• Home
  • ਬੋਰਡ ਵੱਲੋਂ ਸਾਲ 2013 ਤੋਂ 2015 ਤੱਕ ਰਜਿਸਟ੍ਰੇਸ਼ਨ/ ਕੰਟੀਨਿਊਏਸ਼ਨ ਵਿੱਚ ਸੋਧ ਕਰਵਾਉਣ ਦਾ ਆਖ਼ਰੀ ਮੌਕਾ

ਬੋਰਡ ਵੱਲੋਂ ਸਾਲ 2013 ਤੋਂ 2015 ਤੱਕ ਰਜਿਸਟ੍ਰੇਸ਼ਨ/ ਕੰਟੀਨਿਊਏਸ਼ਨ ਵਿੱਚ ਸੋਧ ਕਰਵਾਉਣ ਦਾ ਆਖ਼ਰੀ ਮੌਕਾ

ਐੱਸ.ਏ.ਐੱਸ ਨਗਰ 28 ਮਈ (ਖ਼ਬਰ ਵਾਲੇ ਬਿਊਰੋ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸ੍ਰੀਮਤੀ ਹਰਗੁਣਜੀਤ ਕੌਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਸਰਕਾਰੀ/ਏਡਿਡ /ਐੰਫੀਲੀਏਟਿਡ/ਐਸ਼ੋਸੀਏਟਿਡ ਸਕੂਲਾਂ ਦਾ ਵਿੱਦਿਅਕ ਸਾਲ 2013-14 ਅਤੇ 2014-15 ਦਾ ਨੌਵੀ ਤੋਂ ਬਾਰ੍ਹਵੀਂ ਸ਼੍ਰੇਣੀਆਂ ਨਾਲ ਸਬੰਧਿਤ ਰਜਿਸਟਰੇਸ਼ਨ/ਕੰਟੀਨਿਊਏਸ਼ਨ ਰਿਟਰਨਾਂ ਦਾ ਰਿਕਾਰਡ ਨਸ਼ਟ ਕੀਤਾ ਜਾਣਾ ਹੈ|
ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਸਕੂਲ ਨਾਲ ਸਬੰਧਤ ਵਿਦਿਆਰਥੀਆਂ ਦਾ ਸਾਲ 2013-14 ਅਤੇ 2014-15 ਦੀ ਰਜਿਸਟਰੇਸ਼ਨ ਸਬੰਧੀ ਕੇਸ ਲੰਬਿਤ ਹੋਵੇ, ਤਾਂ ਸਬੰਧਤ ਸਕੂਲ ਮੁਖੀ ਉਸ ਬਾਰੇ ਸੁਪਰਡੰਟ (ਰਜਿਸਟਰੇਸ਼ਨ ਸ਼ਾਖਾ) ਨਾਲ ਮਿਤੀ 20-06-2018 ਤੱਕ ਕੰਮ-ਕਾਜ਼ ਵਾਲੇ ਦਿਨ ਨਿੱਜੀ ਪੱਧਰ ਤੇ ਸੰਪਰਕ ਕਰਕੇ ਕੇਸ ਨੂੰ ਹੱਲ ਕਰਵਾਉਣ| ਨਿਰਧਾਰਿਤ ਮਿਤੀ ਤੋਂ ਬਾਅਦ ਰਜਿਸਟਰੇਸ਼ਨ/ਕੰਟੀਨਿਊਏਸ਼ਨ ਦੇ ਕੇਸਾਂ ਲਈ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ|
ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਸਕੂਲ ਇਸ ਸਬੰਧੀ ਦਫਤਰ ਨਾਲ ਸੰਪਰਕ ਨਹੀਂ ਕਰਦਾ ਤਾਂ ਇਸ ਦੇ ਲਈ ਸਕੂਲ ਮੁੱਖੀ ਖ਼ੁਦ ਜਿੰਮੇਵਾਰ ਹੋਣਗੇ|