• Home
  • ਬੋਰਡ ਵੱਲੋਂ 10ਵੀਂ ਅਤੇ 12ਵੀਂ ਦੇ ਰੀ-ਅਪੀਅਰ/ਕੰਪਾਰਟਮੈਂਟ/ਵਾਧੂ ਵਿਸ਼ਾ ਦੇ ਫਾਰਮ/ਫੀਸਾਂ ਭਰਨ ਦਾ ਸ਼ਡਿਊਲ ਜਾਰੀ

ਬੋਰਡ ਵੱਲੋਂ 10ਵੀਂ ਅਤੇ 12ਵੀਂ ਦੇ ਰੀ-ਅਪੀਅਰ/ਕੰਪਾਰਟਮੈਂਟ/ਵਾਧੂ ਵਿਸ਼ਾ ਦੇ ਫਾਰਮ/ਫੀਸਾਂ ਭਰਨ ਦਾ ਸ਼ਡਿਊਲ ਜਾਰੀ

ਐੱਸ.ਏ.ਐੱਸ ਨਗਰ -( ਖਬਰ ਵਾਲੇ ਬਿਊਰੋ ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸ੍ਰੀਮਤੀ ਹਰਗੁਣਜੀਤ ਕੌਰ ਜੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸਵੀਂ ਅਤੇ ਬਾਰ੍ਹਵੀਂ ਪ੍ਰੀਖਿਆ (ਸਮੇਤ ਓਪਨ ਸਕੂਲ) ਅਗਸਤ-2018 ਵਿੱਚ ਜਿਹੜੇ ਉਮੀਦਵਾਰਾਂ ਨੇ ਕੰਪਾਰਟਮੈਂਟ/ਰੀ-ਅਪੀਅਰ/ਵਾਧੂ ਵਿਸ਼ਾ ਕੈਟਾਗਰੀ ਅਧੀਨ ਅਪੀਅਰ ਹੋਣਾ ਹੈ|  ਉਹਨਾਂ ਉਮੀਦਵਾਰਾਂ ਲਈ ਬੋਰਡ ਵੱਲੋਂ ਸ਼ਡਿਊਲ ਨਿਸ਼ਚਿਤ ਕੀਤਾ ਗਿਆ ਹੈ| ਦਸਵੀਂ-ਰੀ-ਅਪੀਅਰ/ਵਾਧੂ ਵਿਸ਼ਾ ਪ੍ਰੀਖਿਆ ਫੀਸ 1050/-ਰੁਪਏ  ਅਤੇ ਬਾਰ੍ਹਵੀਂ ਕੰਪਾਰਟਮੈਂਟ/ਵਾਧੂ ਵਿਸ਼ਾ ਪ੍ਰੀਖਿਆ ਫੀਸ 1350/-ਰੁਪਏ ਨਿਰਧਾਰਿਤ ਕੀਤੀ ਗਈ ਹੈ |
ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਰਮ ਭਰਨ ਅਤੇ ਚਲਾਨ ਜਨਰੇਟ ਕਰਨ ਦੀ ਆਖਰੀ  ਮਿਤੀ ਪ੍ਰੀਖਿਆ ਫੀਸ ਬਿਨਾਂ ਲੇਟ ਫੀਸ ਨਾਲ 11-06-2018 , ਪ੍ਰੀਖਿਆ ਫੀਸ + 1000/- ਰੁ: ਲੇਟ ਫੀਸ ਨਾਲ 18-06-2018, ਪ੍ਰੀਖਿਆ ਫੀਸ + 2000/- ਰੁ: ਲੇਟ ਫੀਸ ਨਾਲ 25-06-2018 ਨਿਰਧਾਰਿਤ ਕੀਤੀ ਗਈ ਹੈ,  ਬੈਂਕ ਵਿੱਚ ਫੀਸ / ਚਲਾਨ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ ਪ੍ਰੀਖਿਆ ਫੀਸ ਬਿਨਾਂ ਲੇਟ ਫੀਸ ਨਾਲ 15-06-2018 ਪ੍ਰੀਖਿਆ ਫੀਸ + 1000/- ਰੁ: ਲੇਟ ਫੀਸ ਨਾਲ 21-06-2018 ਪ੍ਰੀਖਿਆ ਫੀਸ + 2000/- ਰੁ: ਲੇਟ ਫੀਸ ਨਾਲ 28-06-2018 ਨਿਰਧਾਰਿਤ ਕੀਤੀ ਗਈ ਹੈ, ਅਤੇ ਪਰੀਖਿਆ ਫਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ ਪ੍ਰੀਖਿਆ ਫੀਸ ਬਿਨਾਂ ਲੇਟ ਫੀਸ ਨਾਲ 18-06-2018 ਪ੍ਰੀਖਿਆ ਫੀਸ + 1000/- ਰੁ: ਲੇਟ ਫੀਸ ਨਾਲ 25-06-2018 ਪ੍ਰੀਖਿਆ ਫੀਸ + 2000/- ਰੁ: ਲੇਟ ਫੀਸ ਨਾਲ 02-07-2018 ਨਿਰਧਾਰਿਤ ਕੀਤੀ ਗਈ ਹੈ|
ਬੋਰਡ ਦੇ ਸਕੱਤਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੀਖਿਆ ਸਬੰਧੀ ਰੋਲ ਨੰਬਰ ਕੇਵਲ ਬੋਰਡ ਦੀ ਵੈਬਸਾਈਟ ਤੇ ਹੀ ਉਪਲੱਬਧ ਕਰਵਾਏ ਜਾਣਗੇ ਅਤੇ ਡਾਕ ਰਾਹੀਂ ਕੋਈ ਰੋਲ ਨੰਬਰ ਨਹੀਂ ਭੇਜਿਆ ਜਾਵੇਗਾ| ਪ੍ਰੀਖਿਆ ਫੀਸ ਪੰਜਾਬ ਨੈਸ਼ਨਲ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਦੀਆਂ ਬ੍ਰਾਂਚਾ ਵਿਖੇ ਜਮ੍ਹਾਂ ਕਰਵਾਈ ਜਾ ਸਕੇਗੀ|ਪ੍ਰੀਖਿਆ ਫੀਸਾਂ ਅਤੇ ਹੋਰ ਜਾਣਕਾਰੀ ਲਈ ਪ੍ਰੋਸਪੈਕਟਸ ਅਤੇ ਪ੍ਰੀਖਿਆ ਫਾਰਮ ਬੋਰਡ ਦੀ ਵੈਬਸਾਈਟ ਮਮਮ|ਬਤਕਲ|.ਫ|ਜਅ ਤੇ ਅੱਜ ਅਪਲੋਡ ਕਰ ਦਿੱਤਾ ਗਿਆ ਹੈ| ਬਿਨ੍ਹਾਂ ਲੇਟ ਫੀਸ ਅਤੇ ਲੇਟ ਫੀਸ ਵਾਲੇ ਪ੍ਰੀਖਿਆ ਫਾਰਮ ਬੋਰਡ ਦੇ ਖੇਤਰੀ ਦਫਤਰਾਂ ਵਿਖੇ ਹੀ ਜਮ੍ਹਾਂ ਕਰਵਾਏ ਜਾਣ|