• Home
  • ਬੋਰਡ ਵੱਲੋਂ 12ਵੀਂ ਸ਼੍ਰੇਣੀ ਸਾਇੰਸ, ਕਾਮਰਸ ਗਰੁੱਪ ਦੀ ਅਨੁਪੂਰਕ ਪ੍ਰੀਖਿਆ 30 ਜੂਨ ਨੂੰ

ਬੋਰਡ ਵੱਲੋਂ 12ਵੀਂ ਸ਼੍ਰੇਣੀ ਸਾਇੰਸ, ਕਾਮਰਸ ਗਰੁੱਪ ਦੀ ਅਨੁਪੂਰਕ ਪ੍ਰੀਖਿਆ 30 ਜੂਨ ਨੂੰ

ਐੱਸ.ਏ.ਐੱਸ ਨਗਰ 6( ਖ਼ਬਰ ਵਾਲੇ ਬਿਊਰੋ )ਜੂਨ  ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਹਰਗੁਣਜੀਤ ਕੌਰ ਜੀ ਵੱਲੋਂ  ਪ੍ਰੈੱਸ ਨੂੰ ਭੇਜੀ ਗਈ ਜਾਣਕਾਰੀ ਅਨੁਸਾਰ  ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਸ਼੍ਰੇਣੀ ਦੀ ਕੇਵਲ ਸਾਇੰਸ ਅਤੇ ਕਾਮਰਸ ਗਰੁੱਪ (ਬਿਨਾਂ ਓਪਨ ਸਕੂਲ) ਦੀ ਅਨੁਪੂਰਕ ਪ੍ਰੀਖਿਆ ਮਿਤੀ 30 ਜੂਨ ਨੂੰ ਜ਼ਿਲ੍ਹਾ ਪੱਧਰ 'ਤੇ ਬੋਰਡ ਵੱਲੋਂ ਸਥਾਪਿਤ ਕੀਤੇ ਗਏ ਪ੍ਰੀਖਿਆ ਕੇਂਦਰਾਂ ਵਿੱਚ ਦੁਪਹਿਰ 12:00 ਵਜੇ ਤੋਂ 03:15 ਵਜੇ ਤੱਕ ਕਰਵਾਈ ਜਾਵੇਗੀ|
ਉਨ੍ਹਾਂ ਨੇ ਇਹ ਵੀ ਦੱਸਿਆ ਕਿ  ਸਾਇੰਸ ਅਤੇ ਕਾਮਰਸ ਗਰੁੱਪ ਨਾਲ ਸਬੰਧਤ ਵਾਧੂ ਵਿਸ਼ਿਆਂ ਦੀ ਪ੍ਰੀਖਿਆ ਬਾਅਦ  ਵਿੱਚ ਹਿਊਮੈਨਟੀਜ਼ ਗਰੁੱਪ ਦੀ ਪ੍ਰੀਖਿਆ (ਅਗਸਤ 2018) ਦੇ ਨਾਲ ਕਰਵਾਈ ਜਾਵੇਗੀ| ਉਨ੍ਹਾਂ ਕਿਹਾ ਕਿ ਡੇਟਸ਼ੀਟ ਅਤੇ ਹੋਰ ਜਾਣਕਾਰੀ ਬੋਰਡ ਦੀ ਵੈੱਬ-ਸਾਈਟ ਮਮਮ|ਬਤਕਲ|.ਫ|ਜਅ 'ਤੇ ਉਪਲੱਬਧ ਕਰਵਾ ਦਿੱਤੀ ਗਈ ਹੈ|