• Home
  •  ਬ੍ਰਿਜ ਭੁਪਿੰਦਰ ਸਿੰਘ ਨੂੰ ਪੁਲਸ ਨੇ ਹਥਿਆਰ ਸਮੇਤ ਕੀਤਾ ਗ੍ਰਿਫਤਾਰ – ਕੋਹਾੜ ਨੇ ਕਾਂਗਰਸੀਆਂ ਤੇ ਬ੍ਰਿਜ ਭੁਪਿੰਦਰ ਦੀ ਪੱਗ ਉਤਾਰਨ ਦਾ ਲਾਇਆ ਦੋਸ਼

 ਬ੍ਰਿਜ ਭੁਪਿੰਦਰ ਸਿੰਘ ਨੂੰ ਪੁਲਸ ਨੇ ਹਥਿਆਰ ਸਮੇਤ ਕੀਤਾ ਗ੍ਰਿਫਤਾਰ – ਕੋਹਾੜ ਨੇ ਕਾਂਗਰਸੀਆਂ ਤੇ ਬ੍ਰਿਜ ਭੁਪਿੰਦਰ ਦੀ ਪੱਗ ਉਤਾਰਨ ਦਾ ਲਾਇਆ ਦੋਸ਼

ਸ਼ਾਹਕੋਟ ,(ਜਲੰਧਰ )ਖ਼ਬਰ ਵਾਲੇ ਬਿਊਰੋ
ਸ਼ਾਹਕੋਟ ਵਿੱਚ ਹੋ ਰਹੀ ਅੱਜ ਜ਼ਿਮਨੀ ਚੋਣ ਦੌਰਾਨ ਭਾਵੇਂ ਸਵੇਰ ਤੋਂ ਸ਼ਾਂਤਮਈ ਨਾਲ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਇਆ ਪਰ ਜਿਉਂ ਜਿਉਂ ਗਰਮੀ ਦਾ ਪਾਰਾ ਵਧਦਾ ਗਿਆ ਤਿਉਂ ਤਿਉਂ ਕਾਂਗਰਸੀ ਤੇ ਅਕਾਲੀਆਂ ਵਿੱਚ ਤਲਖੀ ਵਧੀ ਕਈ ਥਾਵਾਂ ਤੇ ਕਾਂਗਰਸ ਤੇ ਅਕਾਲੀਆਂ ਦੇ ਵਰਕਰਾਂ ਦੌਰਾਨ ਝੜਪਾਂ ਹੋਣ ਦੀ ਵੀ ਖਬਰ ਹੈ ।
ਇੱਕ ਖ਼ਬਰ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਬ੍ਰਿਜ ਭੁਪਿੰਦਰ ਸਿੰਘ ਲਾਲੀ ਸਾਬਕਾ ਕਾਂਗਰਸੀ ਮੰਤਰੀ ਜਿਹੜੇ ਕਿ ਕੁਝ ਦਿਨ ਪਹਿਲਾਂ ਹੀ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਚ ਸ਼ਾਮਿਲ ਹੋਏ ਸਨ ,ਦਾ ਤਕਰਾਰ ਮਲਸੀਆਂ ਵਿਖੇ ਕਾਂਗਰਸੀਆਂ ਨਾਲ ਹੋਇਆ ਇਸ ਸਮੇਂ ਉਨ੍ਹਾਂ ਦੀ ਪੱਗ ਵੀ ਲੈ ਗਈ ਦੱਸੀ ਜਾ ਰਹੀ ਹੈ ।
ਦੂਜੇ ਪਾਸੇ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਵੀ ਸੂਚਨਾ ਹੈ ਕਿਉਂਕਿ ਉਨ੍ਹਾਂ ਤੇ ਦੋਸ਼ ਲੱਗਾ ਹੈ ਕਿ ਉਹ ਪੋਲਿੰਗ ਬੂਥ ਅੰਦਰ ਹਥਿਆਰ ਲੈ ਕੇ ਦਾਖਲ ਹੋ ਗਏ ਸਨ ।
ਇਸ ਸਮੇਂ ਅਕਾਲੀ ਉਮੀਦਵਾਰ ਨੈਬ ਸਿੰਘ ਕੋਹਾੜ ਨੇ ਕਾਂਗਰਸੀਆਂ ਤੇ ਧੱਕੇਸ਼ਾਹੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੁਲਸ ਦੀ ਕਠਪੁਤਲੀ ਬਣਕੇ ਧੱਕੇਸ਼ਾਹੀ ਕਰਵਾ ਰਿਹਾ ਹੈ ।ਇਸ ਸਮੇਂ ਸਰਦਾਰ ਕੁਹਾੜ ਦੇ ਬ੍ਰਿਜ ਭੁਪਿੰਦਰ ਸਿੰਘ ਲਾਲੀ ਦੀ ਪੱਗ ਉਤਾਰਨ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ।