇ ਸ਼ਾਹਕੋਟ ਲਾਏ ਡੇਰੇ

ਚੰਡੀਗੜ੍ਹ 21ਮਈ- (ਪਰਮਿੰਦਰ ਸਿੰਘ ਜੱਟਪੁਰੀ)
ਪਿਛਲੀਆਂ ਸਰਕਾਰਾਂ ਸਮੇਂ ਹੋਈਆਂ ਜ਼ਿਮਨੀ ਚੋਣਾਂ ਵੱਲ ਮੁੜ ਕੇ ਤੱਕੀਏ ਤਾ ਆਮ ਤੌਰ ਤੇ ਜ਼ਿਮਨੀ ਚੋਣ ਸੱਤਾਧਾਰੀ ਧਿਰ ਹੀ ਜਿੱਤਦੀ ਹੈ ' ਕਿਉਂਕਿ ਲੋਕਾਂ ਦਾ ਮਨ ਜਿੱਤਣ ਲਈ ਸੱਤਾਧਾਰੀ ਧਿਰ ਵੱਲੋਂ ਵੱਖ ਵੱਖ ਵਿਕਾਸ ਦੇ ਕੰਮ-ਤੋਂ ਇਲਾਵਾ ਇਲਾਕੇ ਨੂੰ ਕੈਲੇਫੋਰਨੀਆ ਵਰਗਾ ਬਣਾਉਣ ਦੇ ਲਾਰੇ ਲਾਏ ਜਾਂਦੇ ਹਨ ਅਤੇ ਨਾਲ ਹੀ ਮੰਤਰੀਆਂ ਦੀਆਂ ਝੰਡੀ ਵਾਲੀਆਂ ਗੱਡੀਆਂ ਦੇ ਕਾਫ਼ਲੇ ਦੇਖ ਕੇ ਬਹੁਤ ਸਾਰੇ ਲੋਕ ਸਰਕਾਰ ਵਾਲੀ ਧਿਰ ਵੱਲ ਹੀ ਝੁਕਾਅ ਕਰ ਲੈਂਦੇ ਹਨ Iਇਸ ਵਾਰ ਪੰਜਾਬ ਵਿੱਚ ਹੋ ਰਹੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੀ ਗੱਲ ਕਰੀਏ ਉੱਥੇ ਭਾਵੇਂ ਤਿੰਨ ਧਿਰਾ ਕਾਂਗਰਸ ,ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ ।ਪਰ ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਦੇ ਦਰਮਿਆਨ ਹੋਣਾ ਤੈਅ ਹੈ।ਕਿਉਂਕਿ ਸ਼ਾਹਕੋਟ ਹਲਕਾ ਅਕਾਲੀ ਟਕਸਾਲੀ ਹਲਕਾ ਹੈ ਲਗਾਤਾਰ ਪੰਜ ਵਾਰ ਇੱਥੋਂ ਅਕਾਲੀ ਉਮੀਦਵਾਰ ਨੈਬ ਸਿੰਘ ਬਰਾੜ ਦੇ ਪਿਤਾ ਅਜੀਤ ਸਿੰਘ ਕੁਹਾੜ ਜਿੱਤਦੇ ਆਏ ਹਨ ।
ਕਾਂਗਰਸ ਦੇ ਉਮੀਦਵਾਰ ਲਾਡੀ ਸ਼ੇਰੋਵਾਲੀਆ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੂਰੀ ਸਰਕਾਰੀ ਤਾਕਤ ਝੋਕੀ ਗਈ ਸੀ ਅਤੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਦਰਜਨ ਦੇ ਕਰੀਬ ਪੰਚਾਇਤਾਂ ਨੂੰ ਅਕਾਲੀ ਦਲ ਚੋਂ ਕਾਂਗਰਸ ਵਿੱਚ ਸ਼ਾਮਿਲ ਕੀਤਾ ਗਿਆ ਸੀ i

ਅਤੇ ਇੰਝ ਲੱਗਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਇਜ਼ਤ ਦਾ ਸਵਾਲ ਬਣਾ ਕੇ ਇਹ ਇਲੈਕਸ਼ਨ ਲਈ ਚੋਣ ਪ੍ਰਚਾਰ ਕਰਨਗੇ । ਪਰ ਹੋਇਆ ਉਲਟ ਮੁੱਖ ਮੰਤਰੀ ਸਾਹਿਬ ਆਪਣੇ ਨਜ਼ਦੀਕੀ ਮਹਿਲਾ ਦੋਸਤ ਅਰੂਸਾ ਆਲਮ ਦਾ ਜਨਮ ਦਿਨ ਮਨਾਉਣ ਲਈ ਪੰਜ ਦਿਨ ਵਾਸਤੇ ਮਨਾਲੀ ਚਲੇ ਗਏ ਅਤੇ ਸਾਹਕੋਟ ਦਾ ਚੋਣ ਮੈਦਾਨ ਸੁੰਨਾ ਛੱਡ ਗਏ ।ਹੁਣ ਮੁੱਖ ਮੰਤਰੀ ਦੀ ਗ਼ੈਰਹਾਜ਼ਰੀ ਵਿੱਚ ਕੈਬਨਿਟ ਮੰਤਰੀ ਤੇ ਵਿਧਾਇਕਾ ਨੇ ਹਲਕੇ ਦੀ ਘੇਰਾਬੰਦੀ ਕਰਕੇ ਮੋਰਚਾ ਸਾਂਭਿਆ ਹੋਇਆ ਹੈ ।
