• Home
  • ਮਨੁੱਖਤਾ ਦੀ ਬਰਬਾਦੀ ਲਈ ਫਿਰ ਕੁਝ ਲੋਕਾਂ ਨੇ ਕਿਸਾਨ ਦੇ ਮੁਖੌਟੇ ਹੇਠ ਚੁੱਕਿਆ ਝੰਡਾ -ਸਰਕਾਰੀ ਹੁਕਮਾਂ ਦੀ ਉਲੰਘਣਾ -ਝੋਨੇ ਦੀ ਲੁਆਈ ਸ਼ੁਰੂ

ਮਨੁੱਖਤਾ ਦੀ ਬਰਬਾਦੀ ਲਈ ਫਿਰ ਕੁਝ ਲੋਕਾਂ ਨੇ ਕਿਸਾਨ ਦੇ ਮੁਖੌਟੇ ਹੇਠ ਚੁੱਕਿਆ ਝੰਡਾ -ਸਰਕਾਰੀ ਹੁਕਮਾਂ ਦੀ ਉਲੰਘਣਾ -ਝੋਨੇ ਦੀ ਲੁਆਈ ਸ਼ੁਰੂ

ਚੰਡੀਗੜ੍ਹ (ਖਬਰ ਵਾਲੇ ਬਿਊਰੋ )ਪਾਣੀ ਦਾ ਪੱਧਰ ਦਿਨੋਂ ਦਿਨ ਨੀਵਾਂ ਹੋਣ ਕਾਰਨ ਜਿੱਥੇ ਪੂਰਾ ਦੇਸ਼ ਚਿੰਤਤ ਹੈ ਉਥੇ ਕੁਝ ਰਾਜਸੀ ਪੱਤਾ ਖੇਡਣ ਵਾਲੇ ਕਿਸਾਨਾਂ ਦੇ ਮਖੌਟੇ ਹੇਠ ਛੁਪੇ ਲੋਕ ਮਨੁੱਖੀ ਜ਼ਿੰਦਗੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਫਾਇਦੇ ਲਈ ਭੋਲੇ ਭਾਲੇ ਲੋਕਾਂ ਨੂੰ ਆਪਣੇ ਪਿੱਛੇ ਲਗਾ ਕੇ ਕਾਨੂੰਨ ਦੀ ਉਲੰਘਣਾ ਤਾਂ ਇੱਕ ਪਾਸੇ ਮਨੁੱਖੀ ਜ਼ਿੰਦਗੀ ਨੂੰ ਤਬਾਹ ਕਰਨ ਲਈ ਜੁਟੇ ਹੋਏ ਹਨ ।

ਅਜਿਹਾ ਪੰਜਾਬ ਵਿੱਚ ਅੱਜ ਉਸ ਸਮੇਂ ਦੇਖਣ ਨੂੰ ਸਾਹਮਣੇ ਆਇਆ ਜਦੋਂ ਕਈ ਕਿਸਾਨਾਂ ਨੇ ਯੂਨੀਅਨ ਦੇ ਝੰਡੇ ਲੈ ਕੇ ਸਰਕਾਰੀ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਝੋਨਾ ਦਸ ਦਿਨ ਪਹਿਲਾਂ ਲਗਾਉਣਾ ਸ਼ੁਰੂ ਕਰ ਦਿੱਤਾ ।ਭਾਵੇਂ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਇਹ ਕਿਹਾ ਗਿਆ ਕੇ ਪਿਛਲੀ ਵਾਰ ਸਰਕਾਰ ਨੇ ਪੰਦਰਾਂ ਜੂਨ ਝੋਨੇ ਦੀ ਲਵਾਈ ਸ਼ੁਰੂ ਕੀਤੀ ਸੀ ਜਿਸ ਕਾਰਨ ਛੋਟੇ ਕਿਸਾਨਾਂ ਦਾ ਝਾੜ ਘੱਟ ਨਿਕਲਿਆ ਸੀ ।ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਝੋਨੇ ਵਿੱਚ ਸਿੱਲ੍ਹ ਹੋਣ ਕਾਰਨ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪਿਆ ਸੀ ।ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਵਾਰ ਜ਼ਮੀਨ ਦੇ ਪਾਣੀ ਦਾ ਪੱਧਰ ਹੋਰ ਨੀਵਾਂ ਜਾਣ ਤੋਂ ਰੋਕਣ ਤਹਿਤ ਕਾਨੂੰਨ ਬਣਾਇਆ ਸੀ ਜਿਸ ਚ 19 ਅਪਰੈਲ 2018 ਨੂੰ ਸੋਧ ਕਰਕੇ ਇਹ ਨੋਟੀਫਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਵੀਹ ਜੂਨ ਤੋਂ ਕਿਸਾਨ ਝੋਨਾ ਲਗਾਉਣਗੇ ।