• Home
  • ਭੀਮ ਹੱਤਿਆ ਕਾਂਡ ਦੇ ਮੁੱਖ ਦੋਸ਼ੀ ਪਾਸੋਂ ਜੇਲ੍ਹ ਚ ਮੋਬਾਈਲ ਤੇ ਸਿੰਮ ਬਰਾਮਦ

ਭੀਮ ਹੱਤਿਆ ਕਾਂਡ ਦੇ ਮੁੱਖ ਦੋਸ਼ੀ ਪਾਸੋਂ ਜੇਲ੍ਹ ਚ ਮੋਬਾਈਲ ਤੇ ਸਿੰਮ ਬਰਾਮਦ

ਬਠਿੰਡਾ (ਖ਼ਬਰ ਵਾਲੇ ਬਿਊਰੋ )ਮੰਜ਼ਿਲਾਂ ਵਿੱਚ ਗੈਂਗਸਟਰਾਂ ਅਤੇ ਹਾਈਪ੍ਰੋਫਾਈਲ ਅਪਰਾਧੀਆਂ ਵੱਲੋਂ ਰਹਿ ਕੇ ਕੀਤੇ ਜਾਂਦੇ ਜੁਰਮਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ,,ਕਿਉਂਕਿ ਪਿਛਲੇ ਦਿਨੀਂ ਅੰਮ੍ਰਿਤਸਰ ਦੇ ਕਾਂਗਰਸੀ ਕੌਂਸਲਰ ਨੂੰ ਜੇਲ ਚ ਬੈਠੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਕਤਲ ਕਰਵਾ ਦਿੱਤਾ ਸੀ।ਜੇਲਾਂ ਚ ਸੁਧਾਰ ਦੇ ਮਾਮਲੇ ਤੇ ਭਾਵੇਂ ਪੰਜਾਬ ਸਰਕਾਰ ਦੇ ਜੇਲ੍ਹ ਮੰਤਰੀ ਦੇ ਰੋਜ਼ਾਨਾ ਅਖ਼ਬਾਰਾਂ ਵਿੱਚ ਬਿਆਨ ਆਉਂਦੇ ਹੀ ਰਹਿੰਦੇ ਹਨ ਪਰ ਜੇਲ੍ਹਾਂ ਚੋਂ ਲਗਾਤਾਰ ਮੋਬਾਈਲਾਂ ਦਾ ਮਿਲਣਾ ਸਰਕਾਰ ਦੀ ਕਾਰਗਜ਼ਾਰੀ ਦੇ ਪ੍ਰਸ਼ਨ ਚਲਾਉਂਦਾ ਹੈ ।ਅੱਜ ਫਿਰ ਬਠਿੰਡਾ ਜੇਲ੍ਹ ਚੋਂ ਤਲਾਸ਼ੀ ਦੌਰਾਨ ਅਬੋਹਰ ਦੇ ਬਹੁ ਚਰਚਿਤ ਭੀਮ ਹੱਤਿਆ ਕਾਂਡ ਦਾ ਮੁੱਖ ਦੋਸ਼ੀ ਹਰਪ੍ਰੀਤ ਹੈਰੀ ਜਿਸ ਪਾਸੋਂ  ਮੋਬਾਈਲ ਤੇ ਸਿੰਮ ਬਰਾਮਦ ਕੀਤਾ ਗਿਆ ਕੀਤਾ ਗਿਆ ਹੈ ।ਭਾਵੇਂ ਜੇਲ੍ਹ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਮਾਮਲਾ ਵੀ ਦਰਜ ਕਰਵਾ ਦਿੱਤਾ ਹੈ ,ਪਰ ਇੰਨੀ ਸਖ਼ਤੀ ਦੇ ਹੁੰਦਿਆਂ ਜਿਨਾਂ ਵਿੱਚ ਮੋਬਾਇਲ ਕਿਵੇਂ ਫੌਜ ਦੇ ਹਨ ਦਾ ਅਜੇ ਬੁਝਾਰਤ ਬਣਿਆ ਹੋਇਆ ਹੈ ।