ਦੂਜੇ ਪਾਸੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਉਮੀਦਵਾਰ ਸਵ: ਅਜੀਤ ਸਿੰਘ ਕੋਹਾੜ ਦੇ ਪੁੱਤਰ ਨਾਇਬ ਸਿੰਘ ਕੋਹਾੜ ਦੇ ਹੱਕ ਚ ਧੂੰਆਂਧਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਮਹਾਰਾਜੇ ਤੇ ਦੋਸ਼ ਲਾਏ ਜਾ ਰਹੇ ਹਨ ,ਕਿ ਉਹ ਪਹਾੜਾਂ ਚ ਘੁੰਮ ਰਿਹਾ ਹੈ ਅਤੇ ਉਸ ਨੂੰ ਪੰਜਾਬ ਦੇ ਲੋਕਾਂ ਦੇ ਹਿੱਤਾਂ ਨਾਲੋਂ ਗੁਆਂਢੀ ਦੇਸ਼ ਦੀ ਔਰਤ ਦਾ ਜਨਮ ਦਿਨ ਜ਼ਰੂਰੀ ਹੈ।ਸਰਦਾਰ ਬਾਦਲ ਤੋਂ ਇਲਾਵਾ ਅਕਾਲੀ ਦਲ ਦੀ ਪਹਿਲੀ ਕਤਾਰ ਦੇ ਨੇਤਾਵਾ ਤੋ ਇਲਾਵਾ ਬਿਕਰਮਜੀਤ ਸਿੰਘ ਮਜੀਠੀਆ ਹੋਰੀਂ ਵੀ ਸਰਕਾਰ ਖ਼ਿਲਾਫ਼ ਵਿਅੰਗਮਈ ਪ੍ਰਚਾਰ ਕਰ ਰਹੇ ਹਨ। ਸੁਖਬੀਰ ਸਿੰਘ ਬਾਦਲ ਨੇ ਚੋਣ ਪ੍ਰਚਾਰ ਵਿੱਚ ਸ਼ਾਮਿਲ ਹੁੰਦਿਆਂ ਕਾਂਗਰਸ ਦੇ ਸਾਬਕਾ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ ਤੋਂ ਇਲਾਵਾ ਜਲੰਧਰ ਜ਼ਿਲ੍ਹੇ ਦੇ ਨਾਲ ਹੀ ਸਬੰਧਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਇਲੈਕਸ਼ਨ ਲੜ ਚੁੱਕੇ ਸੀ ਡੀ ਕੰਬੋਜ , ਜਲੰਧਰ ਕੈਂਟ ਤੋਂ ਹਰਕ੍ਰਿਸ਼ਨ ਵਾਲੀਆ ,ਆਦਮਪੁਰ ਹਲਕੇ ਤੋਂ ਹੰਸ ਰਾਜ ਰਾਣਾ ਵਰਗੀਆਂ ਤੋਪਾਂ ਨੂੰ ਤੱਕੜੀ ਦੇ ਪਲੜੇ ਚ ਬਿਠਾਇਆ ਇਸ ਤੋਂ ਪਹਿਲਾਂ ਸ਼ਾਹਕੋਟ ਹਲਕੇ ਤੋਂ ਆਮ ਆਦਮੀ ਦੇ ਉਮੀਦਵਾਰ ਨੂੰ ਵੀ ਅਕਾਲੀ ਦਲ ਚ ਉਹ ਸ਼ਾਮਲ ਕਰ ਚੁੱਕੇ ਹਨ । ਮੁਕਾਬਲੇ ਚੋਂ ਪਾਸੇ ਰਹਿ ਰਹੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਦੇ ਕਪਤਾਨ ਵਜੋਂ ਜਾਣੇ ਭਗਵੰਤ ਮਾਨ ਲੋਕ ਸਭਾ ਮੈਂਬਰ ਜਿਨ੍ਹਾਂ ਨੇ ਇਸ ਜ਼ਿਮਨੀ ਚੋਣ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਹੋਈ ਹੈ ।ਉਨ੍ਹਾਂ ਵੱਲੋਂ ਤੇ ਪ੍ਰਮੁੱਖ ਆਗੂ ਵਿਧਾਇਕ ਕੰਵਰ ਸੰਧੂ ਵੱਲੋਂ ਜ਼ਿਮਨੀ ਚੋਣ ਨਾਲੋਂ ਵਧੇਰੇ ਪਿਆਰਾ ਵਿਦੇਸ਼ੀ ਦੌਰਾ ਸਮਝਿਆ । ਜਿਸ ਕਾਰਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਦੇ ਹੱਕ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਤੋਂ ਇਲਾਵਾ ਉਨ੍ਹਾਂ ਦੇ ਕੁਝ ਵਿਧਾਇਕ ਹੀ ਪ੍ਰਚਾਰ ਕਰ ਰਹੇ ਹਨ ।