• Home
  • ਮਰੇ ਹੋਏ ਡੰਗਰਾਂ ਦਾ ਮੀਟ ਪਰੋਸਣ ਵਾਲੇ ਰੈਸਟੋਰੈਂਟ ਦਾ ਪਰਦਾਫਾਸ਼

ਮਰੇ ਹੋਏ ਡੰਗਰਾਂ ਦਾ ਮੀਟ ਪਰੋਸਣ ਵਾਲੇ ਰੈਸਟੋਰੈਂਟ ਦਾ ਪਰਦਾਫਾਸ਼

ਹੁਸ਼ਿਆਰਪੁਰ( ਖ਼ਬਰ ਵਾਲੇ ਬਿਊਰੋ) ਨਜ਼ਦੀਕੀ ਕਸਬਾ ਟਾਂਡਾ ਉੜਮੁੜ ਦੇ ਇੱਕ ਮੀਟ ਵਿਕਰੇਤਾ ਵੱਲੋਂ ਮੁਰਗੇ ਅਤੇ ਬੱਕਰੇ ਦੇ ਨਾਂ ਤੇ ਲੋਕਾਂ ਨੂੰ ਮੀਟ ਵੇਚਣ ਹੇਠ ਮਰੇ ਪਸ਼ੂਆਂ ਦਾ ਮੀਟ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ । ਕਾਫੀ ਲੰਬੇ ਸਮੇਂ ਤੋਂ ਬਸੰਤ ਚਿਕਨ ਕਾਰਨਰ ਰੈਸਟੋਰੈਂਟ ਦਾ ਭਾਂਡਾ ਉਸ ਸਮੇਂ ਫੁੱਟਿਆ ਜਦੋਂ ਸਿਹਤ ਵਿਭਾਗ ਤੇ ਪੁਲਿਸ ਦੀ ਸਾਂਝੀ ਟੀਮ ਨੇ ਫਰੀਜ਼ਰ ਚੋਂ ਮੱਝਾਂ ਦਾ ਮੀਟ ਬਰਾਮਦ ਕੀਤਾ ।ਪੁਲਸ ਵੱਲੋਂ ਕਈ ਲੋਕਾਂ ਨੂੰ ਰਾਸ ਲਿਆ ਹੈ ਜਿਨ੍ਹਾਂ ਤੋਂ ਪੁੱਛ ਕੇ ਜਾਰੀ ਹੈ ।ਅਤੇ ਇੱਕ ਵਿਅਕਤੀ ਦੀ ਨਿਸ਼ਾਨਦੇਹੀ ਦੇ ਆਧਾਰ ਤੇ ਜਿਸ ਨੇ ਮਰੀ ਹੋਈ ਮੱਝ ਦਾ ਮੀਟ ਲਿਆ ਕੇ ਰੈਸਟੋਰੈਂਟ ਤੇ ਵਿੱਚ ਵੇਚਿਆ ਸੀ ਦੀ ਨਿਸ਼ਾਨਦੇਹੀ ਤੇ ਮੱਝ ਦੇ ਬਾਕੀ ਅੰਗ ਬਰਾਮਦ ਕੀਤੇ ਹਨ ।ਪੁਲਸ ਵੱਲੋਂ ਲੱਗਭੱਗ ਪੈਂਤੀ ਕਿੱਲੋ ਮੀਟ ਬਰਾਮਦ ਕੀਤਾ ਗਿਆ ਹੈ ਜਿਸ ਦੀ ਜਾਂਚ ਲਈ ਫੋਰੈਂਸਿਕ ਲੈਬ ਭੇਜਿਆ ਗਿਆ ਹੈ ਤੇ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਭਾਰਤੀ ਦੰਡਾਵਲੀ ਧਾਰਾ 420  ਤਹਿਤ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