• Home
  • ਮਨਪ੍ਰੀਤ ਬਾਦਲ ਹੋਏ ਸਖ਼ਤ -ਵਿੱਤ ਵਿਭਾਗ ਵਾਧੂ ਪੈਸੇ ਨਹੀਂ ਦੇਵੇਗਾ ਮੰਤਰੀਆਂ ਦੀਆਂ ਕੋਠੀਆਂ ਤੇ ਦਫ਼ਤਰਾਂ ਨੂੰ ਲਗਜ਼ਰੀ ਬਣਾਉਣ ਦੇ

ਮਨਪ੍ਰੀਤ ਬਾਦਲ ਹੋਏ ਸਖ਼ਤ -ਵਿੱਤ ਵਿਭਾਗ ਵਾਧੂ ਪੈਸੇ ਨਹੀਂ ਦੇਵੇਗਾ ਮੰਤਰੀਆਂ ਦੀਆਂ ਕੋਠੀਆਂ ਤੇ ਦਫ਼ਤਰਾਂ ਨੂੰ ਲਗਜ਼ਰੀ ਬਣਾਉਣ ਦੇ

ਚੰਡੀਗੜ੍ਹ (ਖਬਰ ਵਾਲੇ ਬਿਊਰੋ) ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੋਣ ਦਾ ਢੰਡੋਰਾ ਪਿੱਟ ਰਹੀ ਸਰਕਾਰ ਦੇ ਨਵੇਂ ਬਣੇ ਮੰਤਰੀ ਆਪਣੀਆਂ ਕੋਠੀਆਂ ਅਤੇ ਦਫ਼ਤਰਾਂ ਨੂੰ ਲਗਜ਼ਰੀ ਬਣਾਉਣ ਚ ਰੁਝੇ ਹੋਏ ਹਨ ,ਜਿਸ ਦੀ ਪੂਰੀ ਚਰਚਾ ਹੈ ।ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਚੁੱਪ ਤੋੜਦਿਆਂ ਲੋਕ ਨਿਰਮਾਣ ਵਿਭਾਗ ਨੂੰ ਚਿਤਾਵਨੀ ਦਿੱਤੀ ਹੈ ਕੀ ਜਿਨ੍ਹਾਂ ਸਰਕਾਰ ਵੱਲੋਂ ਬਜਟ ਕੋਠੀਆਂ ਤੇ ਦਫ਼ਤਰਾਂ ਦੇ ਲਈ ਰਾਖਵਾਂ ਰੱਖਿਆ ਹੈ ਸਿਰਫ ਓਨਾ ਹੀ ਖਰਚ ਜੇਕਰ ਉਨ੍ਹਾਂ ਵੱਲੋਂ ਵਧੇਰੇ ਖਰਚਾ ਕੀਤਾ ਗਿਆ ਤਾਂ ਉਹ ਖ਼ਜ਼ਾਨੇ ਵਿੱਚੋਂ ਅਦਾ ਨਹੀਂ ਕੀਤਾ ਜਾਵੇਗਾ । ਦੱਸਣਯੋਗ ਹੈ ਕਿ ਮੰਤਰੀਆਂ ਦੀਆਂ ਕੋਠੀਆਂ ਤੇ ਪਾਣੀ ਵਾਂਗ ਪੈਸਾ ਵਹਾਇਆ ਜਾ ਰਿਹਾ ਹੈ ਅਤੇ ਦਫਤਰ ਵੀ ਇਲੈਕਟ੍ਰਿਕ ਬਣਾਏ ਜਾ ਰਹੇ ਹਨ । ਸਿਵਲ ਸਕੱਤਰੇਤ ਵਿੱਚ ਦਫ਼ਤਰ ਵੱਡਾ ਕਰਨ ਦੇ ਚੱਕਰ ਚ ਨਿਯਮਾਂ ਦੀ ਉਲੰਘਣਾ ਕਰਦਿਆਂ ਸਕੱਤਰ ਦੇ ਅੰਦਰਲੀਆਂ ਕੰਧਾਂ ਵੀ ਤੋੜੀਆਂ ਗਈਆਂ ਹਨ ।ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਸਭ ਤੋਂ ਵੱਡਾ ਦਫਤਰ ਬਣਾਇਆ ਗਿਆ ਹੈ ।