• Home
  • ਬੋਰਡ ਵੱਲੋਂ ਬਾਰ੍ਹਵੀਂ ਦੇ ਮੁਕੰਮਲ ਨਤੀਜੇ ਤੇ ਮੈਰਿਟ ਸੂਚੀ ਦਾ ਐਲਾਨ 7 ਨੂੰ

ਬੋਰਡ ਵੱਲੋਂ ਬਾਰ੍ਹਵੀਂ ਦੇ ਮੁਕੰਮਲ ਨਤੀਜੇ ਤੇ ਮੈਰਿਟ ਸੂਚੀ ਦਾ ਐਲਾਨ 7 ਨੂੰ

ਐੱਸ.ਏ.ਐੱਸ ਨਗਰ 06 ਮਈ(ਪਰਮਿੰਦਰ ਸਿੰਘ ਜੱਟਪੁਰੀ )

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2018 'ਚ ਲਈ ਗਈ ਬਾਰ੍ਹਵੀਂ ਸ਼੍ਰੇਣੀ ਦੀ ਸਲਾਨਾ ਪਰੀਖਿਆ ਦੀ ਵੋਕੇਸ਼ਨਲ ਸਟਰੀਮ, ਐੱਨ.ਐੱਸ.ਕਿਊ.ਐੱਫ, ਮੁੜ ਪਰੀਖਿਆ ਅਤੇ ਜਿਹੜੇ ਵਿਦਿਆਰਥੀ ਪਰੀਖਿਆ ਦੇਣ ਤੋਂ ਵਾਂਝੇ ਰਹਿ ਗਏ ਸਨ (ਪਰੀਖਿਆ ਦੇਣ ਬਾਅਦ) ਉਨ੍ਹਾਂ ਦੇ ਨਤੀਜੇ ਦਾ ਐਲਾਨ 7 ਮਈ ਨੂੰ ਕੀਤਾ ਜਾਵੇਗਾ | ਬੋਰਡ ਦੇ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲੋਹੀਆ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਰ੍ਹਵੀਂ ਦੇ ਮੁਕੰਮਲ ਨਤੀਜੇ ਦੇ ਐਲਾਨ ਨਾਲ ਬਾਰ੍ਹਵੀਂ ਦੇ ਵਿਦਿਆਰਥੀਆਂ ਦੀ ਮੈਰਿਟ ਸੂਚੀ ਵੀ ਕੱਲ੍ਹ ਨੂੰ ਨਾਲ ਹੀ ਜਾਰੀ ਕੀਤੀ ਜਾਵੇਗੀ |
ਬੋਰਡ ਚੇਅਰਮੈਨ ਸ੍ਰੀ ਕਲੋਹੀਆ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਰ੍ਹਵੀਂ ਦੇ ਸਾਇੰਸ, ਕਾਮਰਸ, ਹਿਊਮੈਨਟੀਜ਼ ਅਤੇ ਓਪਨ ਸਕੂਲ ਦੇ ਵਿਦਿਆਰਥੀਆਂ ਦੇ ਨਤੀਜੇ ਦਾ ਐਲਾਨ ਭਾਵੇਂ 23 ਅਪ੍ਰੈਲ ਨੂੰ ਕਰ ਦਿੱਤਾ ਗਿਆ ਸੀ, ਪਰ ਬਾਰ੍ਹਵੀਂ ਦੀਆਂ ਬਾਕੀ ਰਹਿੰਦੀਆਂ ਸਟਰੀਮਾਂ ਦਾ ਨਤੀਜਾ ਅਤੇ ਮੈਰਿਟ ਸੂਚੀ ਆਉਣੀ ਅਜੇ ਬਾਕੀ ਸੀ|
ਬੋਰਡ ਚੇਅਰਮੈਨ ਦੇ ਦੱਸਿਆ ਕਿ ਬਾਰ੍ਹਵੀਂ ਦੇ ਐਲਾਨੇ ਜਾ ਰਹੇ ਮੁਕੰਮਲ ਨਤੀਜੇ ਨੂੰ 8 ਮਈ ਨੂੰ ਦੁਪਹਿਰ ਤੋਂ  ਬੋਰਡ ਦੀ ਵੈੱਬ-ਸਾਈਟ www.pseb.ac.in ਅਤੇ www.indiaresults.com 'ਤੇ ਸਕੂਲ ਕੋਡ ਜਾਂ ਆਪਣੇ ਰੋਲ ਨੰਬਰ ਰਾਹੀਂ ਵੇਖਿਆ ਜਾ ਸਕੇਗਾ|