• Home
  • ਭਿਆਨਕ ਸੜਕ ਹਾਦਸੇ ਵਿਚ 19 ਲੋਕਾਂ ਦੀ ਮੌਤ, 7 ਗੰਭੀਰ

ਭਿਆਨਕ ਸੜਕ ਹਾਦਸੇ ਵਿਚ 19 ਲੋਕਾਂ ਦੀ ਮੌਤ, 7 ਗੰਭੀਰ

ਅਹਿਮਦਾਬਾਦ (ਖਬਰ ਵਾਲੇ ਬਿਊਰੋ)- ਗੁਜਰਾਤ ਦੇ ਭਾਵਨਗਰ ਵਿਚ ਭਿਆਨਕ ਸੜਕ ਹਾਦਸੇ ਵਿਚ 19 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਜਾਣਕਾਰੀ ਦੇ ਅਨੁਸਾਰ ਬਵਾਲਯਾਲੀ ਪਿੰਡ ਦੇ ਕੋਲ ਸ਼ਨੀਵਾਰ ਸਵੇਰੇ ਭਾਵਨਗਰ-ਅਹਿਮਦਾਬਾਦ ਹਾਈਵੇਅ 'ਤੇ ਸੀਮੇਂਟ ਨਾਲ ਲੱਦਿਆ ਇਕ ਟਰੱਕ ਅਚਾਨਕ ਪਲਟ ਗਿਆ, ਜਿਸ ਨਾਲ 19 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 7 ਲੋਕ ਜ਼ਖ਼ਮੀ ਹੋ ਗਏ।

ਦਸਿਆ ਜਾ ਰਿਹਾ ਹੈ ਕਿ ਸੀਮੇਂਟ ਨਾਲ ਲੱਦਿਆ ਟਰੱਕ ਭਾਵਨਗਰ ਦੇ ਬਵਾਲਯਾਲੀ ਪਿੰਡ ਦੇ ਕੋਲ ਅਹਿਮਦਾਬਾਦ ਹਾਈਵੇਅ 'ਤੇ ਪਲਟ ਗਿਆ, ਜਿਸ ਤੋਂ ਬਾਅਦ ਅਫ਼ਰਾ ਤਫ਼ਰੀ ਮਚ ਗਈ। ਹਾਲਾਂਕਿ ਅਜੇ ਤਕ ਇਸ ਹਾਦਸੇ ਦੀ ਵਜ੍ਹਾ ਦਾ ਸਹੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਕਿਵੇਂ ਵਾਪਰਿਆ ਹੈ।