• Home
  • ਭਾਈ ਗੁਰਦੇਵ ਸਿੰਘ ਕਾਉਂਕੇ ਸਮੇਤ ਤਿੰਨ ਹੋਰ ਸ਼ਹੀਦਾਂ ਦੀਆਂ ਤਸਵੀਰਾਂ ਸਿੱਖ ਅਜਾਇਬ ਘਰ ਚ ਲੱਗੀਆਂ

ਭਾਈ ਗੁਰਦੇਵ ਸਿੰਘ ਕਾਉਂਕੇ ਸਮੇਤ ਤਿੰਨ ਹੋਰ ਸ਼ਹੀਦਾਂ ਦੀਆਂ ਤਸਵੀਰਾਂ ਸਿੱਖ ਅਜਾਇਬ ਘਰ ਚ ਲੱਗੀਆਂ

ਅੰਮ੍ਰਿਤਸਰ (ਖ਼ਬਰ ਵਾਲੇ ਬਿਊਰੋ ) ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਸਮੇਤ ਸ਼ਹੀਦ ਭਾਈ ਗਿਆਨ ਸਿੰਘ ਅਤੇ ਚੜ੍ਹਦੀ ਕਲਾ ਗਰੁੱਪ ਦੇ ਬਾਨੀ ਗਿਆਨੀ ਹਰਨਾਮ ਸਿੰਘ ਦਰਦੀ ਦੀਆਂ ਤਸਵੀਰਾਂ ਅੱਜਸਿੱਖਾਂ ਦੇ ਕੇਂਦਰੀ ਸਿੱਖ ਅਜਾਇਬ ਘਰ ਚ ਲਗਾਈਆਂ ਗਈਆਂ । ਅੱਜ ਰੱਖੇ ਗਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਚ ਇਨ੍ਹਾਂ ਤਿੰਨਾਂ ਸ਼ਹੀਦਾਂ ਦੀਆਂ ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ  ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੰਗੋਵਾਲ ਵੱਲੋਂ ਸਾਂਝੇ ਤੌਰ ਤੇ  ਨਿਭਾਈ ।ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਲੋਂਗੋਵਾਲ ਨੇ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ ਚ ਸਿੱਖਾਂ ਦੇ ਗੌਰਵਮਈ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ ।ਇਸ ਮੌਕੇ ਉਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗਰੇਵਾਲ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਯਤਨਾਂ ਸਦਕਾ ਅੱਜ ਅਸੀਂ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾ ਰਹੇ ਹਾਂ ।ਸਮਾਗਮ ਦੌਰਾਨ ਸਿੰਘ ਸਾਹਿਬ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਈ ਕਾਉਂਕੇ ਅਤੇ ਭਾਈ ਗਿਆਨ ਸਿੰਘ ਦੇ ਪਰਿਵਾਰ ਤੋਂ ਇਲਾਵਾ ਗਿਆਨੀ ਹਰਨਾਮ ਸਿੰਘ ਦਰਦੀ ਦੇ ਪਰਿਵਾਰਕ ਮੈਂਬਰਾਂ ਨੂੰ   ਸਿਰੋਂਪਾਏ ਦੇ ਕੇ ਸਨਮਾਨਿਤ ਕੀਤਾ ।ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਵੀ ਸੋਧ ਕੀਤਾ । ਹੋਰਨਾਂ ਤੋਂ ਇਲਾਵਾ ਇਸ ਮੌਕੇ ਭਾਈ ਰਜਿੰਦਰ ਸਿੰਘ ਮਹਿਤਾ ਭਾਈ ਮਨਜੀਤ ਸਿੰਘ ਬਾਵਾ ਸਿੰਘ ਗੁਮਾਨਪੁਰਾ ਸੁਖਵਰਸ਼ ਸਿੰਘ ਪੰਨੂੰ ਗੁਰਚਰਨ ਸਿੰਘ ਗਰੇਵਾਲ ਸਾਰੇ ਸ਼੍ਰੋਮਣੀ ਕਮੇਟੀ ਮੈਂਬਰ ਡਾਬੀਬੀ ਇੰਦਰਜੀਤ ਕੌਰ ਮੁਖੀ ਭਗਤ ਪੂਰਨ ਸਿੰਘ ਪਿੰਗਲਵਾੜਾ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ

