• Home
  • ਭਾਰਤੀ ਰੇਲਾਂ ‘ਚ ਹਵਾਈ ਜਹਾਜ਼ ਵਰਗੇ ਟਾਇਲਟ ਲਾਉਣ ਦੀ ਤਿਆਰੀ, ਪਟੜੀ ‘ਤੇ ਨਹੀਂ ਫੈਲੇਗੀ ਗੰਦਗੀ

ਭਾਰਤੀ ਰੇਲਾਂ ‘ਚ ਹਵਾਈ ਜਹਾਜ਼ ਵਰਗੇ ਟਾਇਲਟ ਲਾਉਣ ਦੀ ਤਿਆਰੀ, ਪਟੜੀ ‘ਤੇ ਨਹੀਂ ਫੈਲੇਗੀ ਗੰਦਗੀ

ਨਵੀਂ ਦਿੱਲੀ, 17 ਜੂਨ (ਖਬਰ ਵਾਲੇ ਬਿਊਰੋ): ਭਾਰਤੀ ਰੇਲਵੇ ਨੇ ਰੇਲਾਂ 'ਚ ਹਵਾਈ ਜਹਾਜ਼ਾਂ ਵਰਗੇ ਟਾਇਲਟ ਲਾਉਣ ਦੀ ਤਿਆਰੀ ਕਰ ਲਈ ਹੈ। ਰੇਲਵੇ ਵਿਭਾਗ ਲਗਭਗ ਸਾਰੀਆਂ ਰੇਲਾਂ ਵਿੱਚ ਬਾਇਓ-ਟਾਇਲਟ ਲਗਾਉਣ ਤੋਂ ਬਾਅਦ ਹੁਣ ਇਨ੍ਹਾਂ ਨੂੰ ਉੱਨਤ ਵੈਕਿਊਮ ਬਾਇਓ-ਟਾਇਲਟ ਵਿਚ ਬਦਲੇਗਾ।

ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਨੇ ਦੱਸਿਆ, "ਹਵਾਈ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਨਾਲ ਬਰਾਬਰੀ ਲਈ ਰੇਲਵੇ ਲਗਾਤਾਰ ਆਪਣੀਆਂ ਸੇਵਾਵਾਂ ਵਿਚ ਸੁਧਾਰ ਕਰ ਰਿਹਾ ਹੈ ਅਤੇ ਰੇਲਵੇ ਵਿਚ ਬਾਇਓ-ਟਾਇਲਟ ਦੀ ਥਾਂ ਆਧੁਨਿਕ ਟਾਇਲਟ ਲਾਉਣਾ ਇਸੇ ਸਕੀਮ ਦਾ ਹਿੱਸਾ ਹੈ।"

ਉਨ੍ਹਾਂ ਕਿਹਾ ਕਿ ਮਾਰਚ 2019 ਤੱਕ 100 ਫੀਸਦੀ ਰੇਲਗੱਡੀਆਂ ਵਿਚ ਉੱਨਤ ਜੈਵਿਕ-ਟਾਇਲਟ ਲਗਾਏ ਜਾਣਗੇ, ਜੋ ਆਪਣੇ ਆਪ ਵਿਚ ਵੱਡੀ ਉਪਲਬਧੀ ਹੈ। ਰੇਲ ਦੀਆਂ ਪਟੜੀਆਂ ਸਾਫ ਰਹਿਣਗੀਆਂ, ਕੋਈ ਬਦਬੂ ਨਹੀਂ ਹੋਵੇਗੀ ਅਤੇ ਟਰੈਕਾਂ ਦੇ ਨਵੀਨੀਕਰਨ ਦਾ ਬੋਝ ਵੀ ਘਟੇਗਾ।

ਉਨ੍ਹਾਂ ਕਿਹਾ ਕਿ ਪ੍ਰਤੀ ਯੂਨਿਟ 2.5 ਲੱਖ ਦੀ ਲਾਗਤ ਨਾਲ ਬਣਨ ਵਾਲੇ ਵੈਕਿਊਮ ਟਾਇਲਟ ਬਦਬੂ ਤੋਂ ਮੁਕਤ ਹੋਣਗੇ। ਇਸ ਵਿੱਚ ਮੌਜੂਦਾ ਟਾਇਲਟ ਦੇ ਮੁਕਾਬਲੇ ਪਾਣੀ ਦੀ ਵਰਤੋਂ ਵੀ ਪੰਜ ਫੀਸਦੀ ਘੱਟ ਹੋਵੇਗੀ।