• Home
  • ਭਾਜਪਾ ਨਾਲ ਹੋਈ ਜੱਗੋਂ ਤੇਰ੍ਹਵੀਂ- ਜੇਡੀਐਸ ਨੇ ਕਾਂਗਰਸ ਨਾਲ ਲਾਈ ਅੱਟੀ-ਸੱਟੀ

ਭਾਜਪਾ ਨਾਲ ਹੋਈ ਜੱਗੋਂ ਤੇਰ੍ਹਵੀਂ- ਜੇਡੀਐਸ ਨੇ ਕਾਂਗਰਸ ਨਾਲ ਲਾਈ ਅੱਟੀ-ਸੱਟੀ

ਕਰਨਾਟਕ - (ਖ਼ਬਰ ਵਾਲੇ ਬਿਊਰੋ) ਕਰਨਾਟਕ ਵਿੱਚ ਭਾਜਪਾ ਸਭ ਤੋਂ ਵੱਡੇ ਦਲ ਦੇ ਰੂਪ ਵਿੱਚ ਤਾਂ ਉੱਭਰ ਰਹੀ ਹੈ, ਪਰੰਤੂ ਸੱਤਾ ਹਾਸਿਲ ਕਰਨ ਲਈ ਹਾਲੇ ਕੁੱਝ ਆਕੜਿਆਂ ਤੋਂ ਥੋੜ੍ਹੀ ਦੂਰ ਹੈ । ਅਜਿਹੇ ਹਾਲਤਾਂ ਵਿੱਚ ਕੁਰਸੀ ਤੱਕ ਪਹੁੰਚਣ ਦਾ ਹਿਸਾਬ ਗੜਬੜਾਇਆ ਹੋਇਆ ਹੈ । ਇਸ ਵਿੱਚ, ਕਾਂਗਰਸ ਨੇ ਸੱਤਾ ਉੱਤੇ ਕਾਬਜ਼ ਰਹਿਣ ਲਈ ਨਵੀਂ ਰਾਜਨੀਤਿਕ ਚਾਲ ਖੇਡ ਦਿੱਤੀ ਹੈ। ਕਾਂਗਰਸ ਨੇ ਤੀਸਰੇ ਨੰਬਰ ਦੀ ਪਾਰਟੀ ਜੇਡੀਐਸ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਸੂਤਰਾਂ ਦਾ ਮੰਨਣਾ ਹੈ ਕਿ ਜੇਕਰ ਕਾਂਗਰਸ ਅਤੇ ਜਨਤਾ ਦਲ (ਐਸ) ਦਾ ਸੰਖਿਆ ਬਹੁਮਤ ਦੇ ਪਾਰ ਪਹੁੰਚ ਜਾਂਦਾ ਹੈ ਤਾਂ ਕਾਂਗਰਸ ਐਚਡੀ ਕੁਮਾਰ ਸਵਾਮੀ ਨੂੰ ਮੁੱਖ ਮੰਤਰੀ ਦੇ ਤੌਰ ਉੱਤੇ ਸਮਰਥਨ ਦੇ ਦੇਵੇਗੀ। ਕਾਂਗਰਸ ਦੇ ਬੁਲਾਰੇ ਗੌਰਵ ਬੱਲਭ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਹਾਲੇ 79 ਸੀਟਾਂ ਹਾਸਿਲ ਕਰ ਚੁੱਕੀ ਹੈ ਪਰੰਤੂ ਸਾਡੇ ਆਂਕੜੇ ਬੀਜੇਪੀ ਨਾਲੋਂ ਅੱਗੇ ਜਾਣ ਵਾਲੇ ਹਨ । ਆਖ਼ਰੀ ਰਾਊਂਡ ਦੀ ਕਾਉਂਟਿੰਗ ਖ਼ਤਮ ਹੋਣ ਦਿਓ, ਸਾਡੇ ਨੰਬਰ ਤੇਜ਼ੀ ਨਾਲ ਵਧਣਗੇ।