ਤਸਵੀਰ ਨੂੰ ਲੱਗਣ ਤੋਂ ਰੋਕਣ ਵਾਲੇ ਅਖੌਤੀ ਸੰਘਰਸ਼ਸ਼ੀਲਾਂ ਦਾ ਚੇਹਰਾ ਕਰਾਂਗੇ ਬੇਨਿਕਾਬ-ਭਾਈ ਗਰੇਵਾਲ
ਭਾਈ ਗਰੇਵਾਲ ਨੇ ਸੰਬੋਧਨ ਹੁੰਦਿਆਂ ਦੱਸਿਆ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਤਸਵੀਰ ਬਾਰੇ ਅੰਤ੍ਰਿਕ ਕਮੇਟੀ 'ਚੋਂ ਮਤਾ ਪਾਸ ਹੋਣ ਉਪਰੰਤ ਤਸਵੀਰ ਦੇ ਤਿਆਰ ਹੋਣ ਤੋਂ ਬਾਅਦ ਤਸਵੀਰ ਲਗਾਉਣ ਦੀਆਂ ਦੋ ਵਾਰ ਤਰੀਕਾਂ ਮਿਥਿਆਂ ਗਈਆਂ, ਜਿਸ ਨੂੰ ਦੋ ਵਾਰ ਸ਼੍ਰੋਮਣੀ ਕਮੇਟੀ ਤੋਂ ਮੁਲਵਤੀ ਕਰਵਾਇਆ ਗਿਆ, ਜਿਸ ਦਾ ਸੰਗਤ ਤੇ ਪੰਥ ਹਲਕਿਆਂ 'ਚ ਬਹੁਤ ਵੱਡਾ ਰੋਸ ਦੇਖਣ ਨੂੰ ਪਾਇਆ ਗਿਆ

ਹੈਰਾਨੀ ਇਸ ਗੱਲ ਦੀ ਹੈ ਕਿ ਤਸਵੀਰ ਨੂੰ ਲੱਗਣ 'ਚ ਰੁਕਾਵਟ ਪਾਉਣ ਲਈ ਰਾਜਨੀਤੀ ਪਾਰਟੀ ਜਾਂ ਸ਼੍ਰੋਮਣੀ ਕਮੇਟੀ ਦਾ ਕੋਈ ਲੈਣਾ-ਦੇਣਾ ਨਹੀਂ। ਪਰ ਅਫ਼ਸੋਸ ਕਿ ਸਾਡੇ ਵਿਚੋਂ ਆਪਣੇ ਆਪ ਨੂੰ ਸੰਘਰਸ਼ ਦੇ ਮੋਢੀ ਕਹਾਉਣ ਵਾਲੇ ਲੋਕ ਹੀ ਇਸ ਤਸਵੀਰ ਦਾ ਵਿਰੋਧ ਕਰਦੇ ਦੇਖੇ ਗਏ। ਭਾਈ ਗਰੇਵਾਲ ਨੇ ਕਿਹਾ ਕਿ ਜਿਹੜਾ ਕਿ ਇਕ ਸ਼ਰਮਨਾਕ ਕਾਰਜ ਹੈ ਤੇ ਨਾਲ ਦੀ ਨਾਲ ਕੌਮ ਦੇ ਸ਼ਹੀਦਾਂ ਦਾ ਅਪਮਾਨ ਵੀ ਹੈ। ਉਨ•ਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਤਸਵੀਰ ਨੂੰ ਅਜਾਇਬ ਘਰ 'ਚ ਲੱਗਣ ਦਾ ਅੜਿੱਕ ਲਾਉਣ ਵਾਲੇ ਅਖੌਤੀ ਸੰਘਰਸ਼ ਆਗੂਆਂ ਦਾ ਚੇਹਰਾ ਬੇਨਿਕਾਬ ਕਰਾਂਗੇ।