• Home
  • ਭਾਂਡਾ ਫੋੜਨ ਤੇ ਪੱਤਰਕਾਰ ਨੂੰ ਧਮਕੀਆਂ ਦੇਣ ਵਾਲੇ ਐਸਐਚਓ ਵਿਰੁੱਧ ਮੁੱਖ ਚੋਣ ਅਧਿਕਾਰੀ ਨੂੰ ਸ਼ਿਕਾਇਤ

ਭਾਂਡਾ ਫੋੜਨ ਤੇ ਪੱਤਰਕਾਰ ਨੂੰ ਧਮਕੀਆਂ ਦੇਣ ਵਾਲੇ ਐਸਐਚਓ ਵਿਰੁੱਧ ਮੁੱਖ ਚੋਣ ਅਧਿਕਾਰੀ ਨੂੰ ਸ਼ਿਕਾਇਤ

ਚੰਡੀਗੜ੍ਹ7 ਮਈ: (ਪਰਮਿੰਦਰ ਸਿੰਘ ਜੱਟਪੁਰੀ)

ਸ਼ਾਹਕੋਟ ਦੇ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ਵਿਰੁੱਧ ਮੁਕੱਦਮਾ ਦਰਜ ਕਰਨ ਤੋਂ ਪਹਿਲਾਂ ਕਥਿਤ ਤੌਰ ਤੇ ਜਲੰਧਰ ਦੇ ਇੱਕ ਪੰਜ ਤਾਰਾ ਹੋਟਲ ਚ ਤਿੰਨ ਦਿਨ ਠਹਿਰਨ ਤੇ ਐੱਸ ਐੱਚ ਓ ਦਾ ਭਾਂਡਾ ਫੋੜਨ ਵਾਲੇ ਚੰਡੀਗੜ੍ਹ ਦੇ ਹੀ ਇੱਕ ਪੰਜਾਬੀ ਚੈਨਲ ਦੇ ਬਿਊਰੋ ਚੀਫ ਨਪਿੰਦਰ ਸਿੰਘ ਬਰਾੜ ਨੂੰ ਐੱਸ ਐੱਚ ਓ ਥਾਣਾ ਵੱਲੋਂ ਦਿੱਤੀਆਂ ਗਈਆਂ ਧਮਕੀਆਂ ਦਾ ਜਿੱਥੇ  ਵੱਖ ਸਮਾਜਿਕ ਅਤੇ ਪੱਤਰਕਾਰਾਂ ਦੀਆਂ ਜਥੇਬੰਦੀਆਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ,ਉੱਥੇ ਅੱਜ ਐਸਐਚਓ ਥਾਣਾ ਮਹਿਤਪੁਰ ਪਰਮਜੀਤ ਸਿੰਘ ਬਾਜਵਾ ਖ਼ਿਲਾਫ਼ ਕਾਰਵਾਈ ਕਰਨ ਲਈ ਨਪਿੰਦਰ ਸਿੰਘ ਬਰਾੜ ਵੱਲੋਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਪਾਸ ਸ਼ਿਕਾਇਤ ਕੀਤੀ ਗਈ। ਜਿਸ ਵਿੱਚ ਪ੍ਰੈੱਸ ਦੀ ਆਜ਼ਾਦੀ ਤੇ ਸਿੱਧੇ ਹਮਲੇ ਦਾ ਦੋਸ਼ੀ ਠਹਿਰਾਉਂਦਿਆਂ ਥਾਣਾ ਮੁਖੀ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ।

ਸੂਤਰਾਂ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਐਸ ਕਰਨਾ ਰਾਜੂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੰਬੰਧਿਤ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ ।
ਪੱਤਰਕਾਰਾਂ ਦੇ ਮਿਲੇ  ਮੈਂਬਰਾਂ ਵਿਚ ਨਰਿੰਦਰ ਜਗਾ, ਸੁਖਬੀਰ ਸਿੰਘ ਬਾਜਵਾ ,ਅਸ਼ਵਨੀ ਚਾਵਲਾ ਆਦਿ ਹਾਜ਼ਰ ਸਨ ।