• Home
  • ਭਾਰਤ ਨੇ ਭਗੌੜੇ ਮਾਲਿਆ ਸੰਬੰਧੀ ਅਦਾਲਤ ਨੂੰ ਪੇਸ਼ ਕੀਤੇ ਸਬੂਤ

ਭਾਰਤ ਨੇ ਭਗੌੜੇ ਮਾਲਿਆ ਸੰਬੰਧੀ ਅਦਾਲਤ ਨੂੰ ਪੇਸ਼ ਕੀਤੇ ਸਬੂਤ

ਲੰਡਨ- ਭਗੌੜਾ ਵਿਜੈ ਮਾਲਿਆ ਦੀ ਹਵਾਲਗੀ ਲਈ ਚੱਲ ਰਹੇ ਕੇਸ ਵਿਚ ਭਾਰਤੀ ਪ੍ਰਸ਼ਾਸਨ ਨੇ ਬੀਤੇ ਦਿਨ ਲੰਡਨ ਦੀ ਅਦਾਲਤ ਵਿਚ ਕਈ ਸਬੂਤ ਪੇਸ਼ ਕੀਤੇ। ਇੱਥੋਂ ਦੀ ਅਦਾਲਤ ਨੇ ਇਨ੍ਹਾਂ ਸਬੂਤਾਂ ਨੂੰ ਸਵੀਕਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਭਾਰਤੀ ਪ੍ਰਸ਼ਾਸਨ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਵਿਚ ਆਈਡੀਬੀਆਈ ਬੈਂਕ ਦੇ ਸਾਬਕਾ ਡਿਪਟੀ ਐਮਡੀ ਬੀਕੇ ਬੱਤਰਾ ਤੇ ਮਾਲਿਆ ਵਿਚਕਾਰ ਕੀਤੀ ਗਈ ਗੱਲਬਾਤ ਨਾਲ ਸਬੰਧਿਤ ਦਸਤਾਵੇਜ਼ ਵੀ ਸ਼ਾਮਲ ਹਨ। ਵੈਸਟਮਿਨਿਸਟਰ ਅਦਾਲਤ ਨੇ ਸੁਣਵਾਈ ਦੀ ਅਗਲੀ ਮਿਤੀ 11 ਜੁਲਾਈ ਤੈਅ ਕੀਤੀ ਹੈ
ਅਤੇ ਉਦੋਂ ਤੱਕ ਮਾਲਿਆ ਦੀ ਜ਼ਮਾਨਤ ਨੂੰ ਬਰਕਰਾਰ ਰੱਖਣ ਦੀ ਆਦੇਸ਼ ਦਿੱਤੇ ਹਨ। ਉੱਥੇ ਹੀ ਕੇਸ ਵਿਚ ਭਾਰਤ ਸਰਕਾਰ ਦੀ ਅਗਵਾਈ ਕਰ ਰਹੇ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਵੱਲੋਂ ਜਮ੍ਹਾ ਕਰਵਾਏ ਗਏ ਵਾਧੂ ਸਬੂਤਾਂ ਦਾ ਜਵਾਬ ਦੇਣ ਲਈ ਮਾਲਿਆ ਦੇ ਵਕੀਲਾਂ ਨੇ ਇੱਕ ਹੋਰ ਸੁਣਵਾਈ ਦੀ ਮੰਗ ਕੀਤੀ ਸੀ। ਤੁਹਾਨੂੰ ਦੱਸ ਦਇਏ ਕਿ ਕਿੰਗਫਿਸ਼ਰ ਏਅਰਲਾਈਨਜ਼ ਦੇ ਮਾਲਕ ਮਾਲਿਆ 'ਤੇ ਵੱਖ-ਵੱਖ ਬੈਂਕਾਂ ਦੇ ਕੁੱਲ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਵਾਪਸ ਨਾ ਕਰਨ ਦਾ ਦੋਸ਼ ਹੈ। ਭਾਰਤ ਸਰਕਾਰ ਪਿਛਲੇ 2 ਸਾਲ ਤੋਂ ਉਸ ਨੂੰ ਭਾਰਤ ਵਾਪਸ ਲਿਆਉਣ ਦੀ ਕੋਸ਼ਿਸ਼ ਵਿਚ ਲੱਗੀ ਹੈ।