• Home
  • ਬੋਰਡ ਵੱਲੋਂ 9ਵੀਂ ਤੋਂ 12ਵੀਂ ਦੇ ਦਾਖ਼ਲਿਆਂ ਲਈ 15 ਜੁਲਾਈ ਤੱਕ ਵਾਧਾ

ਬੋਰਡ ਵੱਲੋਂ 9ਵੀਂ ਤੋਂ 12ਵੀਂ ਦੇ ਦਾਖ਼ਲਿਆਂ ਲਈ 15 ਜੁਲਾਈ ਤੱਕ ਵਾਧਾ

ਐੱਸ.ਏ.ਐੱਸ ਨਗਰ 5 ਮਈ -(ਖ਼ਬਰਾਂ ਵਾਲੇ ਬਿਊਰੋ)ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਹਰਗੁਣਜੀਤ ਕੌਰ ਨੇ ਪ੍ਰੈੱਸ ਨੂੰ ਭੇਜੀ ਗਈ ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਤ ਪੰਜਾਬ ਰਾਜ ਦੇ ਸਮੂਹ ਸਰਕਾਰੀ/ਏਡਿਡ/ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲ ਮੁੱਖੀਆਂ ਅਤੇ ਵਿਦਿਆਰਥੀਆਂ ਦੀ ਸੁਵਿਧਾ ਅਤੇ ਮੰਗ ਦੇ ਮੱਦੇਨਜ਼ਰ ਬੋਰਡ ਵੱਲੋਂ ਦਾਖ਼ਲਾ ਸਾਲ 2018-19 ਲਈ 9ਵੀਂ ਤੋਂ 12ਵੀਂ ਸ਼੍ਰੇਣੀਆਂ ਲਈ ਸਕੂਲਾਂ ਵਿੱਚ ਦਾਖ਼ਲਾ ਲੈਣ ਦੀ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ|
ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀਆਂ ਲਈ ਸਕੂਲਾਂ ਵਿੱਚ ਰੈਗੂਲਰ ਤੌਰ ਤੇ ਦਾਖ਼ਲਾ ਸ਼ਡਿਊਲ ਵਿੱਚ ਦਾਖ਼ਲੇ ਲੈਣ ਦੀ ਨਿਰਧਾਰਤ ਕੀਤੀ ਮਿਤੀ 30 ਮਈ ਤੋਂ ਵਧਾ ਕੇ 15 ਜੁਲਾਈ ਤੱਕ ਕਰ ਦਿੱਤੀ ਗਈ ਹੈ|