• Home
  • ਭਾਜਪਾ ਨੇਤਾ ਨੂੰ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ

ਭਾਜਪਾ ਨੇਤਾ ਨੂੰ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ

ਇਲਾਹਾਬਾਦ- ਕੁੱਝ ਗੈਂਗਸਟਰਾਂ ਨੇ ਇਕ ਭਾਜਪਾ ਨੇਤਾ ਨੂੰ ਗੋਲੀ ਮਾਰ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਅਨੁਸਾਰ ਇਹ ਘਟਨਾ ਉਤਰ ਪ੍ਰਦੇਸ਼ ਦੇ ਇਲਾਹਾਬਾਦ ਦੀ ਹੈ। ਜਿਥੇ ਫੂਲਪੁਰ ਨਗਰ ਪੰਚਾਇਤ ਦੇ ਮੈਂਬਰ ਤੇ ਭਾਜਪਾ ਨੇਤਾ ਪਵਨ ਕੇਸਰੀ ਦੀ ਗੈਂਗਸਟਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਪੂਰੀ ਤਰਾਂ ਨਾਲ ਸਹਿਮ ਦਾ ਮਾਹੌਲ ਹੈ। ਗੈਂਗਸਟਰਾਂ ਨੇ ਇਹ ਹਮਲਾ ਉਸ ਸਮੇਂ ਕੀਤਾ ਜਦੋਂ ਪਵਨ ਆਪਣੇ ਕਸੇ ਦੋਸਤ ਨੂੰ ਉਸ ਦੇ ਘਰ ਛੱਡਣ ਲਈ ਜਾ ਰਿਹਾ ਸੀ। ਇਸ ਦੌਰਾਨ ਗੈਂਗਸਟਰਾਂ ਨੇ ਮੌਕਾ ਦੇਖ ਉਸ ਉਤੇ ਗੋਲੀਆਂ ਚਲਾ ਦਿੱਤੀਆਂ ਅਤੇ ਪਵਨ ਕੁਮਾਰ ਦੀ ਮੌਕੇ ਉਤੇ ਹੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਯੋਗੀ ਸਰਕਾਰ ਵੱਲੋਂ ਉਤਰ ਪ੍ਰਦੇਸ਼ 'ਚ ਕਾਨੂੰਨ ਵਿਵਸਥਾ ਦਰੁਸਤ ਕਰਨ ਦੇ ਦਾਅਵੇ ਆਏ ਦਿਨ ਕੀਤੇ ਜਾ ਰਹੇ ਹਨ ਪਰ ਅਸਲੀਅਤ ਸਾਹਮਣੇ ਹੈ ਗਲਤ ਅਨਸਰ ਬਿਨਾ ਕਿਸੇ ਡਰ ਦੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ।