• Home
  • ਭਾਰਤੀ ਕ੍ਰਿਕਟਰ ਦੀ ਪਤਨੀ ਨਾਲ ਕਾਂਸਟੇਬਲ ਨੇ ਕੀਤੀ ਕੁੱਟ-ਮਾਰ

ਭਾਰਤੀ ਕ੍ਰਿਕਟਰ ਦੀ ਪਤਨੀ ਨਾਲ ਕਾਂਸਟੇਬਲ ਨੇ ਕੀਤੀ ਕੁੱਟ-ਮਾਰ

ਜਾਮਨਗਰ- ਭਾਰਤੀ ਕ੍ਰਿਕਟਰ ਦੀ ਪਤਨੀ ਦੀ ਕਾਰ ਪੁਲਿਸ ਮੁਲਾਜ਼ਮ ਦੇ ਮੋਟਰਸਾਈਕਲ ਨਾਲ ਮਾਮੂਲੀ ਜਿਹੀ ਟਕਰਾ ਜਾਣ ਕਾਰਨ ਪੁਲਿਸ ਮੁਲਾਜ਼ਮ ਨੇ ਕ੍ਰਿਕਟਰ ਦੀ ਪਤਨੀ ਦੀ ਵਿਚ ਬਾਜ਼ਾਰ ਦੇ ਮਾਰ-ਕੁੱਟ ਕਰ ਦਿੱਤੀ।

ਜਾਣਕਾਰੀ ਅਨੁਸਾਰ ਭਾਰਤੀ ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਰੀਵਾ ਦੀ ਕਾਰ ਅਚਾਨਕ ਇੱਕ ਪੁਲਿਸ ਮੁਲਾਜ਼ਮ ਦੀ ਮੋਟਰਸਾਈਕਲ ਨਾਲ ਮਾਮੂਲੀ ਜਿਹੀ ਟੱਕਰ ਹੋ ਗਈ। ਇਸ ਟੱਕਰ ਕਾਰਨ ਗ਼ੁੱਸੇ ਵਿਚ ਆਏ ਕਾਂਸਟੇਬਲ ਨੇ  ਰੀਵਾ ਨਾਲ ਸੜਕ ਉੱਤੇ ਹੀ ਹੱਥੋਪਾਈ ਸ਼ੁਰੂ ਕਰ ਦਿੱਤੀ। ਜਦੋਂ ਇਸ ਘਟਨਾ ਦੀ ਸੂਚਨਾ ਸਥਾਨਕ ਪੁਲਿਸ ਥਾਣੇ ਪਹੁੰਚੀ ਤਾਂ ਪੁਲਿਸ ਨੇ ਸਜਾਏ ਅਹੀਰ ਨਾਮਕ ਕਾਂਸਟੇਬਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਮਨਗਰ ਜ਼ਿਲ੍ਹੇ ਦੇ ਐਸਐਸਪੀ ਪ੍ਰਦੀਪ ਸੇਜੁਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਘਟਨਾ ਜਾਮਨਗਰ ਵਿਚ ਸਾਰੂ ਸੈਕਸ਼ਨ ਰੋਡ ਉੱਤੇ ਵਾਪਰੀ ਜਦੋਂ ਰੀਵਾ ਜਡੇਜਾ ਦੀ ਕਾਰ ਕਾਂਸਟੇਬਲ ਦੀ ਬਾਈਕ ਨਾਲ ਮਾਮੂਲੀ ਜਿਹੀ ਟਾਕਰਾ ਗਈ, ਇਸ ਦੌਰਾਨ ਪੁਲਿਸ ਮੁਲਾਜ਼ਮ ਨੇ ਰੀਵਾ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ।

ਇਸ ਘਟਨਾ ਦੌਰਾਨ ਰੀਵਾ ਨਾਲ ਉਸ ਦੀ ਮਾਂ ਤੇ ਬੇਟੀ ਵੀ ਸੀ।  ਉਨ੍ਹਾਂ ਨੇ ਕਿਹਾ ਕਿ ਉਹ ਇਸ ਮਾਮਲੇ 'ਤੇ ਪੂਰੀ ਜਾਂਚ ਕਰ ਉਹ ਬਣਦੀ ਕਾਰਵਾਈ ਕਰਨਗੇ।